20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਸੰਤ ਸੀਚੇਵਾਲ ਵਲੋਂ ਸ਼ੁਰੂ ਕੀਤੀ ‘ ਆਪਣਾ ਪਿੰਡ ਸੰਭਾਲੋਂ ’ ਮੁਹਿੰਮ ਨੂੰ ਪਿਆ ਬੂਰ

ਮਲਸੀਆਂ, 18 ਅਗਸਤ (ਸੁਖਦੀਪ ਸਿੰਘ)- ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ‘ਆਪਣਾ ਪਿੰਡ ਸੰਭਾਲੋਂ’ ਅਤੇ ‘ਚਿੱਟਾ ਮੁਕਤ ਪਿੰਡ’ ਮੁਹਿੰਮਾਂ ਨੂੰ ਹੁਣ ਜ਼ਮੀਨੀ ਪੱਧਰ ’ਤੇ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਮਾਲੂਪੁਰ ਪਿੰਡ ਦੇ ਲੋਕਾਂ ਵੱਲੋਂ ਲਗਾਏ ਠੀਕਰੀ ਪਹਿਰੇ ਦੌਰਾਨ ਨਸ਼ਾ ਤਸਕਰੀ ਖ਼ਿਲਾਫ਼ ਕੀਤੀ ਕਾਰਵਾਈ ਇਸ ਮੁਹਿੰਮ ਦੀ ਇੱਕ ਮਿਸਾਲ ਬਣ ਕੇ ਸਾਹਮਣੇ ਆਈ ਹੈ।

ਪਿੰਡ ਮਾਲੂਪੁਰ ਵਿਖੇ ਠੀਕਰੀ ਪਹਿਰੇ ਦੌਰਾਨ ਬਰਾਮਦ ਕੀਤੇ ਮੋਟਰਸਾਈਕਲ ਪੁਲਿਸ ਚੌਂਕੀ ਲੈ ਕੇ ਜਾਂਦੇ ਹੋਏ ਪਿੰਡ ਦੇ ਨੌਜਵਾਨ। ਤਸਵੀਰ- ਸੁਖਦੀਪ ਸਿੰਘ 20-08-2026
ਮਲਸੀਆਂ, 18 ਅਗਸਤ (ਸੁਖਦੀਪ ਸਿੰਘ)- ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ‘ਆਪਣਾ ਪਿੰਡ ਸੰਭਾਲੋਂ’ ਅਤੇ ‘ਚਿੱਟਾ ਮੁਕਤ ਪਿੰਡ’ ਮੁਹਿੰਮਾਂ ਨੂੰ ਹੁਣ ਜ਼ਮੀਨੀ ਪੱਧਰ ’ਤੇ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਮਾਲੂਪੁਰ ਪਿੰਡ ਦੇ ਲੋਕਾਂ ਵੱਲੋਂ ਲਗਾਏ ਠੀਕਰੀ ਪਹਿਰੇ ਦੌਰਾਨ ਨਸ਼ਾ ਤਸਕਰੀ ਖ਼ਿਲਾਫ਼ ਕੀਤੀ ਕਾਰਵਾਈ ਇਸ ਮੁਹਿੰਮ ਦੀ ਇੱਕ ਮਿਸਾਲ ਬਣ ਕੇ ਸਾਹਮਣੇ ਆਈ ਹੈ। ਪਿੰਡ ਵਾਸੀਆਂ ਨੇ ਠੀਕਰੀ ਪਹਿਰੇ ਦੌਰਾਨ ਚਾਰ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 149 ਗ੍ਰਾਮ ਚਿੱਟਾ ਬਰਾਮਦ ਕੀਤਾ। ਇਸ ਦੌਰਾਨ ਕੁੱਝ ਸ਼ੱਕੀ ਵਿਅਕਤੀ ਹਨ੍ਹੇਰੇ ਦਾ ਫਾਇਦਾ ਉਠਾਉਂਦਿਆਂ ਮੌਕੇ ਤੋਂ ਫਰਾਰ ਹੋ ਗਏ, ਪਰ ਉਹ ਆਪਣੇ ਮੋਟਰਸਾਈਕਲ ਉੱਥੇ ਹੀ ਛੱਡ ਗਏ। ਪਿੰਡ ਵਾਸੀਆਂ ਨੇ ਕੁੱਲ 7 ਮੋਟਰਸਾਈਕਲ ਕਬਜ਼ੇ ਵਿੱਚ ਲੈ ਕੇ ਪੁਲਿਸ ਦੇ ਹਵਾਲੇ ਕੀਤੇ। ਇੱਥੋਂ ਤੱਕ ਕਿ ਫੜ੍ਹੇ ਗਏ ਵਿਅਕਤੀਆਂ ਦੇ ਵਾਹਨਾਂ ਨੂੰ ਪਿੰਡ ਵਾਸੀਆਂ ਨੇ ਟਰਾਲੀ ਵਿੱਚ ਲੱਦ ਕੇ ਮਲਸੀਆਂ ਪੁਲਿਸ ਚੌਂਕੀ ਪਹੁੰਚਾਇਆ। ਇਸ ਕਾਰਵਾਈ ’ਤੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮਾਲੂਪੁਰ ਦੇ ਲੋਕਾਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਉਨ੍ਹਾਂ ਨੂੰ ਸ਼ਾਬਾਸ਼ ਦਿੱਤੀ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਇਹ ਲੜਾਈ ਸਿਰਫ਼ ਸਰਕਾਰ ਜਾਂ ਪੁਲਿਸ ਦੀ ਨਹੀਂ, ਸਗੋਂ ਸਮੁੱਚੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਜਦੋਂ ਪਿੰਡਾਂ ਦੇ ਲੋਕ ਜਾਗਰੂਕ ਹੋ ਕੇ ਆਪਣੇ ਬੱਚਿਆਂ ਦੀ ਰਾਖੀ ਲਈ ਅੱਗੇ ਆਉਣਗੇ ਤਾਂ ਨਸ਼ਾ ਤਸਕਰਾਂ ਲਈ ਪਿੰਡਾਂ ਵਿੱਚ ਪੈਰ ਪਸਾਰਨਾ ਮੁਸ਼ਕਲ ਹੋ ਜਾਵੇਗਾ। ਸੰਤ ਸੀਚੇਵਾਲ ਨੇ ਕਿਹਾ ਕਿ ਨਸ਼ਿ ਆਂ ਦੀ ਲਤ ਮਨੁੱਖ ਤੋਂ ਉਸ ਦੇ ਰਿਸ਼ਤਿਆਂ ਅਤੇ ਸਮਾਜਿਕ ਜ਼ਿੰਮੇਵਾਰੀਆਂ ਦਾ ਅਹਿਸਾਸ ਤੱਕ ਖੋਹ ਲੈਂਦੀ ਹੈ। ਨਸ਼ੇੜੀ ਅਕਸਰ ਆਪਣੇ ਪਰਿਵਾਰ ਦੇ ਨਾਲ-ਨਾਲ ਸਮਾਜ ਲਈ ਵੀ ਖ਼ਤਰਾ ਬਣ ਜਾਂਦਾ ਹੈ ਅਤੇ ਰਾਹਗੀਰਾਂ ਨੂੰ ਲੁੱਟਣ ਵਰਗੀਆਂ ਘਟਨਾਵਾਂ ਨੂੰ ਜਨਮ ਮਿਲਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਪਿੰਡ ਆਪਣੀ ਜ਼ਿੰਮੇਵਾਰੀ ਆਪ ਸੰਭਾਲਣਗੇ ਤਾਂ ਚੋਰ ਤੇ ਨਸ਼ਾ ਤਸਕਰ ਦੌੜਨ ਲਈ ਮਜ਼ਬੂਰ ਹੋਣਗੇ। ਉਨ੍ਹਾਂ ਠੀਕਰੀ ਪਹਿਰਾ ਲਗਾਉਣ ਵਾਲੇ ਪਿੰਡਾਂ ਦੇ ਨੌਜਵਾਨਾਂ ਨੂੰ ਖ਼ਾਸ ਅਪੀਲ ਕੀਤੀ ਕਿ ਸ਼ੱਕੀ ਵਿਅਕਤੀਆਂ ਨਾਲ ਕਿਸੇ ਵੀ ਤਰ੍ਹਾਂ ਦੀ ਕੁੱਟਮਾਰ ਜਾਂ ਗੈਰ-ਕਾਨੂੰਨੀ ਕਾਰਵਾਈ ਨਾ ਕੀਤੀ ਜਾਵੇ। ਇਸ ਦੀ ਬਜਾਏ ਉਨ੍ਹਾਂ ਦੀ ਵੀਡੀਓ ਬਣਾ ਕੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਕਾਨੂੰਨ ਅਨੁਸਾਰ ਕਾਰਵਾਈ ਹੋ ਸਕੇ। ਸੰਤ ਸੀਚੇਵਾਲ ਨੇ ਇਹ ਵੀ ਕਿਹਾ ਕਿ ਨਸ਼ੇ ਦੀ ਲਤ ਦਾ ਸ਼ਿਕਾਰ ਹੋਏ ਨੌਜਵਾਨਾਂ ਨੂੰ ਸਿਰਫ਼ ਅਪਰਾਧੀ ਵਜੋਂ ਨਾ ਦੇਖਿਆ ਜਾਵੇ, ਸਗੋਂ ਉਨ੍ਹਾਂ ਨਾਲ ਹਮਦਰਦੀ ਅਤੇ ਮਨੁੱਖੀ ਪਹੁੰਚ ਨਾਲ ਪੇਸ਼ ਆਉਂਦਿਆਂ ਨਸ਼ਾ ਛੁਡਾਊ ਕੇਂਦਰਾਂ ਤੱਕ ਪਹੁੰਚਾਇਆ ਜਾਵੇ। ਉਨ੍ਹਾਂ ਕਿਹਾ ਕਿ ਇੱਕ ਨੌਜਵਾਨ ਨੂੰ ਨਸ਼ੇ ਤੋਂ ਬਚਾਉਣਾ ਸਿਰਫ਼ ਇਕ ਪਰਿਵਾਰ ਨਹੀਂ, ਸਗੋਂ ਪੂਰੇ ਸਮਾਜ ਨੂੰ ਬਚਾਉਣ ਦੇ ਬਰਾਬਰ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ‘ਆਪਣਾ ਪਿੰਡ ਸੰਭਾਲੋਂ’ ਮੁਹਿੰਮ ਆਉਣ ਵਾਲੇ ਸਮੇਂ ਵਿੱਚ ਹੋਰ ਮਜ਼ਬੂਤ ਹੋਵੇਗੀ ਅਤੇ ਇਸ ਦੇ ਸਾਰਥਕ ਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਪਿੰਡ ਨਸ਼ਿਆਂ ਤੋਂ ਮੁਕਤ ਹੋ ਜਾਣ ਤਾਂ ਸਾਡੇ ਨੌਜਵਾਨ ਆਪਣੀ ਊਰਜਾ ਖੇਤੀਬਾੜੀ ਅਤੇ ਹੋਰ ਰਚਨਾਤਮਕ ਕੰਮਾਂ ਵਿੱਚ ਲਗਾ ਸਕਦੇ ਹਨ। ‘ਸਾਡੇ ਖੇਤ ਸੋਨਾ ਉਗਾਉਂਦੇ ਹਨ, ਲੋੜ ਸਿਰਫ਼ ਆਪਣੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਉਨ੍ਹਾਂ ਨੂੰ ਆਪਣੀ ਮਿੱਟੀ ਨਾਲ ਜੋੜਨ ਦੀ ਹੈ।’
ਪਿਛਲੀ ਖ਼ਬਰ ਐੱਨ . ਐੱਸ . ਕਾਨਵੈਂਟ ਸਕੂਲ ’ ਚ ਆਜ਼ਾਦੀ ਦਿਵਸ ਮਨਾਇਆ ਅਗਲੀ ਖ਼ਬਰ ਸੰਤ ਵਤਨ ਸਿੰਘ ਲੰਬੜਦਾਰ ਭਗਵੰਤ ਸਿੰਘ ਮਿਨਹਾਸ ਚੈਰੀਟੇਬਲ ਟਰੱਸਟ ਵਲੋਂ ਡਰੋਲੀ ਕਲਾਂ ਵਿਖੇ ਮੁਫ਼ਤ ਨਰਸਰੀ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।