26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

‘ ਏਕ ਆਸਰਾ ’ ਸੁਸਾਇਟੀ ਵਲੋਂ ਜਲੰਧਰ ਛਾਉਣੀ ਵਿਖੇ ਖੂਨਦਾਨ ਕੈਂਪ

ਜਲੰਧਰ, 25 ਅਗਸਤ (ਜਸਪਾਲ ਸਿੰਘ)-‘ਏਕ ਆਸਰਾ’ ਸੁਸਾਇਟੀ ਵਲੋਂ ਜਲੰਧਰ ਛਾਉਣੀ ਵਿਖੇ ਇਕ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ’ਚ ਨੌਜਵਾਨਾਂ ਨੇ ਖੂਨਦਾਨ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ.

ਅਜੀਤ ਡੈਸਕ 26-08-2026
ਜਲੰਧਰ, 25 ਅਗਸਤ (ਜਸਪਾਲ ਸਿੰਘ)-‘ਏਕ ਆਸਰਾ’ ਸੁਸਾਇਟੀ ਵਲੋਂ ਜਲੰਧਰ ਛਾਉਣੀ ਵਿਖੇ ਇਕ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ’ਚ ਨੌਜਵਾਨਾਂ ਨੇ ਖੂਨਦਾਨ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ. ਅਮਰਦੀਪ ਸਿੰਘ ਬਾਹੀਆ (ਨੰਗਲ ਕਰਾਰ ਖਾਂ) ਨੇ ਦੱਸਿਆ ਕਿ ਇਹ ਕੈਂਪ ਸਵਰਗੀ ਚਰਨਜੀਤ ਸਾਂਪਲਾ ਦੀ ਯਾਦ ’ਚ ਲਗਾਇਆ ਗਿਆ ਤੇ ਇਸ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਤੇ ਹਲਕਾ ਜਲੰਧਰ ਛਾਉਣੀ ਦੇ ਇੰਚਾਰਜ ਹਰਜਾਪ ਸਿਘ ਸੰਘਾ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਇਸ ਮੌਕੇ ਹਰਜਾਪ ਸਿੰਘ ਸੰਘਾ ਨੇ ‘ਏਕ ਆਸਰਾ’ ਸੁਸਾਇਟੀ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਖੂਨਦਾਨ ਨੂੰ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਦੱਸਦੇ ਹੋਏ ਕਿਹਾ ਕਿ ਕਿਸੇ ਦੀ ਜਾਨ ਬਚਾਉਣ ਤੋਂ ਵੱਡਾ ਪੁੁੰਨ ਕੋਈ ਹੋਰ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੂਨਦਾਨ ਕਰਕੇ ਮਾਨਵਤਾ ਦੀ ਸੇਵਾ ’ਚ ਆਪਣਾ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਹੈ। ਇਸੇ ਤਰ੍ਹਾਂ ਅਮਰਦੀਪ ਸਿੰਘ ਬਾਹੀਆ ਨੇ ਕਿਹਾ ਕਿ ਖੂਨਦਾਨ ਮਨੁੱਖਤਾ ਦੀ ਸੱਚੀ ਸੇਵਾ ਹੈ ਤੇ ਇਸ ਨਾਲ ਕਈ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ। ਇਸ ਮੌਕੇ ਰਿੰਕੂ ਪਰਾਗਪੁਰ, ਜਸਪ੍ਰੀਤ ਕੌਰ, ਸਿਆਲ, ਅਭਿਸ਼ੇਕ ਬਖਸ਼ੀ, ਸੁਰਜੀਤ ਲਾਲ, ਗੁਰ ਭੱਟੀ, ਗੌਰਵ ਬੰਗਾ, ਅਨਿਲ ਹੰਸ, ਲਖਵਿੰਦਰ ਜੱਸਲ, ਹੇਮਪ੍ਰੀਤ, ਬੌਬੀ ਵਾਲੀਆ, ਸੁਖਜੀਤ ਸਿੰਘ, ਅਕਸ਼ਤ ਲਾਲੀ ਐਡਵੋਕੇਟ, ਸਹਿਜਪ੍ਰੀਤ ਕੌਰ ਐਡਵੋਕੇਟ, ਮੈਡਮ ਰੇਖਾ, ਅਜੇ ਕੰਡਾ, ਵਿੱਕੀ ਪਰਾਗਪੁਰ, ਰਣਜੋਧ ਸਿੰਘ, ਗੁਰਦੀਪ ਸਿੰਘ ਕੋਟ ਫਤੂਹੀ, ਹੈਪੀ ਸੁੱਚੀ ਪਿੰਡ ਤੇ ਸਿਪਰਾ ਸਿੰਘ ਆਦਿ ਵੀ ਉਚੇਚੇ ਤੌਰ ’ਤੇ ਮੌਜੂਦ ਸਨ।
ਪਿਛਲੀ ਖ਼ਬਰ ਬ੍ਰਿਟਿਸ਼ ਓਲਿਵੀਆ ਸਕੂਲ ਨੇ ਮੁੜ ਰਚਿਆ ਇਤਿਹਾਸ , ਜ਼ਿਲ੍ਹਾ ਪੱਧਰੀ ਬਾਸਕਟਬਾਲ ਮੁਕਾਬਲੇ ਵਿਚ ਦੂਸਰੀ ਵਾਰ ਜਿਤਿਆ ਸੋਨੇ ਦਾ... ਅਗਲੀ ਖ਼ਬਰ ਅਰਬਨ ਅਸਟੇਟ ਦੀ ਮਾਰਕੀਟ ਕੋਲੋਂ ਕੂੜਾ ਡੰਪ ਨਾ ਹਟਣ ’ ਤੇ ਪ੍ਰਦਰਸ਼ਨ ਕਰਨ ਦਾ ਫ਼ੈਸਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।