27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਸੁੱਚੀ ਪਿੰਡ ਮੁੱਖ ਮਾਰਗ ’ ਤੇ ਸਟ੍ਰੀਟ ਲਾਈਟਾਂ ਦੀ ਘਾਟ ਤੋਂ ਪ੍ਰੇਸ਼ਾਨ ਲੋਕ

ਚੁਗਿੱਟੀ/ ਜੰਡੂ ਸਿੰਘਾ,26 ਅਗਸਤ ( ਨਰਿੰਦਰ ਲਾਗੂ) ਵਾਰਡ ਨੰਬਰ 5 ਅਧੀਨ ਆਉਂਦੇ ਸੁੱਚੀ ਪਿੰਡ ਦੇ ਮੁੱਖ ਮਾਰਗ ‘ਤੇ ਸਟ੍ਰੀਟ ਲਾਈਟਾਂ ਦੀ ਘਾਟ ਕਾਰਨ ਲੋਕ ਪ੍ਰੇਸ਼ਾਨ ਹਨ। ਜਾਣਕਾਰੀ ਦਿੰਦੇ ਹੋਏ ਸਥਾਨਕ ਲੋਕਾਂ ਨੇ ਦੱਸਿਆ ਕਿ ਉਕਤ ਮਾਰਗ ‘ਤੇ ਧਾਰਮਿਕ ਅਸਥਾਨ ਹਨ ਜਿਥੇ ਕਿ ਸੰਗਤਾਂ ਦਾ ਆਉਣਾ ਜਾਣਾ ਲੱਗਾ ਰਹਿੰਦਾ ਹੈ।

ਅਜੀਤ ਡੈਸਕ 27-08-2026
ਚੁਗਿੱਟੀ/ ਜੰਡੂ ਸਿੰਘਾ,26 ਅਗਸਤ ( ਨਰਿੰਦਰ ਲਾਗੂ) ਵਾਰਡ ਨੰਬਰ 5 ਅਧੀਨ ਆਉਂਦੇ ਸੁੱਚੀ ਪਿੰਡ ਦੇ ਮੁੱਖ ਮਾਰਗ ‘ਤੇ ਸਟ੍ਰੀਟ ਲਾਈਟਾਂ ਦੀ ਘਾਟ ਕਾਰਨ ਲੋਕ ਪ੍ਰੇਸ਼ਾਨ ਹਨ। ਜਾਣਕਾਰੀ ਦਿੰਦੇ ਹੋਏ ਸਥਾਨਕ ਲੋਕਾਂ ਨੇ ਦੱਸਿਆ ਕਿ ਉਕਤ ਮਾਰਗ ‘ਤੇ ਧਾਰਮਿਕ ਅਸਥਾਨ ਹਨ ਜਿਥੇ ਕਿ ਸੰਗਤਾਂ ਦਾ ਆਉਣਾ ਜਾਣਾ ਲੱਗਾ ਰਹਿੰਦਾ ਹੈ। ਇਸ ਤੋਂ ਇਲਾਵਾ ਪਿੰਡ ਦੇ ਲੋਕ ਵੀ ਇਸ ਮਾਰਗ ਰਾਹੀਂ ਇੱਧਰ ਉੱਧਰ ਨੂੰ ਆਉਂਦੇ ਜਾਂਦੇ ਹਨ ਪਰ ਰਾਤ ਨੂੰ ਇਸ ਸੜਕ ‘ਤੇ ਸਟ੍ਰੀਟ ਲਾਈਟਾਂ ਦੀ ਘਾਟ ਕਾਰਨ ਹਨੇਰਾ ਛਾਇਆ ਰਹਿੰਦਾ ਹੈ ਜਿਸ ਕਾਰਨ ਲੋਕਾਂ ਦੇ ਮਨਾਂ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਲੈ ਕੇ ਪੁਲਿਸ ਮਹਿਕਮੇ ਨੂੰ ਵੀ ਉਕਤ ਮਾਰਗ ‘ਤੇ ਪੁਲਿਸ ਗਸ਼ਤ ਵਧਾਉਣ ਦੀ ਅਪੀਲ ਕੀਤੀ ਗਈ ਹੈ।ਪਰ ਨਾ ਤਾਂ ਉਚ ਪੁਲਿਸ ਅਧਿਕਾਰੀਆਂ ਵਲੋਂ ਇਸ ਮਸਲੇ ਪ੍ਰਤੀ ਗੰਭੀਰਤਾ ਵਰਤਣ ਲਈ ਵਿਹਲ ਕੱਢੀ ਗਈ ਤੇ ਨਾ ਹੀ ਨਗਰ ਨਿਗਮ ਦੇ ਸਬੰਧਿਤ ਮਹਿਕਮੇ ਵੱਲੋਂ ਇੱਥੇ ਸਟ੍ਰੀਟ ਦੀ ਘਾਟ ਨੂੰ ਦੂਰ ਕੀਤਾ ਗਿਆ। ਜਿਸ ਕਾਰਨ ਇਲਾਕਾ ਨਿਵਾਸੀ ਦੁੱਖ ਝੱਲਣ ਲਈ ਮਜਬੂਰ ਹੋ ਚੁੱਕੇ ਹਨ। ਉਨ੍ਹਾਂ ਵੱਲੋਂ ਇਸ ਮਸਲੇ ਦਾ ਛੇਤੀ ਹੱਲ ਕਰਨ ਦੀ ਅਰਜ਼ੋਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕੀਤੀ ਗਈ ਹੈ। ਉਧਰ ਇਸ ਸਬੰਧੀ ਕੌਂਸਲਰ ਪਤੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਲਗਨਦੀਪ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਕਤ ਮਾਰਗ ‘ਤੇ ਸਟ੍ਰੀਟ ਲਾਈਟਾਂ ਲਗਾਈਆਂ ਹਨ ਸ਼ਾਇਦ ਉਨ੍ਹਾਂ ਵਿਚੋਂ ਕੁਝ ਖ਼ਰਾਬ ਹੋਣ, ਉਨ੍ਹਾਂ ਦੀ ਜਲਦੀ ਮੁਰੰਮਤ ਕਰਵਾਈ ਜਾਵੇਗੀ ਅਤੇ ਇਸ ਦੇ ਨਾਲ -ਨਾਲ ਹੋਰ ਨਵੀਆਂ ਸਟ੍ਰੀਟ ਲਾਈਟਾਂ ਲਗਾਈਆਂ ਜਾਣਗੀਆਂ।
ਪਿਛਲੀ ਖ਼ਬਰ ਪੁਲਿਸ ਡੀ.ਏ.ਵੀ. ਸਕੂਲ ’ ਚ ਦੂਸਰੀ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਟੇਲੈਂਟ ਹੰਟ ਤਹਿਤ ਸਮਾਗਮ ਅਗਲੀ ਖ਼ਬਰ ਇਸਲਾਮਾਬਾਦ ਦੇ ਪਿਮਸ ਹਸਪਤਾਲ ’ਚ ਅੱਗ ਲੱਗਣ ਨਾਲ 15 ਨਵਜੰਮੇ ਬੱਚਿਆਂ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।