ਜਲੰਧਰ ਸਿਟੀ ਰੇਲਵੇ ਸਟੇਸ਼ਨ ’ ਤੇ ‘ ਰੇਲ ਵਨ ਐਪ ’ ਰਾਹੀਂ ਟਿਕਟਾਂ ਖਰੀਦਣ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ
ਚੁਗਿੱਟੀ/ ਜੰਡੂਸਿੰਘਾ, 26 ਅਗਸਤ (ਨਰਿੰਦਰ ਲਾਗੂ)-ਯਾਤਰੀਆਂ ਦੀ ਸਹੂਲਤ ਅਤੇ ਡਿਜ਼ੀਟਲ ਟਿਕਟਿੰਗ ਨੂੰ ਉਤਸ਼ਾਹਿਤ ਕਰਨ ਲਈ ਅੱਜ ਜਲੰਧਰ ਸ਼ਹਿਰ ਦੇ ਰੇਲਵੇ ਸਟੇਸ਼ਨ ‘ਤੇ ‘ ਰੇਲ ਵਨ ਐਪ ‘ ਰਾਹੀਂ ਟਿਕਟਾਂ ਖਰੀਦਣ ਦੇ ਫ਼ਾਇਦਿਆਂ ਸਬੰਧੀ ਇੱਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਦੌਰਾਨ ਯਾਤਰੀਆਂ ਨੂੰ ‘ ਰੇਲ ਵਨ ਐਪ ‘ ਦੇ ਫ਼ਾਇਦਿਆਂ ਸਬੰਧੀ ਜਾਣਕਾਰੀ ਦੇਣ ਲਈ ਸਟੇਸ਼ਨ ਕੰਪਲੈਕਸ ‘ਤੇ ਬੈਨਰ ਅਤੇ ਸਟੈਂਡ ਲਗਾਏ ਗਏ ਸਨ।
ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਨੂੰ ‘ ਰੇਲ ਵਨ ਐਪ’ ਰਾਹੀਂ ਟਿਕਟਾਂ ਖਰੀਦਣ ਲਈ ਜਾਗਰੂਕ ਕਰਦੇ ਹੋਏ ਅਧਿਕਾਰੀ।
27-08-2026