29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਬਸ਼ੀਰਪੁਰਾ ਵਿਖੇ ਟੂਟੀਆਂ ’ਚ ਆ ਰਹੇ ਗੰਦੇ ਪਾਣੀ ਤੋਂ ਲੋਕ ਪ੍ਰੇਸ਼ਾਨ

ਚੁਗਿੱਟੀ/ ਜੰਡੂ ਸਿੰਘਾ,28 ਅਗਸਤ (ਨਰਿੰਦਰ ਲਾਗੂ)- ਵਾਰਡ ਨੰਬਰ 23 ਅਧੀਨ ਆਉਂਦੇ ਮੁਹੱਲਾ ਬਸ਼ੀਰਪੁਰਾ ਵਿਖੇ ਪਿਛਲੇ ਕਈ ਦਿਨਾਂ ਤੋਂ ਟੂਟੀਆਂ ਵਿਚ ਆ ਰਹੇ ਗੰਦੇ ਪਾਣੀ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕਾ ਵਸਨੀਕਾਂ ਦਾ ਕਹਿਣਾ ਹੈ ਕਿ ਇਸ ਮਸਲੇ ਨੂੰ ਲੈ ਕੇ ਸਬੰਧਿਤ ਮਹਿਕਮੇ ਦੇ ਅਧਿਕਾਰੀਆਂ ਗੰਭੀਰ ਨਹੀਂ ਹਨ।

ਅਜੀਤ ਡੈਸਕ 29-08-2026
ਚੁਗਿੱਟੀ/ ਜੰਡੂ ਸਿੰਘਾ,28 ਅਗਸਤ (ਨਰਿੰਦਰ ਲਾਗੂ)- ਵਾਰਡ ਨੰਬਰ 23 ਅਧੀਨ ਆਉਂਦੇ ਮੁਹੱਲਾ ਬਸ਼ੀਰਪੁਰਾ ਵਿਖੇ ਪਿਛਲੇ ਕਈ ਦਿਨਾਂ ਤੋਂ ਟੂਟੀਆਂ ਵਿਚ ਆ ਰਹੇ ਗੰਦੇ ਪਾਣੀ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕਾ ਵਸਨੀਕਾਂ ਦਾ ਕਹਿਣਾ ਹੈ ਕਿ ਇਸ ਮਸਲੇ ਨੂੰ ਲੈ ਕੇ ਸਬੰਧਿਤ ਮਹਿਕਮੇ ਦੇ ਅਧਿਕਾਰੀਆਂ ਗੰਭੀਰ ਨਹੀਂ ਹਨ। ਜਾਣਕਾਰੀ ਦਿੰਦੇ ਹੋਏ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਉਕਤ ਮੁਹੱਲੇ ਵਿੱਚ ਸੀਵਰੇਜ ਬੰਦ ਹੋਣ ਕਾਰਨ ਤਾਂ ਉਹ ਦੁਖੀ ਹਨ ਹੀ ਇਸਦੇ ਨਾਲ ਹੀ ਟੂਟੀਆਂ ਵਿਚ ਆ ਰਹੇ ਗੰਦੇ ਪਾਣੀ ਕਾਰਨ ਹਰ ਉਮਰ ਵਰਗ ਦੇ ਲੋਕ ਮੁਸ਼ਕਿਲਾਂ ਨੂੰ ਝੱਲ ਰਹੇ। ਉਨ੍ਹਾਂ ਕਿਹਾ ਪਾਣੀ ਵਿੱਚ ਗੰਦਗੀ ਰਲਕੇ ਆ ਰਹੀ ਜਿਸ ਕਾਰਨ ਪਾਣੀ ਤੋਂ ਬਦਬੂ ਆ ਰਹੀ ਹੈ, ਜਿਸ ਕਾਰਨ ਪਾਣੀ ਦੀ ਵਰਤੋਂ ਨਾ ਤਾਂ ਪੀਣ ਲਈ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਨਹਾਉਣ ਅਤੇ ਕੱਪੜੇ ਧੋਣ ਲਈ । ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪੀਣ ਵਾਲੇ ਪਾਣੀ ਦਾ ਪ੍ਰਬੰਧ ਲਾਗਲੇ ਮੁਹੱਲਿਆਂ ਵਿੱਚ ਜਾ ਕੇ ਕੀਤਾ ਜਾ ਰਿਹਾ ਹੈ ਜਾਂ ਲੋਕ ਪੀਣ ਵਾਲਾ ਪਾਣੀ ਮੁੱਲ ਖਰੀਦ ਰਹੇ ਹਨ। ਉਨ੍ਹਾਂ ਕਿਹਾ ਕਿ ਦੱਸਿਆ ਕਿ ਗੰਦੇ ਪਾਣੀ ਦੀ ਵਰਤੋਂ ਕਰਨ ਨਾਲ ਕਈ ਲੋਕ ਬੀਮਾਰ ਹੋ ਚੁੱਕੇ ਹਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਲੋਕਾਂ ਵਲੋਂ ਇਸ ਮਸਲੇ ਦਾ ਫੌਰੀ ਹੱਲ ਕਰਨ ਲਈ ਇਲਾਕਾ ਕੌਂਸਲਰ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਵਿਹਲ ਕੱਢਣ ਦੀ ਅਰਜ਼ੋਈ ਕੀਤੀ ਗਈ ਹੈ। ਉੱਧਰ ਇਸ ਸਬੰਧੀ ਗੱਲਬਾਤ ਕਰਨ ਲਈ ਕੌਂਸਲਰ ਪਤੀ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਗਿਆ ਪਰ ਰਾਬਤਾ ਕਾਇਮ ਨਹੀਂ ਹੋ ਸਕਿਆ।
ਪਿਛਲੀ ਖ਼ਬਰ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਐਮ. ਜੀ. ਐੱਨ. ਕਾਲਜ ਦਾ ਕੀਤਾ ਦੌਰਾ, 1989-90 ’ਚ ਕੀਤੀ ਸੀ ਬੀ. ਐੱਡ ਅਗਲੀ ਖ਼ਬਰ ਫੋਲੜੀਵਾਲ ਦੇ ਕੋਲ ਮੁੰਨਪੁਰ ’ਚ 66 ਕੇ. ਵੀ. ਸਮਰੱਥਾ ਦਾ ਬਣੇਗਾ ਨਵਾਂ ਬਿਜਲੀ ਘਰ 66 ਫੁੱਟੀ ਰੋਡ ਸਮੇਤ ਅਰਬਨ ਅਸਟੇਟ ਫੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।