05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਪੀਰ ਬਾਬਾ ਬੁੱਢੇ ਸ਼ਾਹ ਦਰਬਾਰ ਫਰੀਦਪੁਰ ਦਾ ਜੋੜ ਮੇਲਾ ਕੱਲ੍ਹ

ਕਿਸ਼ਨਗੜ੍ਹ, 4 ਸਤੰਬਰ (ਹੁਸਨ ਲਾਲ)- ਕਿਸ਼ਨਗੜ -ਕਰਤਾਰਪੁਰ ਰੋਡ ’ਤੇ ਸਥਿਤ ਸੂਫੀ ਦਰਬਾਰ ਪੀਰ ਬਾਬਾ ਬੁੱਢੇ ਸ਼ਾਹ ਦਰਬਾਰ ਫਰੀਦਪੁਰ ਦਾ ਸਾਲਾਨਾ ਦੋ ਦਿਨਾਂ ਜੋੜ ਮੇਲਾ 6 ਤੇ 7 ਸਤੰਬਰ ਨੂੰ ਸਮੂਹ ਨਗਰ ਨਿਵਾਸੀਆਂ ਤੇ ਉਕਤ ਦਰਬਾਰ ਮੇਲਾ ਪ੍ਰਬੰਧਕ ਕਮੇਟੀ ਦੇ ਸਾਂਝੇ ਸਹਿਯੋਗ ਨਾਲ ਦਿਨ ਐਤਵਾਰ ਤੇ ਸੋਮਵਾਰ ਨੂੰ ਮਨਾਇਆ ਜਾ ਰਿਹਾ ਹੈ। ਮੇਲੇ ਸਬੰਧੀ ਪ੍ਰਧਾਨ ਕਮਲਜੀਤ ਸਿੰਘ ਮੰਗਾ, ਗੁਰਨਾਮ ਸਿੰਘ ਤੇ ਜੋਗਿੰਦਰ ਸਿੰਘ ਤੇ ਸਮੁੱਚੀ ਮੇਲਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਸਾਂਝੇ ਤੌਰ ਤੇ ਦੱਸਿਆ ਕਿ 6 ਸਤੰਬਰ ਐਤਵਾਰ ਨੂੰ ਝੰਡੇ ਤੇ ਚਾਦਰ ਪੋਸ਼ੀ ਦੀ ਰਸਮ ਉਪਰੰਤ ਸ਼ਾਮ ਚਾਰ ਤੋਂ 5 ਵਜੇ ਤੱਕ ਗਾਇਕ ਕਲੇਰ ਅਜੇ ਅਤੇ ਸ਼ਾਮ 5 ਵਜੇ ਤੋਂ ਲੈ ਕੇ 7 ਵਜੇ ਤੱਕ ਰਣਬੀਰ ਅਲੀ ਸੂਫੀ ਕਵਾਲੀਆਂ ਦਾ ਪ੍ਰੋਗਰਾਮ ਪੇਸ਼ ਕਰਨਗੇ, 7 ਸਤੰਬਰ ਸੋਮਵਾਰ ਨੂੰ 11 ਤੋਂ 12 ਵਜੇ ਤੱਕ ਸਾਬ ਹੀਰ ਮਿਊਜ਼ੀਕਲ ਗਰੁੱਪ ਅਤੇ ਬਾਅਦ ਦੁਪਹਿਰ ਇੱਕ ਵਜੇ ਤੋਂ ਸ਼ਾਮ 4 ਵਜੇ ਤੱਕ ਪੰਮੀ ਐਂਡ ਨਕਾਲ ਪਾਰਟੀ ਦੇ ਨਕਾਲ ਕਲਾਕਾਰ ਸੱਭਿਆਚਾਰਕ ਤੇ ਸੂਫੀਆਨਾ ਕਲਾਮਾਂ ਨਾਲ ਪੀਰਾਂ ਦੀ ਮਹਿਮਾ ਦਾ ਗੁਣਗਾਨ ਕਰਨਗੇ।

ਅਜੀਤ ਡੈਸਕ 05-09-2026

ਪਿਛਲੀ ਖ਼ਬਰ ਮਦਰਜ਼ ਪ੍ਰਾਈਡ ਸਕੂਲ ਦੇ ਕੈਡਿਟਸ ਵਲੋਂ ਐੱਨ. ਸੀ. ਸੀ. ਆਰਮਡ ਯੂਨਿਟ ਦਾ ਦੌਰਾ ਅਗਲੀ ਖ਼ਬਰ ਦਰਬਾਰ ਬਾਬਾ ਜਿਊਣ ਸ਼ਾਹ ਦਾ 61ਵਾਂ ਸਾਲਾਨਾ ਮੇਲਾ ਕੱਲ੍ਹ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।