06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਬਦਲਾਅ ਦੇ ਨਾਂਅ ’ਤੇ ਬਣੀ ਸਰਕਾਰ ‘ਬਦਲਾਖੋਰੀ’ ’ਤੇ ਉੱਤਰੀ-ਗੜ੍ਹਦੀਵਾਲਾ

ਜਲੰਧਰ ਛਾਉਣੀ, 5 ਸਤੰਬਰ (ਪਵਨ ਖਰਬੰਦਾ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸਰਜੀਤ) ਦੇ ਮੈਂਬਰ ਵਰਕਿੰਗ ਕਮੇਟੀ ਅਤੇ ਹਲਕਾ ਕੋਆਰਡੀਨੇਟਰ ਆਦਮਪੁਰ ਜਰਨੈਲ ਸਿੰਘ ਗੜਦੀਵਾਲ਼ਾ ਨੇ ਕਿਹਾ ਕਿ ਪੰਜਾਬ ’ਚ ਬਦਲਾਅ ਦੇ ਨਾਂਅ ’ਤੇ ਹੋਂਦ ’ਚ ਆਈ ‘ਆਪ’ ਸਰਕਾਰ ’ਚ ਬੋਲਣ ਦੀ ਆਜ਼ਾਦੀ ਖਤਮ ਕਰਕੇ ਲਗਾਤਾਰ ਲੋਕਤੰਤਰ ਦਾ ਘਾਣ ਕਰ ਰਹੀ ਹੈ । ਬੀਤੇ ਦਿਨੀਂ ਸੇਰੋਂ ਪਿੰਡ ‘ਚ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਲੋਕ ਮਿਲਣੀ ਦੌਰਾਨ ਮੋਹਨਜੀਤ ਸਿੰਘ ਸ਼ੇਰੋ ਵਲੋਂ ਆਪਣੇ ਕੋਠੇ ’ਤੇ ਚੜ੍ਹ ਕੇ ਮੁੱਖ ਮੰਤਰੀ ’ਤੇ ਸਵਾਲ ਪੁੱਛਣ ਦੇ ਕਾਰਨ ਬਦਲਾਖੋਰੀ ਤਹਿਤ ਪੁਲਿਸ ਵਲੋਂ ਗ੍ਰਿਫਤਾਰ ਕਰਕੇ ਅੰਨਾ ਤਸ਼ੱਦਦ ਢਾਹਿਆ ਗਿਆ ਜੋ ਕਿ ਹੁਣ ਜ਼ੇਰੇ ਇਲਾਜ ਹੈ।

ਅਜੀਤ ਡੈਸਕ 06-09-2026
ਜਲੰਧਰ ਛਾਉਣੀ, 5 ਸਤੰਬਰ (ਪਵਨ ਖਰਬੰਦਾ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸਰਜੀਤ) ਦੇ ਮੈਂਬਰ ਵਰਕਿੰਗ ਕਮੇਟੀ ਅਤੇ ਹਲਕਾ ਕੋਆਰਡੀਨੇਟਰ ਆਦਮਪੁਰ ਜਰਨੈਲ ਸਿੰਘ ਗੜਦੀਵਾਲ਼ਾ ਨੇ ਕਿਹਾ ਕਿ ਪੰਜਾਬ ’ਚ ਬਦਲਾਅ ਦੇ ਨਾਂਅ ’ਤੇ ਹੋਂਦ ’ਚ ਆਈ ‘ਆਪ’ ਸਰਕਾਰ ’ਚ ਬੋਲਣ ਦੀ ਆਜ਼ਾਦੀ ਖਤਮ ਕਰਕੇ ਲਗਾਤਾਰ ਲੋਕਤੰਤਰ ਦਾ ਘਾਣ ਕਰ ਰਹੀ ਹੈ । ਬੀਤੇ ਦਿਨੀਂ ਸੇਰੋਂ ਪਿੰਡ ‘ਚ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਲੋਕ ਮਿਲਣੀ ਦੌਰਾਨ ਮੋਹਨਜੀਤ ਸਿੰਘ ਸ਼ੇਰੋ ਵਲੋਂ ਆਪਣੇ ਕੋਠੇ ’ਤੇ ਚੜ੍ਹ ਕੇ ਮੁੱਖ ਮੰਤਰੀ ’ਤੇ ਸਵਾਲ ਪੁੱਛਣ ਦੇ ਕਾਰਨ ਬਦਲਾਖੋਰੀ ਤਹਿਤ ਪੁਲਿਸ ਵਲੋਂ ਗ੍ਰਿਫਤਾਰ ਕਰਕੇ ਅੰਨਾ ਤਸ਼ੱਦਦ ਢਾਹਿਆ ਗਿਆ ਜੋ ਕਿ ਹੁਣ ਜ਼ੇਰੇ ਇਲਾਜ ਹੈ। ਪੁਲਿਸ ਤਸ਼ੱਦਦ ਨੇ “ਬਦਲਾਖੋਰੀ” ਦੀ ਇੱਕ ਵਾਰ ਫਿਰ ਤੋਂ ਯਾਦ ਤਾਜ਼ਾ ਕੀਤੀ ਹੈ। ਗੜਦੀਵਾਲਾ ਨੇ ਕਿਹਾ ਕਿ ਅਮਨ ਪਸੰਦ ਪੰਜਾਬੀ ਪੁਲਿਸ ਦਾ ਤਸ਼ੱਦਦ ਵੀ ਠਰੰਮੇ ਨਾਲ ਝੱਲ ਲੈਣਗੇ ਪਰ ਸਮਾਂ ਆਉਣ ਤੇ ਢੁਕਵਾਂ ਜਵਾਬ ਦੇਣਗੇ। ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਵਰਕਿੰਗ ਕਮੇਟੀ ਮੈਂਬਰ ਜਰਨੈਲ ਸਿੰਘ ਗੜ੍ਹਦੀਵਾਲਾ ਹਲਕਾ ਆਦਮਪੁਰ ਦੇ ਕੋਆਰਡੀਨੇਟਰ ਲੱਗਣ ਉਪਰੰਤ ਇਤਿਹਾਸਿਕ ਗੁਰਦੁਆਰਾ ਥੜਾ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਹਜਾਰਾ ਵਿਖੇ ਸੀਨੀਅਰ ਅਕਾਲੀ ਲੀਡਰਸ਼ਿਪ ਸਮੇਤ ਨਤਮਸਤਕ ਹੋਏ। ਇਸ ਮੌਕੇ ਗੁਰਦੁਆਰਾ ਥੜਾ ਸਾਹਿਬ ਦੇ ਕਮੇਟੀ ਮੈਂਬਰ ਜਥੇਦਾਰ ਗੁਰਦੀਪ ਸਿੰਘ ਕੰਗਣੀਵਾਲ ਵਲੋਂ ਜਰਨੈਲ ਸਿੰਘ ਗੜ੍ਹਦੀਵਾਲਾ, ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਜਸਪ੍ਰੀਤ ਸਿੰਘ ਕਪੂਰ ਪਿੰਡ, ਸੁਖਬੀਰ ਸਿੰਘ ਪਤਾਰਾ ਨੂੰ ਸਿਰੋਪਾਓ ਦਿੱਤੇ ਗਏ। ਇਸ ਮੌਕੇ ਅਵਤਾਰ ਸਿੰਘ ਪ੍ਰਧਾਨ ਗੁਰਦੁਆਰਾ ਥੜਾ ਸਾਹਿਬ ਕਮੇਟੀ, ਕਿਸ਼ਨ ਸਿੰਘ ਹਜਾਰਾ ਗੁਰਦੁਆਰਾ ਕਮੇਟੀ ਮੈਂਬਰ, ਕੁਲਵੰਤ ਸਿੰਘ ਰੂਬੀ ਜਨਰਲ ਸਕੱਤਰ ਜ਼ਿਲਾ ਅਕਾਲੀ ਜੱਥਾ, ਚੰਦਰ ਮੋਹਨ ਪਤਾਰਾ, ਅਮਨਿੰਦਰ ਸਿੰਘ ਹਜਾਰਾ, ਸ੍ਰੀ ਜਗਦੀਸ਼ ਰਾਮ ਹਜਾਰਾ , ਤਜਿੰਦਰਜੀਤ ਸਿੰਘ ਸੰਘਾ ਸਾਬਕਾ ਮੈਂਬਰ ਬਲਾਕ ਸੰਮਤੀ,ਗੁਰਸ਼ਰਨ ਸਿੰਘ, ਸੇਵਕ ਸਿੰਘ ਅਕਾਲੀ ਕਪੂਰ ਪਿੰਡ, ਅਮਰਦੀਪ ਸਿੰਘ ਔਜਲਾ ਜੰਡੂ ਸਿੰਘਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਯੂਨੀਵਰਸਿਟੀ ਕਾਲਜ ’ਚ ‘ਜਸ਼ਨ-ਏ-ਆਗਾਜ਼’ ਨੇ ਬੰਨ੍ਹਿਆ ਰੰਗ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸੰਬੰਧੀ ਭਲਕੇ ਹੋਵੇਗਾ ਲਾਇਲਪੁਰ ਖ਼ਾਲਸਾ ਕਾਲਜ ਵਿਖੇ ਸ਼ਾਨਦਾਰ ਡਰੋਨ ਸ਼ੋਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।