ਦੀ ਚੋਮੋ- ਖੁਰਦਪੁਰ ਕੋਆਪਰੇਟਿਵ ਸਪਸਾਇਟੀ ਦੀ ਚੋਣ; ਪਰਵਿੰਦਰ ਸਿੰਘ ਮੁਰਾਦਪੁਰ ਬਣੇ ਨਵੇਂ ਪ੍ਰਧਾਨ
ਆਦਮਪੁਰ , 7 ਸਤੰਬਰ ( ਹਰਪ੍ਰੀਤ ਸਿੰਘ )-‘ ਦੀ ਚੋਮੋ , ਖੁਰਦਪੁਰ ਕੋਆਪਰੇਟਿਵ ਐਗਰੀ ਮਲਟੀ ਪਰਪਸ ਸਰਵਿਸ ਸੁਸਾਇਟੀ ਲਿਮਿਟਿਡ ਦੀਆਂ ਸਾਲਾਨਾ ਚੋਣਾਂ ਅਮਨ - ਅਮਾਨ ਨਾਲ ਨੇਪਰੇ ਚੜ੍ਹੀਆਂ , ਜਿਸ ਵਿੱਚ ਹਲਕੇ ਦੇ ਪਰਵਿੰਦਰ ਸਿੰਘ ਮੁਰਾਦਪੁਰ ਨੂੰ ਸੁਸਾਇਟੀ ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ । ਚੋਣ ਪ੍ਰਕਿਰਿਆ ਦੌਰਾਨ ਸੁਸਾਇਟੀ ਦੇ ਸਮੂਹ ਮੈਂਬਰਾਂ ਦੀ ਵਿਸ਼ੇਸ਼ ਬੈਠਕ ਹੋਈ , ਜਿਸ ਵਿੱਚ ਪਰਵਿੰਦਰ ਸਿੰਘ ਮੁਰਾਦਪੁਰ ਦੇ ਨਾਂਅ ਦੀ ਤਜਵੀਜ਼ ਰੱਖੀ ਗਈ ।
ਆਦਮਪੁਰ , 7 ਸਤੰਬਰ ( ਹਰਪ੍ਰੀਤ ਸਿੰਘ )-‘ ਦੀ ਚੋਮੋ , ਖੁਰਦਪੁਰ ਕੋਆਪਰੇਟਿਵ ਐਗਰੀ ਮਲਟੀ ਪਰਪਸ ਸਰਵਿਸ ਸੁਸਾਇਟੀ ਲਿਮਿਟਿਡ ਦੀਆਂ ਸਾਲਾਨਾ ਚੋਣਾਂ ਅਮਨ - ਅਮਾਨ ਨਾਲ ਨੇਪਰੇ ਚੜ੍ਹੀਆਂ , ਜਿਸ ਵਿੱਚ ਹਲਕੇ ਦੇ ਪਰਵਿੰਦਰ ਸਿੰਘ ਮੁਰਾਦਪੁਰ ਨੂੰ ਸੁਸਾਇਟੀ ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ । ਚੋਣ ਪ੍ਰਕਿਰਿਆ ਦੌਰਾਨ ਸੁਸਾਇਟੀ ਦੇ ਸਮੂਹ ਮੈਂਬਰਾਂ ਦੀ ਵਿਸ਼ੇਸ਼ ਬੈਠਕ ਹੋਈ , ਜਿਸ ਵਿੱਚ ਪਰਵਿੰਦਰ ਸਿੰਘ ਮੁਰਾਦਪੁਰ ਦੇ ਨਾਂਅ ਦੀ ਤਜਵੀਜ਼ ਰੱਖੀ ਗਈ । ਸਮੂਹ ਮੈਂਬਰਾਂ ਨੇ ਉਨ੍ਹਾਂ ਦੀਆਂ ਪਿਛਲੀਆਂ ਸਮਾਜਿਕ ਅਤੇ ਕਿਸਾਨ ਹਿਤੈਸ਼ੀ ਸੇਵਾਵਾਂ ਨੂੰ ਦੇਖਦੇ ਹੋਏ ਇਸ ਚੋਣ ’ ਤੇ ਆਪਣੀ ਮੋਹਰ ਲਗਾਈ । ਪ੍ਰਧਾਨ ਦੀ ਚੋਣ ਤੋਂ ਬਾਅਦ ਸੁਸਾਇਟੀ ਦੇ ਬਾਕੀ ਅਹੁਦੇਦਾਰਾਂ ਜਿਨਾਂ ’ ਚ ਸ਼ਰਨਜੀਤ ਸਿੰਘ ਮੀਤ ਪ੍ਰਧਾਨ , ਸ਼ੀਸ਼ਪਾਲ ਮੀਤ ਪ੍ਰਧਾਨ , ਰੂਪ ਲਾਲ ਸਹਿਗਲ , ਸੁਰਜੀਤ ਕੌਰ , ਸਰਬਜੀਤ , ਪਿਆਰਾ ਸਿੰਘ ਭੱਟੀ , ਸੁਖਵਿੰਦਰ ਸਿੰਘ ਸਮੂਹ ਕਮੇਟੀ ਮੈਂਬਰ ਅਮਨਦੀਪ ਸਕੱਤਰ ਸਭਾ ਦੀ ਵੀ ਚੋਣ ਕੀਤੀ ਗਈ । ਚੋਣ ਜਿੱਤਣ ਤੋਂ ਬਾਅਦ ਨਵ - ਨਿਯੁਕਤ ਪ੍ਰਧਾਨ ਪਰਮਿੰਦਰ ਸਿੰਘ ਮੁਰਾਦਪੁਰ ਦਾ ਮੈਂਬਰਾਂ ਵਲੋਂ ਹਾਰ ਪਾ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਪਰਵਿੰਦਰ ਸਿੰਘ ਨੇ ਸਮੂਹ ਮੈਂਬਰਾਂ ਅਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ । ਇਸ ਮੌਕੇ ਸਰਪੰਚ ਗੁਰਮੇਲ ਸਿੰਘ ਰਾਮ ਨਗਰ , ਸਰਪੰਚ ਸਨੀ ਗਿੱਲ ਚੋਮੋ , ਸਾਬਕਾ ਸਰਪੰਚ ਜਸਪਾਲ ਸਿੰਘ ਚੋਮੋ , ਪਰਮਜੀਤ ਸਿੰਘ , ਦੀਪਕ ਗਿੱਲ , ਅਮਰਜੀਤ ਕੌਰ ਹਾਜ਼ਰ ਸਮੇਤ ਮੈਂਬਰ ਹਾਜ਼ਰ ਹੋਏ ।