10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਡਾ. ਅੰਬੇਡਕਰ ਦੇ ਬੁੱਤ ਨਾਲ ਛੇੜ-ਛਾੜ ਦੇ ਮਾਮਲੇ ’ਚ ਕਾਂਗਰਸ ਵਲੋਂ ਰੋਸ ਰੈਲੀ

ਜਲੰਧਰ, 9 ਸਤੰਬਰ (ਜਸਪਾਲ ਸਿੰਘ)-ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ ਸ਼ਹਿਰੀ ਵਲੋਂ ਲੁਧਿਆਣਾ ’ਚ ਡਾ. ਬੀ.

ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ ਸ਼ਹਿਰੀ ਵਲੋਂ ਕੀਤੀ ਗਈ ਰੋਸ ਰੈਲੀ ’ਚ ਸ਼ਾਮਿਲ ਜ਼ਿਲ੍ਹਾ ਪ੍ਰਧਾਨ ਰਜਿੰਦਰ ਬੇਰੀ, ਪਰਮਜੋਤ ਸਿੰਘ ਸ਼ੈਰੀ ਚੱਢਾ ਤੇ ਹੋਰ ਸੀਨੀਅਰ ਆਗੂ। ਤਸਵੀਰ : ਮੁਨੀਸ਼ 10-09-2026
ਜਲੰਧਰ, 9 ਸਤੰਬਰ (ਜਸਪਾਲ ਸਿੰਘ)-ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ ਸ਼ਹਿਰੀ ਵਲੋਂ ਲੁਧਿਆਣਾ ’ਚ ਡਾ. ਬੀ. ਆਰ. ਅੰਬੇਡਕਰ ਦੇ ਬੁੱਤ ਨਾਲ ਕੀਤੀ ਗਈ ਛੇੜ-ਛਾੜ ਦੇ ਵਿਰੋਧ ’ਚ ਅੱਜ ਭਗਵਾਨ ਵਾਲਮੀਕਿ ਚੌਕ ਤੋਂ ਡਾ. ਬੀ. ਆਰ. ਅੰਬੇਡਕਰ ਚੌਕ ਤੱਕ ਰੋਸ ਰੈਲੀ ਕੱਢੀ ਗਈ। ਇਸ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਬੀਤੇ ਕੱਲ੍ਹ ਡਾ. ਅੰਬੇਡਕਰ ਦੇ ਬੁੱਤ ਨਾਲ ਵਾਪਰੀ ਘਟਨਾ ਬੇਹੱਦ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਅਮਨ ਕਾਨੂੰਨ ਦੀ ਵਿਵਸਥਾ ਬੁਰੀ ਤਰ੍ਹਾਂ ਨਾਲ ਚਰਮਰਾ ਗਈ ਹੈ ਤੇ ਇਕ ਤਰ੍ਹਾਂ ਨਾਲ ਅਰਾਜਕਤਾ ਵਾਲਾ ਮਾਹੌਲ ਬਣਿਆ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਦੀ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਇਹੋ ਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਸਰਕਾਰ ਅਜਿਹੀਆਂ ਘਟਨਾਵਾਂ ਨੂੰ ਰੋਕਣ ’ਚ ਨਾਕਾਮ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਵਲੋ ਇਹ ਸ਼ਰਮਨਾਕ ਘਟਨਾ ਕੀਤੀ ਗਈ ਹੈ, ਉਸ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਭਵਿਖ ਵਿੱਚ ਇਹੋ ਜਿਹੀ ਹਰਕਤ ਕਰਨ ਦੀ ਕੋਈ ਹਿੰਮਤ ਨਾ ਕਰ ਸਕੇ । ਇਸ ਮੌਕੇ ਰੋਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਕੌਂਸਲਰ ਪਰਮਜੋਤ ਸਿੰਘ ਸ਼ੈਰੀ ਚੱਢਾ ਨੇ ਕਿਹਾ ਕਿ ਇਹ ਸਿਰਫ ਇਕ ਬੁੱਤ ਦਾ ਅਪਮਾਨ ਨਹੀ , ਸਗੋਂ ਦੇਸ਼ ਦੇ ਸੰਵਿਧਾਨ ਨਿਰਮਾਤਾ ਅਤੇ ਕਰੋੜਾਂ ਲੋਕਾਂ ਦੀ ਆਸਥਾ ਅਤੇ ਸਨਮਾਨ ਦਾ ਵੀ ਨਿਰਾਦਰ ਹੈ ਤੇ ਇਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਉਨ੍ਹਾਂ ਦੋਸ਼ੀ ਵਿਅਕਤੀ ਖਿਲਾਫ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ। ਇਸ ਮੌਕੇ ਜਲੰਧਰ ਪੱਛਮੀਂ ਹਲਕੇ ਦੀ ਇੰਚਾਰਜ ਸੁਰਿੰਦਰ ਕੌਰ, ਡਾ. ਜਸਲੀਨ ਸੇਠੀ , ਪਵਨ ਕੁਮਾਰ, ਵਿਪਨ ਕੁਮਾਰ, ਰਵੀਸ਼ ਰਾਜ ਸ਼ਰਮਾ, ਮਨਦੀਪ ਜੱਸਲ, ਮੰਗਾ ਮੁੱਧੜ, ਅਨੁਰਾਧਾ ਬੰਗਾ ਪ੍ਰਧਾਨ ਮਹਿਲਾ ਕਾਂਗਰਸ , ਸੁਰੇਸ਼ ਮਹਿਮੀ , ਮਨਮੋਹਨ ਬੰਗਾ, ਰਸ਼ਪਾਲ ਜੱਖੂ, ਸਤਪਾਲ ਮਿੱਕਾ, ਮੁਖਤਿਆਰ ਅਹਿਮਦ, ਅਵਤਾਰ ਵਿਰਦੀ, ਵਿੱਕੀ ਆਬਾਦਪੁਰਾ, ਵਿਦਿਆ ਸਾਗਰ, ਹੈਦਰ, ਹਰਜੋਧ ਸਿੰਘ, ਸਰਬਜੀਤ ਮੰਨਾ, ਸੋਮ ਨਾਥ, ਅਨਿਲ ਕੁਮਾਰ, ਸਮੀਰ ਚਿਸ਼ਤੀ, ਕਰਨ ਸੁਮਨ, ਰਵਿੰਦਰ ਲਾਡੀ, ਅਸ਼ਵਨੀ ਜੰਗਰਾਲ, ਵਿਦਿਆ ਸਾਗਰ ਗੋਗੀ, ਮਹੇਸ਼ ਕੁਮਾਰ ਬੜਿੰਗ, ਭਾਰਤ ਭੂਸ਼ਣ, ਨੰਦ ਲਾਲ, ਪ੍ਰੇਮ ਪਾਲ ਡੁਮੇਲੀ, ਅਸ਼ਵਨੀ ਸੋਂਧੀ, ਨਿਸ਼ਾਂਤ ਘਈ, ਰਾਜੇਸ਼ ਜਿੰਦਲ ਟੌਨੂੰ, ਆਦੇਸ਼ ਕੁਮਾਰ, ਸਨੀ ਪਾਲ, ਵੰਦਨਾ ਮਹਿਤਾ, ਗੁਰਮੀਤ ਜੱਸੀ, ਪਿੰਕੀ, ਪੱਲਵੀ ਆਦਿ ਵੀ ਮੌਜੂਦ ਸਨ।
ਪਿਛਲੀ ਖ਼ਬਰ ਸਵਾਈਨ ਫਲੂ ਦੇ 2 ਹੋਰ ਨਵੇਂ ਕੇਸ ਆਏ ਸਾਹਮਣੇ, ਕੁੱਲ ਗਿਣਤੀ 13 ਤੱਕ ਪੁੱਜੀ ਅਗਲੀ ਖ਼ਬਰ ਨਸ਼ਿਆਂ ਨੂੰ ਲੈ ਕੇ ਭਾਜਪਾ ਵਲੋਂ ‘ਆਪ’ ਸਰਕਾਰ ਖ਼ਿਲਾਫ਼ 14 ਥਾਵਾਂ ’ਤੇ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।