10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਮਹਿੰਮੂਵਾਲ ਮਾਹਲਾਂ ਦਾ 2 ਦਿਨਾ ਛਿੰਝ ਮੇਲਾ ਅੱਜ ਤੋਂ

ਲੋਹੀਆਂ ਖਾਸ, 9 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਗ੍ਰਾਮ ਪੰਚਾਇਤ ਅਤੇ ਛਿੰਝ ਕਮੇਟੀ ਪਿੰਡ ਮਹਿੰਮੂ ਵਾਲ ਮਾਹਲਾਂ ਵਲੋਂ ਸਮੂਹ ਨਗਰ ਨਿਵਾਸੀਆਂ ਅਤੇ ਪ੍ਰਵਾਸੀ ਭਾਰਤੀ ਵੀਰਾਂ ਦੇ ਸਹਿਯੋਗ ਨਾਲ ‘ਪੀਰ ਬਾਬਾ ਲੱਖ ਦਾਤਾ ਜੀ’ ਦੀ ਯਾਦ ਵਿੱਚ ਕਰਵਾਇਆ ਜਾਂਦਾ ਸਾਲਾਨਾ ਛਿੰਝ ਮੇਲਾ ਅਤੇ ਕਬੱਡੀ ਟੂਰਨਾਮੈਂਟ 10 ਅਤੇ 11 ਸਤੰਬਰ, ਦਿਨ ਵੀਰਵਾਰ ਅਤੇ ਸ਼ੁਕਰਵਾਰ ਨੂੰ ਹੋਵੇਗਾ| ਪਿੰਡ ਦੇ ਸਰਪੰਚ ਸਰਵਣ ਰਾਮ, ਸਾਬਕਾ ਸਰਪੰਚ ਫਕੀਰ ਸਿੰਘ ਅਤੇ ਨੰਬਰਦਾਰ ਬਲਵਿੰਦਰ ਸਿੰਘ ਮਾਹਲ ਨੇ ਦੱਸਿਆ ਕਿ ਇਸ ਖੇਡ ਮੇਲੇ ਦੌਰਾਨ ਵੱਖ-ਵੱਖ ਖੇਡ ਕਲੱਬਾਂ ਦੀਆਂ ਟੀਮਾਂ ਦਰਿਮਿਆਨ ਕਬੱਡੀ ਦੇ ਮੈਚ ਹੋਣਗੇ ਅਤੇ ਸੱਦੇ ਗਏ ਉੱਚ ਕੋਟੀ ਦੇ ਪਹਿਲਵਾਨ ਜਲਾਲ ਇਰਾਨੀ ਤੇ ਅਭਿਨਾਇਕ ਯੂ. ਪੀ.

ਅਜੀਤ ਡੈਸਕ 10-09-2026
ਲੋਹੀਆਂ ਖਾਸ, 9 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਗ੍ਰਾਮ ਪੰਚਾਇਤ ਅਤੇ ਛਿੰਝ ਕਮੇਟੀ ਪਿੰਡ ਮਹਿੰਮੂ ਵਾਲ ਮਾਹਲਾਂ ਵਲੋਂ ਸਮੂਹ ਨਗਰ ਨਿਵਾਸੀਆਂ ਅਤੇ ਪ੍ਰਵਾਸੀ ਭਾਰਤੀ ਵੀਰਾਂ ਦੇ ਸਹਿਯੋਗ ਨਾਲ ‘ਪੀਰ ਬਾਬਾ ਲੱਖ ਦਾਤਾ ਜੀ’ ਦੀ ਯਾਦ ਵਿੱਚ ਕਰਵਾਇਆ ਜਾਂਦਾ ਸਾਲਾਨਾ ਛਿੰਝ ਮੇਲਾ ਅਤੇ ਕਬੱਡੀ ਟੂਰਨਾਮੈਂਟ 10 ਅਤੇ 11 ਸਤੰਬਰ, ਦਿਨ ਵੀਰਵਾਰ ਅਤੇ ਸ਼ੁਕਰਵਾਰ ਨੂੰ ਹੋਵੇਗਾ| ਪਿੰਡ ਦੇ ਸਰਪੰਚ ਸਰਵਣ ਰਾਮ, ਸਾਬਕਾ ਸਰਪੰਚ ਫਕੀਰ ਸਿੰਘ ਅਤੇ ਨੰਬਰਦਾਰ ਬਲਵਿੰਦਰ ਸਿੰਘ ਮਾਹਲ ਨੇ ਦੱਸਿਆ ਕਿ ਇਸ ਖੇਡ ਮੇਲੇ ਦੌਰਾਨ ਵੱਖ-ਵੱਖ ਖੇਡ ਕਲੱਬਾਂ ਦੀਆਂ ਟੀਮਾਂ ਦਰਿਮਿਆਨ ਕਬੱਡੀ ਦੇ ਮੈਚ ਹੋਣਗੇ ਅਤੇ ਸੱਦੇ ਗਏ ਉੱਚ ਕੋਟੀ ਦੇ ਪਹਿਲਵਾਨ ਜਲਾਲ ਇਰਾਨੀ ਤੇ ਅਭਿਨਾਇਕ ਯੂ.ਪੀ. ਦਰਿਮਿਆਨ ਪਟਕੇ ਦੀ ਕੁਸ਼ਤੀ ਦੇ ਫਸਵੇਂ ਭੇੜ ਦੇਖਣ ਨੂੰ ਮਿਲਣਗੇ| ਉਨ੍ਹਾਂ ਦੱਸਿਆ ਕਿ ਇਸ ਖੇਡ ਟੂਰਨਾਮੈਂਟ ਦੌਰਾਨ ਲੱਗ ਰਹੇ ਸੱਭਿਆਚਾਰਕ ਅਖਾੜੇ ਵਿੱਚ ਪ੍ਰਸਿੱਧ ਲੋਕ ਗਾਇਕਾ ਜੋਤੀ ਗਿੱਲ, ਗਾਇਕ ਛੀਨਾ ਅਤੇ ਹਾਸਿਆਂ ਦੇ ਬਾਦਸ਼ਾਹ ਅਵਤਾਰ ਚੜਿਕ ਸਮੇਤ ਹੋਰ ਕਲਾਕਾਰ ਆਪਣੇ ਫ਼ਨ ਦਾ ਮੁਜ਼ਾਹਰਾ ਕਰਨਗੇ| ਇਸ ਮੌਕੇ ਸਰਪੰਚ ਸਰਵਣ ਰਾਮ, ਬਲਵਿੰਦਰ ਸਿੰਘ ਮਾਹਲ ਨੰਬਰਦਾਰ, ਸਾਬਕਾ ਸਰਪੰਚ ਫ਼ਕੀਰ ਸਿੰਘ, ਹਰਜੀਤ ਸਿੰਘ ਪੰਚ, ਰਮੇਸ ਸਿੰਘ, ਗੁਰਮੇਲ ਸਿੰਘ ਪ੍ਰਧਾਨ, ਬਲਵਿੰਦਰ ਸਿੰਘ ਧੰਜਲ, ਕੁਲਦੀਪ ਸਿੰਘ ਸੰਘਾ, ਬਲਵੰਤ ਸਿੰਘ, ਸੰਤੋਖ ਸਿੰਘ, ਬਿੱਕਰ ਸਿੰਘ, ਬਲਵਿੰਦਰ ਸਿੰਘ ਟਾਹਲੀ, ਜਗਰੂਪ ਸਿੰਘ, ਨਿਰੰਜਣ ਸਿੰਘ, ਬਲਕਾਰ ਸਿੰਘ, ਤਰਸੇਮ ਸਿੰਘ ਸਮੇਤ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ|
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਦੇ ਰਾਜਨੀਤਿਕ ਸਫਰ ’ਤੇ ਅੱਜ ਦਿਖਾਈ ਜਾਵੇਗੀ ਡਾਕੂਮੈਂਟਰੀ ਅਗਲੀ ਖ਼ਬਰ ਭਾਜਪਾ ਜਲੰਧਰ ਦਿਹਾਤੀ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।