13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਅਕਾਲੀ ਦਲ ਵਾਰਿਸ ਪੰਜਾਬ ਵਲੋਂ ਜਲੰਧਰ ਛਾਉਣੀ ਹਲਕੇ ’ਚ ਵਿਸ਼ੇਸ਼ ਮੀਟਿੰਗ ­ਢਿਲਵਾਂ ਰੋਡ ਤੋਂ ਨਿਊ ਦਸਮੇਸ਼ ਨਗਰ ਫੇਜ਼-2 ਤੱਕ ਸੀਸੀ ਫਲੋਰਿੰਗ ਦਾ ਕੰਮ ਮੁਕੰਮਲ

ਜਮਸ਼ੇਰ ਖ਼ਾਸ, 12 ਸਤੰਬਰ (ਹਰਵਿੰਦਰ ਕੁਮਾਰ)-ਅਕਾਲੀ ਦਲ ਵਾਰਿਸ ਪੰਜਾਬ ਦੀ ਪਾਰਟੀ ਵਲੋਂ ਜਲੰਧਰ ਛਾਉਣੀ ਅਧੀਨ ਆਉਂਦੇ ਪਿੰਡ ਖੇੜਾ ਜਮਸ਼ੇਰ ਖਾਸ ਵਿਖੇ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ, ਪੰਜਾਬ ਦੇ ਭਵਿੱਖ ਅਤੇ ਪੰਜਾਬ ਨਾਲ ਸੰਬੰਧਿਤ ਅਹਿਮ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕਰਨ ਲਈ ਪ੍ਰੋ. ਬਲਰਾਜ ਸਿੰਘ ਸ਼ੇਰਗਿੱਲ ਦੇ ਗ੍ਰਹਿ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ।

ਇਲਾਕੇ ’ਚ ਤੇਜ਼ੀ ਨਾਲ ਕਰਵਾਏ ਜਾ ਰਹੇ ਵਿਕਾਸ ਦੇ ਕੰਮ-ਬਲਬੀਰ ਸਿੰਘ ਬਿੱਟੂ 13-09-2026
ਜਮਸ਼ੇਰ ਖ਼ਾਸ, 12 ਸਤੰਬਰ (ਹਰਵਿੰਦਰ ਕੁਮਾਰ)-ਅਕਾਲੀ ਦਲ ਵਾਰਿਸ ਪੰਜਾਬ ਦੀ ਪਾਰਟੀ ਵਲੋਂ ਜਲੰਧਰ ਛਾਉਣੀ ਅਧੀਨ ਆਉਂਦੇ ਪਿੰਡ ਖੇੜਾ ਜਮਸ਼ੇਰ ਖਾਸ ਵਿਖੇ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ, ਪੰਜਾਬ ਦੇ ਭਵਿੱਖ ਅਤੇ ਪੰਜਾਬ ਨਾਲ ਸੰਬੰਧਿਤ ਅਹਿਮ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕਰਨ ਲਈ ਪ੍ਰੋ. ਬਲਰਾਜ ਸਿੰਘ ਸ਼ੇਰਗਿੱਲ ਦੇ ਗ੍ਰਹਿ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ, ਸਾਥੀਆਂ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸ਼ਮਸ਼ੇਰ ਸਿੰਘ ਪੱਧਰੀ, ਮੀਡੀਆ ਇੰਚਾਰਜ ਅਕਾਲੀ ਦਲ ਵਾਰਿਸ ਪੰਜਾਬ ਦੇ, ਹਰਪ੍ਰੀਤ ਕੌਰ ਇਸਤਰੀ ਵਿੰਗ ਪ੍ਰਧਾਨ, ਗੁਰਦੇਵ ਸਿੰਘ ਜੱਜੀ ਸਮੇਤ ਸਮੂਹ ਹਾਜ਼ਰ ਆਗੂ ਅਤੇ ਸੱਜਣਾਂ ਨੇ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ। ਆਗੂਆਂ ਨੇ ਪੰਜਾਬ ਦੀ ਬਿਹਤਰੀ ਲਈ ਆਪਸੀ ਸਾਂਝ, ਭਰੋਸੇ ਅਤੇ ਇਕਜੁੱਟਤਾ ਨਾਲ ਅੱਗੇ ਵਧਣ ਦੀ ਲੋੜ ’ਤੇ ਜ਼ੋਰ ਦਿੱਤਾ। ਪ੍ਰੋਫੈਸਰ ਬਲਰਾਜ ਸਿੰਘ ਸ਼ੇਰਗਿੱਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੀਟਿੰਗ ਉਪਰੰਤ ਸੁਖਦੇਵ ਸਿੰਘ ਕਾਦੀਆਂ ਹੁਰਾਂ ਨਾਲ ਵੀਡੀਓ ਕਾਲ ਰਾਹੀਂ ਉਨ੍ਹਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਗਿਆ। ਉਨ੍ਹਾਂ ਨੇ ਆਉਣ ਵਾਲੇ ਸਮੇਂ ਵਿੱਚ ਖੇੜਾ ਜਮਸ਼ੇਰ ਵਿਖੇ ਪਹੁੰਚਣ ਦਾ ਭਰੋਸਾ ਦਿੱਤਾ। ਪ੍ਰੋ. ਬਲਰਾਜ ਸਿੰਘ ਸ਼ੇਰਗਿੱਲ ਨੇ ਸਮੂਹ ਆਗੂ ਸਾਹਿਬਾਨ, ਸਾਥੀਆਂ ਅਤੇ ਹਾਜ਼ਰ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਦੀ ਚੜ੍ਹਦੀ ਕਲਾ ਅਤੇ ਬਿਹਤਰ ਭਵਿੱਖ ਲਈ ਸਾਂਝੀ ਸੋਚ, ਆਪਸੀ ਸਹਿਯੋਗ ਅਤੇ ਇਕਜੁੱਟਤਾ ਨਾਲ ਅੱਗੇ ਵਧਣਾ ਸਮੇਂ ਦੀ ਲੋੜ ਹੈ। ਇਸ ਮੌਕੇ ਕਈ ਪਰਿਵਾਰਾਂ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵਿਚ ਸ਼ਮੂਲੀਅਤ ਕੀਤੀ।
ਪਿਛਲੀ ਖ਼ਬਰ ਅਣਕਿਆਸੇ ਬਿਜਲੀ ਕੱਟਾਂ ਕਾਰਨ ਸਨਅਤਕਾਰਾਂ ’ਚ ਮੁੜ ਰੋਸ ਦੀ ਲਹਿਰ ਸਰਕਾਰ ਨੂੰ ਅਗਾਊਂ ਜਾਣਕਾਰੀ ਦੇਣ ਦੀ ਅਪੀਲ ਬਿਜਲੀ ਬਿ... ਅਗਲੀ ਖ਼ਬਰ ‘ ਰੇਲ ਵਨ ਐਪ’ ਨੂੰ ਉਤਸ਼ਾਹਿਤ ਕਰਨ ਲਈ ਜਾਗਰੂਕਤਾ ਮੁਹਿੰਮ ਚਲਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।