13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਰਾਜ ਕਪੂਰ ਦੀ ਬਰਸੀ ਮੌਕੇ ਬੂਟੇ ਲਗਾਏ

ਜਮਸ਼ੇਰ ਖ਼ਾਸ, 12, ਸਤੰਬਰ (ਹਰਵਿੰਦਰ ਕੁਮਾਰ)-ਕਸਬਾ ਜਮਸ਼ੇਰ ਖ਼ਾਸ ਨਜ਼ਦੀਕ ਪੈਂਦੇ ਪਿੰਡ ਨਾਨਕਪਿੰਡੀ ਦੇ ਸਾਬਕਾ ਸਰਪੰਚ, ਸੀਨੀਅਰ ਪੱਤਰਕਾਰ ‘ਅਜੀਤ’ ਅਤੇ ਉੱਘੇ ਸਮਾਜ ਸੇਵੀ ਸਵ. ਰਾਜ ਕਪੂਰ ਨਮਿਤ ਬਰਸੀ ਸਮਾਗਮ ਪਿੰਡ ਨਾਨਕਪਿੰਡੀ ’ਚ ਕਰਵਾਏ ਗਏ।

ਅਜੀਤ ਡੈਸਕ 13-09-2026
ਜਮਸ਼ੇਰ ਖ਼ਾਸ, 12, ਸਤੰਬਰ (ਹਰਵਿੰਦਰ ਕੁਮਾਰ)-ਕਸਬਾ ਜਮਸ਼ੇਰ ਖ਼ਾਸ ਨਜ਼ਦੀਕ ਪੈਂਦੇ ਪਿੰਡ ਨਾਨਕਪਿੰਡੀ ਦੇ ਸਾਬਕਾ ਸਰਪੰਚ, ਸੀਨੀਅਰ ਪੱਤਰਕਾਰ ‘ਅਜੀਤ’ ਅਤੇ ਉੱਘੇ ਸਮਾਜ ਸੇਵੀ ਸਵ. ਰਾਜ ਕਪੂਰ ਨਮਿਤ ਬਰਸੀ ਸਮਾਗਮ ਪਿੰਡ ਨਾਨਕਪਿੰਡੀ ’ਚ ਕਰਵਾਏ ਗਏ। ਸਮਾਗਮ ਦੌਰਾਨ ਵੱਖ-ਵੱਖ ਪਤਵੰਤਿਆਂ ਵਲੋਂ ਮਰਹੂਮ ਰਾਜ ਕਪੂਰ ਤੇ ਉਨ੍ਹਾਂ ਵਲੋਂ ਕੀਤੇ ਗਏ ਸ਼ਲਾਘਾਯੋਗ ਕੰਮਾਂ ਨੂੰ ਯਾਦ ਕੀਤਾ। ਇਸ ਮੌਕੇ ‘ਅਜੀਤ’ ਦੇ ਪੱਤਰਕਾਰ ਸੁਰਜੀਤ ਸਿੰਘ ਜੰਡਿਆਲਾ ਨੇ ਕਿਹਾ ਕਿ ਸਵਰਗੀ ਰਾਜ ਕਪੂਰ ਜਿੱਥੇ ਪੱਤਰਕਾਰਤਾ ਦੁਆਰਾ ਲੋਕ ਮਸਲੇ ਉਭਾਰ ਕੇ ਸਮਾਜ ਦੀ ਸੇਵਾ ਕਰਦੇ ਸਨ, ਉਥੇ ਉਨ੍ਹਾਂ ਪਿੰਡ ਨਾਨਕਪਿੰਡੀ ਦੇ ਸਰਪੰਚ ਹੁੰਦਿਆਂ ਅਜਿਹੇ ਕੰਮ ਕੀਤੇ ਕਿ ਪਿੰਡ ਨੂੰ ਨਿਰਮਲ ਗ੍ਰਾਮ ਪੁਰਸਕਾਰ ਲਈ ਚੁਣਿਆ ਗਿਆ। ਸਮਾਜ ਸੇਵੀ ਡਾਕਟਰ ਰਮਨ ਕੋਹਲੀ ਅਤੇ ਜੇਈ ਪਵਨ ਕੁਮਾਰ ਨੇ ਕਿਹਾ ਕਿ ਉਹ ਲੋਕ ਭਲਾਈ ਲਈ ਕੀਤੇ ਕੰਮਾਂ ਕਰਕੇ ਹਮੇਸ਼ਾ ਯਾਦ ਰਹਿਣਗੇ। ਇਹ ਸਮਾਗਮ ਸਾਂਈ ਬਾਬੂ ਸ਼ਾਹ ਦੀ ਦਰਗਾਹ ‘ਤੇ ਸਾਈਂ ਨਸੀਬ ਸ਼ਾਹ ਦੀ ਅਗਵਾਈ ਹੇਠ ਵੱਖ-ਵੱਖ ਤਰ੍ਹਾਂ ਦੇ ਫਲਦਾਰ, ਫੁੱਲਦਾਰ ਅਤੇ ਛਾਂਦਾਰ ਬੂਟੇ ਲਗਾ ਕੇ ਬਰਸੀ ਸਮਾਗਮ ਮਨਾਇਆ ਗਿਆ । ਇਸ ਮੌਕੇ ਸੁਖਦੇਵ ਰਾਮ, ਪਵਨ ਕੁਮਾਰ, ਪਰਮਿੰਦਰ ਸਿੰਘ ਮਾਣਕੀ ਜੰਡਿਆਲਾ ਮੰਜਕੀ, ਰੂਪ ਲਾਲ,ਰਮਨ ਕੁਮਾਰ, ਕ੍ਰਿਸ਼ਨਾ ਦੇਵੀ ਪਰਮਜੀਤ ਮੁਠੱਡਾ, ਗੁਰਦੀਪ ਸਿੰਘ, ਸਰਪੰਚ ਪਤੀ ਸੰਦੀਪ ਕੁਮਾਰ, ਬਲਵੀਰ ਸਿੰਘ ਰਾਣਾ, ਸੁਰਜੀਤ ਵਿਰਦੀ ਲਖਵੀਰ ਸੱਭਰਵਾਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜਲੰਧਰ ਦੇ ਮਾਨ ਹੋਟਲ ਮੈਰੀਟਨ ਨੇ ਖੋਲ੍ਹਿਆ ‘ਵੀਗਨ ਫੂਡ ਆਉਟਲੈਟ’-ਅੱਜ ਹੋਵੇਗੀ ਸ਼ੁਰੂਆਤ ਪ੍ਰਬੰਧਕਾਂ ਦਾ ਦਾਅਵਾ- ‘ਜੋ ਇਕ... ਅਗਲੀ ਖ਼ਬਰ ਅਣਕਿਆਸੇ ਬਿਜਲੀ ਕੱਟਾਂ ਕਾਰਨ ਸਨਅਤਕਾਰਾਂ ’ਚ ਮੁੜ ਰੋਸ ਦੀ ਲਹਿਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।