16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਗੁੜ ਮੰਡੀ ’ਚ ਨਗਰ ਨਿਗਮ ਵਲੋਂ ਰਾਮ ਜਿਊਲਰ ਦੀ ਇਮਾਰਤ ਸੀਲ

ਜਲੰਧਰ, 15 ਸਤੰਬਰ (ਸ਼ਿਵ)- ਗੁੜ ਮੰਡੀ, ਚਰਨਜੀਤ ਪੁਰਾ ਸਥਿਤ ਰਾਮ ਜਿਊਲਰ ਦੀ ਇਮਾਰਤ ਵਿਚ ਕਥਿਤ ਗੈਰ-ਕਾਨੂੰਨੀ ਉਸਾਰੀ ਅਤੇ ਬਿਲਡਿੰਗ ਬਾਈਲਾਜ਼ ਦੀ ਉਲੰਘਣਾ ਦੇ ਦੋਸ਼ਾਂ ਸੰਬੰਧੀ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਵਲੋਂ ਕਾਰਵਾਈ ਕੀਤੀ ਗਈ ਹੈ। ਵਿਭਾਗ ਦੀ ਇਕ ਟੀਮ ਨੇ ਏ.

ਅਜੀਤ ਡੈਸਕ 16-09-2026
ਜਲੰਧਰ, 15 ਸਤੰਬਰ (ਸ਼ਿਵ)- ਗੁੜ ਮੰਡੀ, ਚਰਨਜੀਤ ਪੁਰਾ ਸਥਿਤ ਰਾਮ ਜਿਊਲਰ ਦੀ ਇਮਾਰਤ ਵਿਚ ਕਥਿਤ ਗੈਰ-ਕਾਨੂੰਨੀ ਉਸਾਰੀ ਅਤੇ ਬਿਲਡਿੰਗ ਬਾਈਲਾਜ਼ ਦੀ ਉਲੰਘਣਾ ਦੇ ਦੋਸ਼ਾਂ ਸੰਬੰਧੀ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਵਲੋਂ ਕਾਰਵਾਈ ਕੀਤੀ ਗਈ ਹੈ। ਵਿਭਾਗ ਦੀ ਇਕ ਟੀਮ ਨੇ ਏ. ਟੀ. ਪੀ. ਵਿਕਾਸ ਦੂਆ ਦੀ ਅਗਵਾਈ ਵਿਚ ਇਮਾਰਤ ਨੂੰ ਸੀਲ ਕਰ ਦਿੱਤਾ। ਆਰ.ਟੀ.ਆਈ. ਐਕਟੀਵਿਸਟ ਕਰਨਪ੍ਰੀਤ ਸਿੰਘ ਵਲੋਂ ਇਸ ਸਬੰਧੀ ਸ਼ਿਕਾਇਤ ਕੀਤੀ ਗਈ ਸੀ। ਸ਼ਿਕਾਇਤ ਵਿੱਚ ਇਮਾਰਤ ਵਿਚ ਕਥਿਤ ਤੌਰ ’ਤੇ ਬਿਨਾਂ ਮਨਜ਼ੂਰੀ ਉਸਾਰੀ, ਢਾਂਚਾਗਤ ਤਬਦੀਲੀਆਂ, ਅਣਅਧਿਕਾਰਤ ਵਾਧੇ ਦੇ ਦੋਸ਼ ਲਗਾਏ ਗਏ ਸਨ। ਸ਼ਿਕਾਇਤ ਵਿਚ ਨਗਰ ਨਿਗਮ ਤੋਂ ਮਨਜ਼ੂਰਸ਼ੁਦਾ ਇਮਾਰਤੀ ਨਕਸ਼ੇ ਅਤੇ ਹੋਰ ਲੋੜੀਂਦੀਆਂ ਪ੍ਰਵਾਨਗੀਆਂ ਦੀ ਜਾਂਚ ਕਰਨ ਦੀ ਮੰਗ ਕੀਤੀ ਗਈ ਸੀ। ਨਗਰ ਨਿਗਮ ਵਲੋਂ ਕਿਹਾ ਗਿਆ ਹੈ ਕਿ ਬਿਲਡਿੰਗ ਬਾਇਲਾਜ਼ ਦੀ ਉਲੰਘਣਾ ਕਰਨ ਵਾਲੀਆਂ ਗੈਰ-ਕਾਨੂੰਨੀ ਉਸਾਰੀਆਂ ਖ਼ਿਲਾਫ਼ ਕਾਰਵਾਈ ਲਗਾਤਾਰ ਜਾਰੀ ਰਹੇਗੀ। ਵਿਭਾਗ ਵਲੋਂ ਅਜਿਹੀਆਂ ਉਸਾਰੀਆਂ ਦੀ ਜਾਂਚ ਕਰਕੇ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਕੀਤੇ ਜਾਣ ਦੀ ਗੱਲ ਵੀ ਕਹੀ ਗਈ ਹੈ।
ਪਿਛਲੀ ਖ਼ਬਰ ਆਈ.ਟੀ.ਬੀ.ਪੀ. ਨੇ ਗੁਰੂ ਫੁੱਟਬਾਲ ਕਲੱਬ ਨੂੰ 2-0 ਨਾਲ ਹਰਾਇਆ ਅਗਲੀ ਖ਼ਬਰ ਡਰੱਗ ਵਿਭਾਗ ਨੇ ਗੁਪਤਾ ਮੈਡੀਕਲ ਏਜੰਸੀ ਤੋਂ ਜ਼ਬਤ ਕੀਤੇ ਟੀਕਿਆਂ ਦਾ ਅਦਾਲਤ ’ਚੋਂ ਕਸਟੱਡੀ ਆਰਡਰ ਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।