19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਸ੍ਰੀ ਰਾਮ ਕਥਾ ਅੰਮ੍ਰਿਤ ਦੇ ਪ੍ਰਚਾਰ-ਪ੍ਰਸਾਰ ਲਈ ਭਜਨ ਸੰਧਿਆ ਕਰਵਾਈ

ਜਲੰਧਰ, 18 ਸਤੰਬਰ (ਸ਼ਿਵ)- ਦਿਵਯ ਜੋਤੀ ਜਾਗ੍ਰਤੀ ਸੰਸਥਾਨ ਅਤੇ ਸਮੂਹ ਜਲੰਧਰ ਵਾਸੀਆਂ ਦੇ ਸਹਿਯੋਗ ਨਾਲ ਹੋਣ ਜਾ ਰਹੀ ਸ੍ਰੀ ਰਾਮ ਕਥਾ ਅੰਮ੍ਰਿਤ ਦੀਆਂ ਤਿਆਰੀਆਂ ਅਤੇ ਪ੍ਰਚਾਰ-ਪ੍ਰਸਾਰ ਤਹਿਤ ਸ੍ਰੀ ਰਾਮ ਸਤਿਸੰਗ ਸਭਾ ਮੰਦਰ, ਡਿਫੈਂਸ ਕਾਲੋਨੀ ਵਿਖੇ ਵਿਸ਼ੇਸ਼ ਭਜਨ ਸੰਧਿਆ ਕਰਵਾਈ ਗਈ। ਸ੍ਰੀ ਰਾਮ ਕਥਾ ਅੰਮ੍ਰਿਤ ਦਾ ਆਯੋਜਨ 22 ਤੋਂ 28 ਨਵੰਬਰ 2026 ਤੱਕ ਰੋਜ਼ਾਨਾ ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਸਾਈਂ ਦਾਸ ਸਕੂਲ ਗਰਾਊਂਡ, ਜਲੰਧਰ ਵਿਖੇ ਕੀਤਾ ਜਾਵੇਗਾ।

ਭਜਨ ਸੰਧਿਆ ਦੌਰਾਨ ਕੰਵਰ ਸਰਤਾਜ ਸਿੰਘ, ਨਰੇਸ਼ ਮਲਹੋਤਰਾ ਤੇ ਹੋਰ ਪਤਵੰਤੇ। ਤਸਵੀਰ. ਮੁਨੀਸ਼ 19-09-2026
ਜਲੰਧਰ, 18 ਸਤੰਬਰ (ਸ਼ਿਵ)- ਦਿਵਯ ਜੋਤੀ ਜਾਗ੍ਰਤੀ ਸੰਸਥਾਨ ਅਤੇ ਸਮੂਹ ਜਲੰਧਰ ਵਾਸੀਆਂ ਦੇ ਸਹਿਯੋਗ ਨਾਲ ਹੋਣ ਜਾ ਰਹੀ ਸ੍ਰੀ ਰਾਮ ਕਥਾ ਅੰਮ੍ਰਿਤ ਦੀਆਂ ਤਿਆਰੀਆਂ ਅਤੇ ਪ੍ਰਚਾਰ-ਪ੍ਰਸਾਰ ਤਹਿਤ ਸ੍ਰੀ ਰਾਮ ਸਤਿਸੰਗ ਸਭਾ ਮੰਦਰ, ਡਿਫੈਂਸ ਕਾਲੋਨੀ ਵਿਖੇ ਵਿਸ਼ੇਸ਼ ਭਜਨ ਸੰਧਿਆ ਕਰਵਾਈ ਗਈ। ਸ੍ਰੀ ਰਾਮ ਕਥਾ ਅੰਮ੍ਰਿਤ ਦਾ ਆਯੋਜਨ 22 ਤੋਂ 28 ਨਵੰਬਰ 2026 ਤੱਕ ਰੋਜ਼ਾਨਾ ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਸਾਈਂ ਦਾਸ ਸਕੂਲ ਗਰਾਊਂਡ, ਜਲੰਧਰ ਵਿਖੇ ਕੀਤਾ ਜਾਵੇਗਾ। ਸੱਤ ਦਿਨਾਂ ਦੇ ਇਸ ਅਧਿਆਤਮਿਕ ਸਮਾਗਮ ਦੌਰਾਨ ਵਿਸ਼ਵ ਪ੍ਰਸਿੱਧ ਕਥਾ ਵਾਚਿਕਾ ਸਾਧਵੀ ਸ਼੍ਰੇਆ ਭਾਰਤੀ ਸੰਗਤ ਨੂੰ ਸ੍ਰੀ ਰਾਮ ਕਥਾ ਦਾ ਰਸਪਾਨ ਕਰਵਾਉਣਗੇ। ਭਜਨ ਸੰਧਿਆ ਦੌਰਾਨ ਸੰਗਤ ਨੇ ਭਗਤੀਮਈ ਭਜਨਾਂ ਅਤੇ ਅਧਿਆਤਮਿਕ ਮਾਹੌਲ ਦਾ ਆਨੰਦ ਮਾਣਿਆ। ਇਸ ਮੌਕੇ ਸ੍ਰੀ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ਿਆ ਸਾਧਵੀ ਸੁਸ਼੍ਰੀ ਮੇਧਾਵੀ ਭਾਰਤੀ ਜੀ ਨੇ ਪ੍ਰੇਰਣਾਦਾਇਕ ਪ੍ਰਵਚਨਾਂ ਰਾਹੀਂ ਸੰਗਤ ਨੂੰ ਅਧਿਆਤਮਿਕ ਗਿਆਨ, ਪ੍ਰਭੂ ਭਗਤੀ ਅਤੇ ਜੀਵਨ ਵਿਚ ਸਕਾਰਾਤਮਕ ਸੋਚ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਸਵਾਮੀ ਸੱਜਨਾਨੰਦ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਗਿਆਨ ਯੱਗ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ । ਇਸ ਮੌਕੇ ਅਸ਼ਵਨੀ ਕੁਮਾਰ ਸ਼ਰਮਾ, ਪੰਡਿਤ ਉਮਾ ਸ਼ੰਕਰ, ਕੌਂਸਲਰ ਕੰਵਰ ਸਰਤਾਜ ਸਿੰਘ, ਨਰੇਸ਼ ਮਲਹੋਤਰਾ, ਆਰ. ਕੇ. ਅਰੋੜਾ, ਵਨੀਤ ਓਬਰਾਏ, ਬਲਬੀਰ ਸਿੰਗਲਾ, ਸਤੀਸ਼ ਅਰੋੜਾ, ਸੁਭਾਸ਼ ਸ਼ਰਮਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਪਰਾਲੀ ਤੇ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ’ਤੇ ਪਾਬੰਦੀ ਅਗਲੀ ਖ਼ਬਰ ਮਹਿਲਾਵਾਂ ਦਾ ਸ਼ਕਤੀਕਰਨ ਹੀ ਪਾਰਟੀ ਦੀ ਅਸਲ ਤਾਕਤ-ਅਨੁਰਾਧਾ ਬੰਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।