24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਲੋਹੀਆਂ ’ਚ ਸੀਵਰੇਜ ਤੇ ਟਰੀਟਮੈਂਟ ਪਲਾਂਟ ਦੇ ਪ੍ਰਾਜੈਕਟ ਤੈਅ ਸਮੇਂ ’ਚ ਮੁਕੰਮਲ ਹੋਣਗੇ -ਬਾਲ ਮੁਕੰਦ ਸ਼ਰਮਾ

ਲੋਹੀਆਂ ਖਾਸ, 22 ਸਤੰਬਰ (ਪ. ਪ.

ਅਜੀਤ ਡੈਸਕ 23-09-2026
ਲੋਹੀਆਂ ਖਾਸ, 22 ਸਤੰਬਰ (ਪ. ਪ. ਰਾਹੀਂ)-ਲੋਹੀਆਂ ਦੇ ਸੀਵਰੇਜ ਅਤੇ ਟਰੀਟਮੈਂਟ ਪਲਾਂਟ ਸੰਬੰਧੀ ਪ੍ਰਾਜੈਕਟਾਂ ਦੇ ਕਾਰਜ ਬਹੁਤ ਤੇਜ਼ੀ ਨਾਲ ਚੱਲ ਰਹੇ ਹਨ ਅਤੇ ਇਹ ਤੈਹ ਕੀਤੇ ਸਮੇਂ ਦੇ ਵਿਚ ਹੀ ਮੁਕੰਮਲ ਹੋਣਗੇ। ਇਹ ਪ੍ਰਗਟਾਵਾ ਸ਼੍ਰੀ ਬਾਲ ਮੁਕੰਦ ਸ਼ਰਮਾ ਸਾ. ਚੇਅਰਮੈਨ ਫੂਡ ਕਮਿਸ਼ਨ ਪੰਜਾਬ ਵਲੋਂ ਨਗਰ ਪੰਚਾਇਤ ਲੋਹੀਆਂ ਦੇ ਪ੍ਰਧਾਨ ਸੋਮ ਨਾਥ ਭੱਟੀ, ਕੌਂਸਲਰਾਂ ਅਤੇ ਹੋਰ ਆਗੂਆਂ ਨਾਲ ਮੀਟਿੰਗ ਉਪਰੰਤ ਕੀਤਾ ਗਿਆ| ਸ਼੍ਰੀ ਸ਼ਰਮਾ ਨੇ ਕਿਹਾ ਕਿ ਉਹ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਸ਼ਹਿਰ ਦੇ ਚਿਰਾਂ ਤੋਂ ਉਡੀਕੇ ਜਾ ਰਹੇ ਇਸ ਪ੍ਰਾਜੈਕਟ ਨਾਲ ਜੁੜਿਆ ਆ ਰਿਹਾ ਹਾਂ ਅਤੇ ਉਹ ਇਸ ਦੇ ਮੁਕੰਮਲ ਹੋਣ ਤੱਕ ਆਪਣੀਆਂ ਸੇਵਾਵਾਂ ਦਿੰਦੇ ਰਹਿਣਗੇ| ਇਸ ਮੌਕੇ ਸੀਵਰੇਜ ਬੋਰਡ ਦੇ ਐੱਸ.ਡੀ.ਓ. ਮੁਖਤਿਆਰ ਸਿੰਘ, ਜੇ.ਈ. ਕਲਜੀਤ ਸਿੰਘ ਸਮੇਤ, ਕੌਂਸਲਰ ਸਾਹਿਬ ਸਿੰਘ ਕੰਗ, ਕੌਂਸਲਰ ਮੱਖਣ ਸਿੰਘ ਠੇਕੇਦਾਰ, ਨੌਜਵਾਨ ਆਪ ਆਗੂ ਸੁਖਬੀਰ ਸਿੰਘ ਤਲਵਾੜ, ਦਰਸ਼ਨ ਸਿੰਘ ਅਲਮਾਰੀਆਂ ਵਾਲੇ, ਕੁਲਦੀਪ ਸਿੰਘ ਮਰੋਕ, ਬਲਦੇਵ ਸਿੰਘ ਬਾਬਾ, ਗੁਰਮੇਲ ਸਿੰਘ ਫਰੀਦਸਰਾਏ, ਵਿੱਕੀ ਪਲੰਬਰ ਸਮੇਤ ਹੋਰ ਆਪ ਆਗੂ ਵੀ ਹਾਜ਼ਰ ਸਨ|
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਚੋਣ ਲੜਣ ਲਈ ਸੁਲਤਾਨਪੁਰ ਲੋਧੀ ਹਲਕੇ ਤੋਂ 4 ਆਗੂਆਂ ਨੇ ਦਾਅਵੇਦਾਰੀ ਪੇਸ਼ ਕੀਤੀ ਅਗਲੀ ਖ਼ਬਰ ਨਸ਼ਿਆਂ ਵਿਰੁੱਧ ਭਾਜਪਾ ਦੀ ਯਾਤਰਾ 28 ਨੂੰ ਨਡਾਲਾ ਪੁੱਜੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।