ਪਿੰਡ ਡਰੋਲੀ ਖੁਰਦ ’ਚ ਖੇਤੀਬਾੜੀ ਮੋਟਰ ਦੇ ਟ੍ਰਾਂਸਫਾਰਮਰ ’ਚੋਂ ਤਾਂਬਾ ਚੋਰੀ
ਆਦਮਪੁਰ, 23 ਸਤੰਬਰ (ਹਰਪ੍ਰੀਤ ਸਿੰਘ)-ਨੇੜਲੇ ਪਿੰਡ ਡਰੋਲੀ ਕਲਾਂ ’ਚ ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਖੇਤਾਂ ਵਿੱਚ ਲੱਗੀ ਇੱਕ ਮੋਟਰ ਦਾ ਟ੍ਰਾਂਸਫਾਰਮਰ ’ਚੋਂ ਤਾਂਬਾ ਚੋਰੀ ਕਰ ਲਿਆ ਗਿਆ । ਇਸ ਘਟਨਾ ਸਬੰਧੀ ਕਿਸਾਨ ਗੁਰਸ਼ਰਨਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਨੇ ਸਵੇਰੇ ਜਦੋਂ ਉਹ ਆਪਣੇ ਖੇਤਾਂ ਵਿੱਚ ਫਸਲ ਨੂੰ ਪਾਣੀ ਲਗਾਉਣ ਲਈ ਪਹੁੰਚਿਆ ਤਾਂ ਦੇਖਿਆ ਕਿ ਚੋਰਾਂ ਵਲੋਂ ਖੰਭੇ ਤੋਂ ਲੱਗੇ ਟ੍ਰਾਂਸਫਾਰਮਰ ’ਚੋਂ ਕੀਮਤੀ ਤਾਂਬੇ ਦੀ ਤਾਰ ਅਤੇ ਤੇਲ ਕੱਢ ਕੇ ਫਰਾਰ ਹੋ ਗਏ।
ਟਰਾਂਸਫਾਰਮਰ ’ਚੋਂ ਚੋਰੀ ਕੀਤੇ ਤਾਂਬੇ ਸੰਬੰਧੀ ਜਾਣਕਾਰੀ ਦਿੰਦਾ ਕਿਸਾਨ। ਤਸਵੀਰ-ਹਰਪ੍ਰੀਤ ਸਿੰਘ
24-09-2026