25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

‘ ਸਮਾਜਿਕ ਅਤੇ ਆਰਥਿਕ ਸਮਾਨਤਾ ਤੋਂ ਬਿਨਾਂ ਰਾਜਨੀਤਿਕ ਸਮਾਨਤਾ ਅਰਥ ਹੀਣ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ

ਜਲੰਧਰ, 24 ਸਤੰਬਰ (ਐੱਮ. ਐੱਸ.

ਅਜੀਤ ਡੈਸਕ 25-09-2026
ਜਲੰਧਰ, 24 ਸਤੰਬਰ (ਐੱਮ. ਐੱਸ. ਲੋਹੀਆ)-ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ ਵਲੋਂ “ਸਮਾਜਿਕ ਅਤੇ ਆਰਥਿਕ ਸਮਾਨਤਾ ਤੋਂ ਬਿਨਾਂ ਰਾਜਨੀਤਿਕ ਸਮਾਨਤਾ ਅਰਥ ਹੀਣ” ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ, ਜਲੰਧਰ ਵਿਖੇ ਕਰਵਾਏ ਇਸ ਸੈਮੀਨਾਰ ਦੌਰਾਨ ਪ੍ਰੋਫੈਸਰ ਤੀਰਥ ਬਸਰਾ ਸੇਵਾਮੁੱਕਤ ਪ੍ਰਿੰਸੀਪਲ, ਗੌਰਮੈਂਟ ਕਾਲਜ, ਕਪੂਰਥਲਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਆਪਣੇ ਸੰਬੋਧਨ ’ਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਕਥਨਾ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਸਾਨੂੰ ਵਿਰੋਧਾਭਾਸ ਨੂੰ ਜਲਦੀ ਤੋਂ ਜਲਦੀ ਦੂਰ ਕਰਨਾ ਚਾਹੀਦਾ ਹੈ ਨਹੀਂ ਤਾਂ ਅਸਮਾਨਤਾ ਦਾ ਸ਼ਿਕਾਰ ਲੋਕ ਉਸ ਰਾਜਨੀਤਿਕ ਲੋਕਤੰਤਰ ਦੇ ਢਾਂਚੇ ਨੂੰ ਤਬਾਹ ਕਰ ਦੇਣਗੇ, ਜਿਸ ਨੂੰ ਇਸ ਸਭਾ ਨੇ ਬਹੁਤ ਮਿਹਨਤ ਨਾਲ ਉਸਾਰਿਆ ਹੈ। ਪ੍ਰੋਫੈਸਰ ਬਸਰਾ ਨੇ ਉਦਾਰੀਕਰਨ, ਨਿੱਜੀਕਰਨ ਅਤੇ ਵਿਸ਼ਵੀਕਰਨ ਦੇ ਵੱਡੇ ਖਤਰਿਆਂ ਬਾਰੇ ਵੀ ਚੇਤਾਵਨੀ ਦਿੱਤੀ। ਸੁਸਾਇਟੀ ਦੇ ਪ੍ਰਧਾਨ ਪ੍ਰੋਫੈਸਰ ਬਲਬੀਰ ਨੇ ਆਪਣੇ ਭਾਸ਼ਣ ’ਚ ਕਿਹਾ ਕਿ ਬਾਬਾ ਸਾਹਿਬ ਨੇ 25 ਨਵੰਬਰ, 1949 ਨੂੰ ਸੰਵਿਧਾਨ ਸਭਾ ਵਿੱਚ ਆਪਣੇ ਅੰਤਿਮ ਭਾਸ਼ਣ ‘ਚ ਸਾਰੇ ਲੋਕਾਂ ਨੂੰ ਇਹ ਗੱਲ ਬਹੁਤ ਭਾਵਕ ਹੋ ਕੇ ਕਹੀ ਸੀ ਕਿ ਅਸੀਂ ਰਾਜਨੀਤਿਕ ਤੌਰ ’ਤੇ ਬਰਾਬਰ ਹੋ ਗਏ ਹਾਂ ਪਰ ਸਮਾਜਿਕ ਅਤੇ ਆਰਥਿਕ ਤੌਰ ਤੇ ਬਰਾਬਰ ਨਹੀਂ। ਬਾਬਾ ਸਾਹਿਬ ਦੀ ਲੋਕਤੰਤਰ ਦੀ ਪਰਿਭਾਸ਼ਾ ਪ੍ਰਤੀ ਸਾਡੇ ਬੁੱਧੀਜੀਵੀਆਂ, ਪ੍ਰੋਫੈਸਰਾਂ ਅਤੇ ਲੇਖਕਾਂ ਨੇ ਪੈਰ-ਪੈਰ ’ਤੇ ਵਿਤਕਰਾ ਕੀਤਾ। ਪ੍ਰੋਫੈਸਰ ਬਲਬੀਰ ਨੇ ਕਿਹਾ ਕਿ ਜਦੋਂ ਉਦਾਰੀਕਰਨ, ਨਿੱਜੀਕਰਨ ਅਤੇ ਵਿਸ਼ਵੀਕਰਨ ਦੀ ਨੀਤੀ ਲਾਗੂ ਹੋਈ, ਕਿਸੇ ਨੇ ਵੀ ਇਸਦਾ ਵਿਰੋਧ ਨਹੀਂ ਕੀਤਾ ਅਤੇ ਹੁਣ ਸਥਿਤੀ ਉਹ ਹੀ ਹੋ ਗਈ ਹੈ ਜੋ ਪਹਿਲਾਂ ਹੁੰਦੀ ਸੀ। ਇਸ ਮੌਕੇ ਪ੍ਰੋਫੈਸਰ ਤੀਰਥ ਬਸਰਾ ਅਤੇ ਪ੍ਰੋਫੈਸਰ ਬਲਬੀਰ ਨੇ ਸਰੋਤਿਆਂ ਦੇ ਸਵਾਲਾਂ ਦੇ ਤਸੱਲੀਬਖਸ਼ ਜਵਾਬ ਦਿੱਤੇ। ਡਾ. ਮਹਿੰਦਰ ਸੰਧੂ ਨੇ ਸੁਸਾਇਟੀ ਦੀਆਂ ਗਤੀਵਿਧੀਆਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਸੁਸਾਇਟੀ ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਸ੍ਰੀ ਚਰਨ ਦਾਸ ਸੰਧੂ ਨੇ ਮੰਚ ਸੰਚਾਲਨ ਬਾਖੂਬੀ ਕੀਤਾ। ਇਸ ਮੌਕੇ ਵੱਡੀ ਗਿਣਤੀ ’ਚ ਬੁੱਧੀਜੀਵੀ ਅਤੇ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਸ਼ਿਵ ਜਯੋਤੀ ਪਬਲਿਕ ਸਕੂਲ ਨੇ ‘ਅੰਤਰਰਾਸ਼ਟਰੀ ਪੰਜਾਬੀ ਦਿਵਸ’ ਮਨਾਇਆ ਅਗਲੀ ਖ਼ਬਰ ਦੋਆਬਾ ਖ਼ਾਲਸਾ ਸਕੂਲ ਮਾਰਕੀਟ ਵਿਖੇ ਕਰਵਾਇਆ ਸਾਲਾਨਾ ਜਾਗਰਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।