26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਅੱਜ ਦੀ ਮੋਗਾ ਰੈਲੀ ’ਚ ਕਿਰਤੀ ਕਾਮੇ ਕਾਫ਼ਲਿਆਂ ਦੇ ਰੂਪ ’ਚ ਪਹੁੰਚਣਗੇ-ਪੱਬਵਾਂ

ਜਲੰਧਰ, 25 ਸਤੰਬਰ (ਐੱਮ. ਐੱਸ.

ਅਜੀਤ ਡੈਸਕ 26-09-2026
ਜਲੰਧਰ, 25 ਸਤੰਬਰ (ਐੱਮ. ਐੱਸ. ਲੋਹੀਆ)-ਦਾਣਾ ਮੰਡੀ ਮੋਗਾ ਵਿਖੇ ਕੀਤੀ ਜਾ ਰਹੀ ਵਿਸ਼ਾਲ ਰੈਲੀ ’ਚ ਇਲਾਕਾ ਫਿਲੌਰ, ਨੂਰਮਹਿਲ, ਮਹਿਤਪੁਰ, ਨਕੋਦਰ, ਸ਼ਾਹਕੋਟ, ਲੋਹੀਆਂ ਖ਼ਾਸ, ਕਰਤਾਰਪੁਰ, ਭੋਗਪੁਰ ਅਤੇ ਭੁਲੱਥ-ਟਾਂਡਾ ਤੋਂ ਕਾਫ਼ਲਿਆਂ ਦੇ ਰੂਪ ’ਚ 2000 ਤੋਂ ਵੱਧ ਕਿਰਤੀ, ਕਾਮੇ ਸ਼ਮੂਲੀਅਤ ਕਰਨਗੇ। ਪਾਰਟੀ ਆਗੂ ਹੰਸ ਰਾਜ ਪੱਬਵਾਂ ਨੇ ਕਿਹਾ ਕਿ ਆਰ.ਐੱਸ.ਐੱਸ.-ਭਾਜਪਾ ਦੇ ਫਾਸ਼ੀ ਹਮਲਿਆਂ ਵਿਰੁੱਧ ਮੋਗਾ ਰੈਲੀ ਇਤਿਹਾਸਕ ਹੋਵੇਗੀ। ਉਨ੍ਹਾਂ ਕਿਹਾ ਕਿ ਰੈਲੀ ਦੇ ਵਿਚਾਰੇ ਜਾਣ ਵਾਲੇ ਮੁੱਖ ਮੁੱਦੇ ਧਰਮ ਤੇ ਜਾਤ ਦੇ ਨਾਂਅ ਤੇ ਲੋਕਾਂ ’ਚ ਨਫ਼ਰਤ ਪੈਦਾ ਕਰਕੇ ਫੁੱਟ ਪਾਉਣੀ, ਮਨੂਵਾਦੀ ਜਗੀਰੂ ਮਨਸ਼ਾ ਤਹਿਤ ਦਲਿਤਾਂ ਤੇ ਹੋ ਰਹੇ ਹਮਲੇ, ਫਿਰਕੂ ਅਜੰਡੇ ਤਹਿਤ ਧਾਰਮਿਕ ਘੱਟ ਗਿਣਤੀਆਂ ਤੇ ਹੋ ਰਹੇ ਹਮਲੇ, ਚਾਰੇ ਲੇਬਰ ਕੋਡ ਰੱਦ ਕਰਨ, ਮਨਰੇਗਾ ਮੁੜ ਬਹਾਲ ਕਰਨ, ਦਰਿਆਈ ਪਾਣੀਆਂ, ਡੈਮਾਂ, ਚੰਡੀਗੜ੍ਹ ਆਦਿ ਉਪਰ ਪੰਜਾਬ ਦਾ ਹੱਕ ਬਹਾਲ ਕਰਨ, ਜੇਲ੍ਹਾਂ ’ਚ ਡੱਕੇ ਸਿਆਸੀ ਕਾਰਕੁੰਨਾਂ, ਬੰਦੀ ਸਿੱਖਾਂ ਤੇ ਬੁੱਧੀਜੀਵੀਆਂ ਸਮੇਤ ਸਿਆਸੀ ਕੈਦੀਆਂ ਨੂੰ ਰਿਹਾਅ ਕਰਨ, ਬਿਜਲੀ ਸੋਧ ਬਿੱਲ ਅਤੇ ਐੱਫ.ਟੀ.ਏ. ਰੱਦ ਕਰਨ ਲਈ ਆਵਾਜ਼ ਬੁਲੰਦ ਕੀਤੀ ਜਾਵੇਗੀ।
ਪਿਛਲੀ ਖ਼ਬਰ ਸੀ. ਪੀ. ਵਲੋਂ ਕੈਫੇ, ਰੈਸਟੋਰੈਂਟ, ਕਲੱਬਾਂ ਤੇ ਹੋਰ ਅਦਾਰਿਆਂ ਨੂੰ ‘ਅਸਲ੍ਹਾ ਮੁਕਤ ਜ਼ੋਨ’ ਵਜੋਂ ਐਲਾਨਣ ਸੰਬੰਧੀ ਹੁਕਮ ਜਾਰ... ਅਗਲੀ ਖ਼ਬਰ ਨਿਤਿਨ ਕੋਹਲੀ ਵਲੋਂ ਚੁਗਿੱਟੀ ਵਿਖੇ ਸੀਵਰੇਜ ਪਾਉਣ ਦੇ ਕੰਮ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।