30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਅਣਪਛਾਤੇ ਵਿਅਕਤੀ ਦੀ ਮਿਲੀ ਲਾਸ਼

ਚੁਗਿੱਟੀ/ਜੰਡੂਸਿੰਘਾ, 29 ਸਤੰਬਰ (ਨਰਿੰਦਰ ਲਾਗੂ)-ਜਲੰਧਰ ਸਿਟੀ ਰੇਲਵੇ ਸਟੇਸ਼ਨ ਦੀ ਪਾਰਕਿੰਗ ਦੇ ਲਾਗਿਓਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਥਾਣਾ ਜੀ. ਆਰ.

ਅਜੀਤ ਡੈਸਕ 30-09-2026
ਚੁਗਿੱਟੀ/ਜੰਡੂਸਿੰਘਾ, 29 ਸਤੰਬਰ (ਨਰਿੰਦਰ ਲਾਗੂ)-ਜਲੰਧਰ ਸਿਟੀ ਰੇਲਵੇ ਸਟੇਸ਼ਨ ਦੀ ਪਾਰਕਿੰਗ ਦੇ ਲਾਗਿਓਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਥਾਣਾ ਜੀ.ਆਰ.ਪੀ. ਦੀ ਪੁਲਿਸ ਵਲੋਂ ਕਬਜ਼ੇ ’ਚ ਲੈ ਕੇ ਉਸ ਨੂੰ ਸਿਵਲ ਹਸਪਤਾਲ ਜਲੰਧਰ ਵਿਖੇ ਰੱਖਵਾਇਆ ਗਿਆ। ਉਕਤ ਥਾਣੇ ਦੀ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਵਿਅਕਤੀ ਦੀ ਕੁਦਰਤੀ ਮੌਤ ਹੋਈ ਜਾਪਦੀ ਹੈ। ਜੋ ਕਿ ਦੇਖਣ ਤੋਂ 50-55 ਸਾਲ ਦਾ ਲੱਗਦਾ ਹੈ। ਪੁਲਿਸ ਮੁਤਾਬਕ ਮ੍ਰਿਤਕ ਦੀ ਲਾਸ਼ ਨੂੰ ਪਛਾਣ ਹਿੱਤ 72 ਘੰਟਿਆਂ ਲਈ ਸਿਵਲ ਹਸਪਤਾਲ ‘ਚ ਰੱਖਵਾਇਆ ਗਿਆ। ਪਛਾਣ ਸਾਹਮਣੇ ਆਉਣ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਉਕਤ ਦੀ ਲਾਸ਼ ਸੰਬੰਧੀ ਪੁਲਿਸ ਦੇ ਧਿਆਨ ਵਿੱਚ ਸਟੇਸ਼ਨ ਮਾਸਟਰ ਵਲੋਂ ਲਿਆਂਦਾ ਗਿਆ।
ਪਿਛਲੀ ਖ਼ਬਰ ਅਮਿਤ ਸ਼ਾਹ ਦੀ ਰੈਲੀ ਵਾਲੀ ਥਾਂ ’ਤੇ ਪੁਲਿਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਅਗਲੀ ਖ਼ਬਰ ਕੇਂਦਰੀ ਗ੍ਰਹਿ ਮੰਤਰੀ ਦੀ ਆਮਦ ਤੋਂ ਇਕ ਦਿਨ ਪਹਿਲਾਂ ਸ਼ਹਿਰ ’ਚ ਲਿਖੇ ਗਏ ਭਾਜਪਾ ਵਿਰੋਧੀ ਨਾਅਰੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।