30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਪੰਡਿਤ ਸ਼ਰਧਾ ਰਾਮ ਫਿਲੌਰੀ ਦੀ ਜੈਅੰਤੀ ਸੰਬੰਧੀ ਸ੍ਰੀ ਹਰੀਗਿਆਨ ਮੰਦਰ ਫਿਲੌਰ ਵਿਖੇ ਵਿਸ਼ੇਸ਼ ਸਮਾਗਮ ਅੱਜ

ਫਿਲੌਰ, 29 ਸਤੰਬਰ (ਗੈਰੀ)-ਵਿਸ਼ਵ ਪ੍ਰਸਿੱਧ ਆਰਤੀ ‘ਓਮ ਜੈ ਜਗਦੀਸ਼ ਹਰੇ’ ਦੇ ਰਚਨਹਾਰ, ਹਿੰਦੀ ਭਾਸ਼ਾ ਦੇ ਪਹਿਲੇ ਨਾਵਲਕਾਰ, ਸਮਾਜ ਸੁਧਾਰਕ, ਸੁਤੰਤਰਤਾ ਸੈਨਾਨੀ ਅਤੇ ਹਿੰਦੂ ਧਰਮ ਦੇ ਪ੍ਰਚਾਰਕ ਪੰਡਿਤ ਸ਼ਰਧਾ ਰਾਮ ਫਿਲੌਰੀ ਦੀ 189ਵੀਂ ਜੈਅੰਤੀ ਮੌਕੇ ਅੱਜ ਸ੍ਰੀ ਹਰੀਗਿਆਨ ਮੰਦਿਰ, ਪਾਸੀਆਂ ਚੌਕ ਫਿਲੌਰ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਸਮਾਗਮ ਦੌਰਾਨ ਸਵੇਰੇ 10:30 ਵਜੇ ਹਵਨ ਯੱਗ ਕਰਵਾਇਆ ਜਾਵੇਗਾ, ਜਦਕਿ ਦੁਪਹਿਰ 12 ਵਜੇ ਤੋਂ ਅਟੁੱਟ ਲੰਗਰ ਵਰਤਾਇਆ ਜਾਵੇਗਾ।

ਪੰਡਿਤ ਸ਼ਰਧਾ ਰਾਮ ਫਿਲੌਰੀ 30-09-2026
ਫਿਲੌਰ, 29 ਸਤੰਬਰ (ਗੈਰੀ)-ਵਿਸ਼ਵ ਪ੍ਰਸਿੱਧ ਆਰਤੀ ‘ਓਮ ਜੈ ਜਗਦੀਸ਼ ਹਰੇ’ ਦੇ ਰਚਨਹਾਰ, ਹਿੰਦੀ ਭਾਸ਼ਾ ਦੇ ਪਹਿਲੇ ਨਾਵਲਕਾਰ, ਸਮਾਜ ਸੁਧਾਰਕ, ਸੁਤੰਤਰਤਾ ਸੈਨਾਨੀ ਅਤੇ ਹਿੰਦੂ ਧਰਮ ਦੇ ਪ੍ਰਚਾਰਕ ਪੰਡਿਤ ਸ਼ਰਧਾ ਰਾਮ ਫਿਲੌਰੀ ਦੀ 189ਵੀਂ ਜੈਅੰਤੀ ਮੌਕੇ ਅੱਜ ਸ੍ਰੀ ਹਰੀਗਿਆਨ ਮੰਦਿਰ, ਪਾਸੀਆਂ ਚੌਕ ਫਿਲੌਰ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਸਮਾਗਮ ਦੌਰਾਨ ਸਵੇਰੇ 10:30 ਵਜੇ ਹਵਨ ਯੱਗ ਕਰਵਾਇਆ ਜਾਵੇਗਾ, ਜਦਕਿ ਦੁਪਹਿਰ 12 ਵਜੇ ਤੋਂ ਅਟੁੱਟ ਲੰਗਰ ਵਰਤਾਇਆ ਜਾਵੇਗਾ। ਸਮਾਗਮ ਵਿੱਚ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦੇ ਜੀਵਨ, ਸਾਹਿਤਕ ਯੋਗਦਾਨ ਅਤੇ ਸਮਾਜ ਸੁਧਾਰ ਲਈ ਪਾਏ ਯੋਗਦਾਨ ਨੂੰ ਯਾਦ ਕੀਤਾ ਜਾਵੇਗਾ । ਇਹ ਸਮਾਗਮ ਸ੍ਰੀ ਇਸਤਰੀ ਸਭਾ, ਸ੍ਰੀ ਹਰੀਗਿਆਨ ਮੰਦਰ ਫਿਲੌਰ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ। ਸ੍ਰੀ ਬ੍ਰਾਹਮਣ ਸਭਾ ਫਿਲੌਰ ਰਜਿ. ਵਲੋਂ ਵੀ ਸਮਾਗਮ ’ਚ ਸਹਿਯੋਗ ਦਿੱਤਾ ਜਾ ਰਿਹਾ ਹੈ।ਸਭਾ ਦੇ ਪ੍ਰਧਾਨ ਡਾ. ਵੈਭਵ ਸ਼ਰਮਾ (ਕੌਂਸਲਰ ਫਿਲੌਰ) ਨੇ ਸਮੂਹ ਸੰਗਤ ਨੂੰ ਇਸ ਸਮਾਗਮ ਵਿੱਚ ਪਹੁੰਚ ਕੇ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਸੜਕ ਨਾ ਬਣਨ ਕਾਰਨ ਪਿੰਡਾਂ ਦੇ ਲੋਕਾਂ ’ਚ ਰੋਸ - ਸਾਬੀ ਮੋਗਾ ਅਗਲੀ ਖ਼ਬਰ ਸੈਂਟਰਲ ਆਰਮਡ ਪੁਲਿਸ ਫੋਰਸ ਦੇ ਰਿਟਾਇਰਡ ਜਵਾਨਾਂ ਤੇ ਵਿਧਵਾਵਾਂ ਦੀ ਆਈ.ਟੀ.ਬੀ.ਪੀ. ਪਟਿਆਲਾ ਵਿਖੇ ਮੀਟਿੰਗ-ਪੀ. ਐਸ. ਸੰਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।