ਹਜ਼ਰਤ ਪੀਰ ਭਗਤੂ ਸ਼ਾਹ ਦਾ 29ਵਾਂ ਸਾਲਾਨਾ ਉਰਸ 2 ਨੂੰ
ਆਦਮਪੁਰ, 29 ਸਤੰਬਰ (ਰਮਨ ਦਵੇਸਰ, ਹਰਪ੍ਰੀਤ ਸਿੰਘ)-ਆਦਮਪੁਰ ਦੇ ਵਾਰਡ ਨੰਬਰ 1 ਸੱਗਰਾਂ ਮੁਹੱਲਾ (ਮੁਹੱਲਾ ਬੇਗਮਪੁਰਾ) ਵਿਖ਼ੇ ਹਜ਼ਰਤ ਪੀਰ ਭਗਤੂ ਸ਼ਾਹ ਕਾਦਰੀ ਦਾ ਸਾਲਾਨਾ 29ਵਾਂ 2 ਰੋਜ਼ਾ ਉਰਸ ਗੱਦੀ ਨਸ਼ੀਨ ਬਾਬਾ ਹਰਬੰਸ਼ ਸ਼ਾਹ ਕਾਦਰੀ ਦੀ ਦੇਖ ਰੇਖ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਉਰਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਾਬਾ ਹਰਬੰਸ਼ ਸ਼ਾਹ ਕਾਦਰੀ ਨੇ ਦੱਸਿਆ ਕਿ ਹਜ਼ਰਤ ਪੀਰ ਭਗਤੂ ਸ਼ਾਹ ਕਾਦਰੀ ਦੇ 29ਵੇਂ ਸਾਲਾਨਾ ਉਰਸ ਦੇ ਪਹਿਲੇ ਦਿਨ 1 ਅਕਤੂਬਰ ਦਿਨ ਵੀਰਵਾਰ ਸ਼ਾਮ 5 ਵਜੇ ਚਿਰਾਗ ਰੌਸ਼ਨ ਕਰਨ ਤੇ ਰਾਤ 7.
ਆਦਮਪੁਰ, 29 ਸਤੰਬਰ (ਰਮਨ ਦਵੇਸਰ, ਹਰਪ੍ਰੀਤ ਸਿੰਘ)-ਆਦਮਪੁਰ ਦੇ ਵਾਰਡ ਨੰਬਰ 1 ਸੱਗਰਾਂ ਮੁਹੱਲਾ (ਮੁਹੱਲਾ ਬੇਗਮਪੁਰਾ) ਵਿਖ਼ੇ ਹਜ਼ਰਤ ਪੀਰ ਭਗਤੂ ਸ਼ਾਹ ਕਾਦਰੀ ਦਾ ਸਾਲਾਨਾ 29ਵਾਂ 2 ਰੋਜ਼ਾ ਉਰਸ ਗੱਦੀ ਨਸ਼ੀਨ ਬਾਬਾ ਹਰਬੰਸ਼ ਸ਼ਾਹ ਕਾਦਰੀ ਦੀ ਦੇਖ ਰੇਖ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਉਰਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਾਬਾ ਹਰਬੰਸ਼ ਸ਼ਾਹ ਕਾਦਰੀ ਨੇ ਦੱਸਿਆ ਕਿ ਹਜ਼ਰਤ ਪੀਰ ਭਗਤੂ ਸ਼ਾਹ ਕਾਦਰੀ ਦੇ 29ਵੇਂ ਸਾਲਾਨਾ ਉਰਸ ਦੇ ਪਹਿਲੇ ਦਿਨ 1 ਅਕਤੂਬਰ ਦਿਨ ਵੀਰਵਾਰ ਸ਼ਾਮ 5 ਵਜੇ ਚਿਰਾਗ ਰੌਸ਼ਨ ਕਰਨ ਤੇ ਰਾਤ 7.30 ਵਜੇ ਮਹਿੰਦੀ ਦੀ ਰਸਮ ਅਦਾ ਕਰਨ ਉਪਰੰਤ ਕਵਾਲੀਆਂ ਦੀ ਮਹਿਫਿਲ ਹੋਵੇਗੀ ਤੇ ਦੂਸਰੇ ਦਿਨ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਦਰਬਾਰ ’ਤੇ ਨਿਸ਼ਾਨ ਸਾਹਿਬ ਤੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਉਪਰੰਤ ਦੁਪਹਿਰ 12 ਵਜੇ ਤੋਂ ਸ਼ਾਮ 6 ਵਜੇ ਤੱਕ ਕਵਾਲੀਆਂ ਦੀ ਮਹਿਫਿਲ ਹੋਵੇਗੀ ਦੁਪਹਿਰ 1 ਤੇ ਰਾਤ 9.30 ਤੋਂ 10.30 ਵਜੇ ਤੱਕ ਕਵਾਲੀਆਂ ਦੀ ਮਹਿਫ਼ਿਲ ਤੋਂ ਬਾਅਦ ਦੇਰ ਰਾਤ 2 ਵਜੇ ਤੱਕ ਨਕਲਾਂ ਕਰਵਾਈਆਂ ਜਾਣਗੀਆਂ। 1 ਅਕਤੂਬਰ ਰਾਤ ਤੇ 2 ਅਕਤੂਬਰ ਦੁਪਹਿਰ ਦੋਨੋ ਦਿਨ ਸੰਗਤਾਂ ’ਚ ਪੀਰਾਂ ਦਾ ਅਤੁਟ ਲੰਗਰ ਵਰਤਾਇਆ ਜਾਏਗਾ।