01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਫੁਲਕਾਰੀ ਵੁਮੈਨ ਆਫ਼ ਜਲੰਧਰ ਵਲੋਂ ‘ਮੋਸ਼ੀ ਮੋਸ਼ੀ–ਏ ਡੇਟ ਵਿਦ ਜਾਪਾਨ’ ਸੱਭਿਆਚਾਰਕ ਸਮਾਗਮ

ਜਲੰਧਰ, 30 ਸਤੰਬਰ (ਜਸਪਾਲ ਸਿੰਘ)-ਫੁਲਕਾਰੀ ਵੁਮੈਨ ਆਫ਼ ਜਲੰਧਰ ਵਲੋਂ ‘ਮੋਸ਼ੀ ਮੋਸ਼ੀ–ਏ ਡੇਟ ਵਿਦ ਜਾਪਾਨ: ਕਨੈਕਟ, ਕ੍ਰੀਏਟ, ਸੈਲੀਬ੍ਰੇਟ’ ਵਿਸ਼ੇ ਹੇਠ ਵਿਸ਼ੇਸ਼ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਮੈਂਬਰਾਂ ਨੂੰ ਜਾਪਾਨ ਦੀ ਕਲਾ, ਪਰੰਪਰਾਵਾਂ, ਸੱਭਿਆਚਾਰ ਅਤੇ ਜੀਵਨ-ਦਰਸ਼ਨ ਨਾਲ ਜਾਣੂ ਕਰਵਾਇਆ ਗਿਆ ।

ਅਜੀਤ ਡੈਸਕ 01-10-2026
ਜਲੰਧਰ, 30 ਸਤੰਬਰ (ਜਸਪਾਲ ਸਿੰਘ)-ਫੁਲਕਾਰੀ ਵੁਮੈਨ ਆਫ਼ ਜਲੰਧਰ ਵਲੋਂ ‘ਮੋਸ਼ੀ ਮੋਸ਼ੀ–ਏ ਡੇਟ ਵਿਦ ਜਾਪਾਨ: ਕਨੈਕਟ, ਕ੍ਰੀਏਟ, ਸੈਲੀਬ੍ਰੇਟ’ ਵਿਸ਼ੇ ਹੇਠ ਵਿਸ਼ੇਸ਼ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਮੈਂਬਰਾਂ ਨੂੰ ਜਾਪਾਨ ਦੀ ਕਲਾ, ਪਰੰਪਰਾਵਾਂ, ਸੱਭਿਆਚਾਰ ਅਤੇ ਜੀਵਨ-ਦਰਸ਼ਨ ਨਾਲ ਜਾਣੂ ਕਰਵਾਇਆ ਗਿਆ । ਇਹ ਸਮਾਗਮ ਭਾਰਤ ਸਥਿਤ ਜਾਪਾਨ ਦੇ ਦੂਤਾਵਾਸ ਨਾਲ ਸਹਿਯੋਗ ਕਰਵਾਇਆ ਗਿਆ ਸੀ ਤੇ ਇਹ ਸਮਾਗਮ ‘ਜਾਪਾਨ ਮੰਥ 2026’ ਪ੍ਰੋਗਰਾਮ ਦਾ ਹਿੱਸਾ ਰਿਹਾ, ਜਿਸ ਦਾ ਉਦੇਸ਼ ਭਾਰਤ ਅਤੇ ਜਾਪਾਨ ਦਰਮਿਆਨ ਸੱਭਿਆਚਾਰਕ ਸਾਂਝ ਅਤੇ ਆਪਸੀ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ । ਸਮਾਗਮ ਦੌਰਾਨ ਮੈਂਬਰਾਂ ਨੇ ਵੱਖ-ਵੱਖ ਰੋਚਕ ਤੇ ਸਿਰਜਣਾਤਮਕ ਗਤੀਵਿਧੀਆਂ ’ਚ ਹਿੱਸਾ ਲਿਆ। ਇਸ ਮੌਕੇ ਕਿੰਤਸੁਗੀ ਗਤੀਵਿਧੀ ਖ਼ਾਸ ਖਿੱਚ ਦਾ ਕੇਂਦਰ ਰਹੀ। ਇਸ ਰਾਹੀਂ ਜਾਪਾਨੀ ਦਰਸ਼ਨ ਅਨੁਸਾਰ ਅਪੂਰਨਤਾ ਵਿੱਚ ਵੀ ਸੁੰਦਰਤਾ ਲੱਭਣ ਦੀ ਸੋਚ ਤੋਂ ਜਾਣੂ ਕਰਵਾਇਆ ਗਿਆ । ਮੈਂਬਰਾਂ ਨੇ ਖ਼ੁਦ ਕਿੰਤਸੁਗੀ ਦੇ ਟੁਕੜੇ ਤਿਆਰ ਕਰਕੇ ਇਸ ਕਲਾ ਦਾ ਅਨੁਭਵ ਕੀਤਾ । ਇਸ ਤੋਂ ਇਲਾਵਾ ਜਾਪਾਨ ਦੀ ਰਵਾਇਤੀ ਫੁਰੋਸ਼ਿਕੀ ਕਲਾ, ਜਿਸ ਵਿੱਚ ਕੱਪੜੇ ਰਾਹੀਂ ਵਸਤੂਆਂ ਨੂੰ ਲਪੇਟਿਆ ਜਾਂਦਾ ਹੈ, ਬਾਰੇ ਜਾਣਕਾਰੀ ਦਿੱਤੀ ਗਈ। ਮੈਂਬਰਾਂ ਨੂੰ ਜਾਪਾਨੀ ਭਾਸ਼ਾ ਦੇ ਆਮ ਸ਼ੁਭਕਾਮਨਾ ਸ਼ਬਦਾਂ ਅਤੇ ਵਾਕਾਂ ਨਾਲ ਵੀ ਜਾਣੂ ਕਰਵਾਇਆ ਗਿਆ। ਫੁਲਕਾਰੀ ਦੇ ਸਹਿਯੋਗੀ ਬੁਲੰਦ ਕੈਫੇ ਵੱਲੋਂ ਮੈਚਾ ਬਣਾਉਣ ਦੀ ਵਿਸ਼ੇਸ਼ ਡੈਮੋ ਵੀ ਦਿੱਤੀ ਗਈ, ਜਿਸ ਨੇ ਸਮਾਗਮ ਵਿੱਚ ਜਾਪਾਨੀ ਖਾਣ-ਪੀਣ ਦੇ ਸੱਭਿਆਚਾਰ ਦਾ ਰੰਗ ਭਰ ਦਿੱਤਾ । ਸਮਾਗਮ ਨੂੰ ਸਫਲ ਬਣਾਉਣ ਵਿੱਚ ਐਕਟੀਵਿਟੀ ਚੇਅਰਪਰਸਨ ਸ੍ਰੀਮਤੀ ਕਰੁਣਾ ਜੈਨ ਅਤੇ ਸ੍ਰੀਮਤੀ ਸ਼ਿਲਪਾ ਚਾਵਲਾ ਦਾ ਵਿਸ਼ੇਸ਼ ਯੋਗਦਾਨ ਰਿਹਾ । ਇਸ ਮੌਕੇ ਫੁਲਕਾਰੀ ਸੰਸਥਾ ਦੀ ਚੇਅਰਪਰਸਨ ਸ੍ਰੀਮਤੀ ਮੋਨਲ ਕਲਸੀ, ਵਾਈਸ ਚੇਅਰਪਰਸਨ ਡਾ. ਰਿੰਕੂ ਅਗਰਵਾਲ, ਸਕੱਤਰ ਸ੍ਰੀਮਤੀ ਕਾਵੇਰੀ ਕਲਸੀ ਤੇ ਸ੍ਰੀਮਤੀ ਮਨਿੰਦਰ ਭਾਈਜਾਦਾ, ਖ਼ਜ਼ਾਨਚੀ ਸ੍ਰੀਮਤੀ ਮਿੰਨੀ ਚੁੱਘ ਤੇ ਸ੍ਰੀਮਤੀ ਦੀਪਾਲੀ ਗੁਪਤਾ ਅਤੇ ਸੋਸ਼ਲ ਮੀਡੀਆ ਤੇ ਪੀਆਰ ਮੁਖੀ ਸ੍ਰੀਮਤੀ ਉਪਮਾ ਜੈਨ ਤੇ ਸ੍ਰੀਮਤੀ ਸੀਮਾ ਸੋਂਧੀ ਸਮੇਤ ਹੋਰ ਮੈਂਬਰ ਹਾਜ਼ਰ ਸਨ ।
ਪਿਛਲੀ ਖ਼ਬਰ ਕਾਂਗਰਸ ਰਾਜ ’ਚ ਹੱਲ ਨਹੀਂ ਹੋਈਆਂ ਸੀ ਉੱਤਰੀ ਹਲਕੇ ਦੀਆਂ ਸਮੱਸਿਆਵਾਂ-ਮੇਅਰ ਅਗਲੀ ਖ਼ਬਰ ਤਨਿਸ਼ਕ ਕੁੰਡਲ ਨੇ ਅਥਲੈਟਿਕਸ ’ਚ ਗੱਡੇ ਝੰਡੇ ਤੇ ਪੰਜਾਬ ਖੇਡਾਂ ਲਈ ਹੋਈ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।