01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਨਿਊ ਰੂਬੀ ਹਸਪਤਾਲ ਵਿਖੇ ‘ਵਿਸ਼ਵ ਦਿਲ ਦਿਵਸ’ ਮਨਾਇਆ

ਜਲੰਧਰ, 30 ਸਤੰਬਰ (ਐੱਮ. ਐੱਸ.

ਅਜੀਤ ਡੈਸਕ 01-10-2026
ਜਲੰਧਰ, 30 ਸਤੰਬਰ (ਐੱਮ. ਐੱਸ. ਲੋਹੀਆ)-ਨਿਊ ਰੂਬੀ ਹਸਪਤਾਲ ਦੇ ਪ੍ਰਬੰਧਕਾਂ ਵਲੋਂ ‘ਵਿਸ਼ਵ ਦਿਲ ਦਿਵਸ’ ਮੌਕੇ ਹਸਪਤਾਲ ਵਿਖੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ, ਜਿਸ ’ਚ ਹਸਪਤਾਲ ਦੇ ਸਟਾਫ਼ ਅਤੇ ਸ਼ਹਿਰ ਵਾਸੀਆਂ ਨੇ ਭਾਗ ਲਿਆ। ਹਸਪਤਾਲ ਦੇ ਪ੍ਰਬੰਧਕ ਅਤੇ ਮਾਹਿਰ ਡਾ. ਐੱਸ. ਪੀ. ਐੱਸ. ਗਰੋਵਰ ਨੇ ਇਸ ਮੌਕੇ ’ਤੇ ਸਟਾਫ, ਮਰੀਜ਼ਾਂ ਦੇ ਰਿਸ਼ਤੇਦਾਰਾਂ ਅਤੇ ਰੋਟਰੀ ਕਲੱਬ ਜਲੰਧਰ ਵੈਸਟ ਦੇ ਮੈਂਬਰਾਂ ਨੂੰ ‘ਵਿਸ਼ਵ ਦਿਲ ਦਿਵਸ’ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਹਸਪਤਾਲ ਦੇ ਸੀਨੀਅਰ ਕਾਰਡੀਓਲੋਜਿਸਟ ਡਾ. ਮਨਬੀਰ ਸਿੰਘ ਨੇ ਜਾਗਰੂਕ ਕਰਦੇ ਹੋਏ ਕਿਹਾ ਕਿ ਖ਼ਾਸ ਕਰਕੇ ਤੀਹ ਅਤੇ ਚਾਲੀ ਦੇ ਦਹਾਕੇ ਦੀ ਛੋਟੀ ਉਮਰ ਦੇ ਲੋਕਾਂ ’ਚ ਸ਼ੂਗਰ, ਹਾਈਪਰਟੈਨਸ਼ਨ, ਸਿਗਰਟਨੋਸ਼ੀ, ਮਾੜੀਆਂ ਖਾਣ-ਪੀਣ ਦੀਆਂ ਆਦਤਾਂ ਅਤੇ ਕਸਰਤ ਦੀ ਘਾਟ ਦਿਲ ਦੇ ਰੋਗਾਂ ਦਾ ਮੁੱਖ ਕਾਰਨ ਬਣ ਸਕਦਾ ਹੈ। ਉਨ੍ਹਾਂ ਨੇ ਦਿਲ ਦਾ ਦੌਰਾ ਪੈਣ ‘ਤੇ ਸਹੀ ਦਵਾਈ ਦੀ ਮਹੱਤਤਾ ਬਾਰੇ ਵੀ ਦੱਸਿਆ। ਪ੍ਰਾਇਮਰੀ ਰੋਕਥਾਮ (ਜਦੋਂ ਦਿਲ ਦਾ ਦੌਰਾ ਨਹੀਂ ਪਿਆ) ਅਤੇ ਸੈਕੰਡਰੀ ਰੋਕਥਾਮ (ਦਿਲ ਦੇ ਦੌਰੇ ਤੋਂ ਬਾਅਦ) ਦੀ ਭੂਮਿਕਾ ਬਾਰੇ ਵੀ ਵਿਸਥਾਰ ’ਚ ਚਰਚਾ ਕੀਤੀ ਗਈ। ਇਸ ਮੌਕੇ ਡਾ. ਪੁਨੀਤ ਪਾਲ ਸਿੰਘ ਗਰੋਵਰ, ਡਾ. ਹਰਨੀਤ ਗਰੋਵਰ, ਤਰਸੇਮ ਸਿੰਘ, ਹਰਬਿੰਦਰ ਸਿੰਘ, ਇੰਜੀਨੀਅਰ ਕੁਲਦੀਪ ਸਿੰਘ ਅਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਪੀਣ ਵਾਲੇ ਪਾਣੀ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਵਿਆਪਕ ਉਪਾਅ ਜਾਰੀ ਅਗਲੀ ਖ਼ਬਰ ਪੁਲਿਸ ਡੀ.ਏ.ਵੀ. ਸਕੂਲ ਜਲੰਧਰ ਕੈਂਟ ਨੇ ਡੀ.ਏ.ਵੀ. ਸਟੇਟ ਟੂਰਨਾਮੈਂਟ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।