03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਗਾਂਧੀ ਜੈਅੰਤੀ ਮੌਕੇ ਪੁਲਿਸ ਡੀ.ਏ.ਵੀ. ਸਕੂਲ ਵਿਖੇ ‘ਰਨ ਫਾਰ ਡੀ.ਏ.ਵੀ.’ ਮੈਰਾਥਨ ਕਰਵਾਈ

ਜਲੰਧਰ, 2 ਅਕਤੂਬਰ (ਜਸਪਾਲ ਸਿੰਘ)-ਗਾਂਧੀ ਜੈਅੰਤੀ ਮੌਕੇ ਡੀ. ਏ.

ਅਜੀਤ ਡੈਸਕ 03-10-2026
ਜਲੰਧਰ, 2 ਅਕਤੂਬਰ (ਜਸਪਾਲ ਸਿੰਘ)-ਗਾਂਧੀ ਜੈਅੰਤੀ ਮੌਕੇ ਡੀ.ਏ.ਵੀ. ਕਾਲਜ ਮੈਨੇਜਿੰਗ ਕਮੇਟੀ ਵੱਲੋਂ ਕਰਵਾਈ ਜਾ ਰਹੀ ਆਲ ਇੰਡੀਆ ‘ਰਨ ਫਾਰ ਡੀਏਵੀ’ ਮੈਰਾਥਨ ਤਹਿਤ ਪੁਲਿਸ ਡੀ.ਏ.ਵੀ. ਪਬਲਿਕ ਸਕੂਲ, ਪੀ.ਏ.ਪੀ. ਕੈਂਪਸ ਵਿਖੇ ਦੌੜ ਕਰਵਾਈ ਗਈ । ਇਸ ਵਿੱਚ ਜਲੰਧਰ ਦੇ ਵੱਖ-ਵੱਖ ਡੀ.ਏ.ਵੀ. ਸਕੂਲਾਂ ਦੇ ਕਰੀਬ 200 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ । ਮੈਰਾਥਨ ਨੂੰ ਸਕੂਲ ਦੇ ਵਿਹੜੇ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ । ਦੌੜ ਗੇਟ ਨੰਬਰ 5, ਅੰਡਰ ਬ੍ਰਿਜ, ਟਰੇਨਿੰਗ ਗੇਟ ਨੰਬਰ 1, ਪੀਏਪੀ ਸ਼ੂਟਿੰਗ ਰੇਂਜ ਅਤੇ ਸਪੋਰਟਸ ਗੇਟ ਨੰਬਰ 2 ਤੋਂ ਹੁੰਦੀ ਹੋਈ ਮੁੜ ਪੁਲਿਸ ਡੀਏਵੀ ਪਬਲਿਕ ਸਕੂਲ ਵਿਖੇ ਸਮਾਪਤ ਹੋਈ । ਇਸ ਮੌਕੇ ਮੇਜ਼ਬਾਨ ਸਕੂਲ ਦੇ ਪ੍ਰਿੰਸੀਪਲ ਡਾ. ਰਾਜਵੀਰ ਸਿੰਘ ਕੰਗ, ਦਇਆਨੰਦ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸ੍ਰੀ ਵਿਨੋਦ ਕੁਮਾਰ ਅਤੇ ਡੀ.ਐਮ.ਐਸ. ਦਇਆਨੰਦ ਨਗਰ ਦੇ ਪ੍ਰਿੰਸੀਪਲ ਸ੍ਰੀ ਐੱਸ.ਕੇ. ਗੌਤਮ ਸਮੇਤ ਸਕੂਲ ਸਟਾਫ਼ ਮੌਜੂਦ ਸੀ । ਡਾ. ਰਾਜਵੀਰ ਸਿੰਘ ਕੰਗ ਨੇ ਮਹਾਤਮਾ ਗਾਂਧੀ ਦੇ ਸਾਦਗੀ, ਅਹਿੰਸਾ, ਸ਼ਾਂਤੀ ਅਤੇ ਆਪਸੀ ਭਾਈਚਾਰੇ ਦੇ ਸੰਦੇਸ਼ ਨੂੰ ਜੀਵਨ ਵਿੱਚ ਅਪਣਾਉਣ ਲਈ ਪ੍ਰੇਰਿਤ ਕੀਤਾ । ਮੈਰਾਥਨ ਦੇ ਮੁਕਾਬਲਿਆਂ ਵਿੱਚ ਲੜਕਿਆਂ ਦੇ ਵਰਗ ਵਿੱਚ ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਦੇ ਗੌਰਵ ਕੁਮਾਰ ਨੇ ਪਹਿਲਾ, ਪ੍ਰਭੂ ਪ੍ਰਤਾਪ ਨੇ ਦੂਜਾ ਅਤੇ ਹਿਮਾਂਸ਼ੂ ਨੇ ਤੀਜਾ ਸਥਾਨ ਹਾਸਲ ਕੀਤਾ । ਲੜਕੀਆਂ ਦੇ ਵਰਗ ਵਿੱਚ ਜਸਕੀਰਤ ਕੌਰ ਨੇ ਪਹਿਲਾ, ਮੰਨਤ ਨੇ ਦੂਜਾ ਅਤੇ ਸਾਨਵੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।
ਪਿਛਲੀ ਖ਼ਬਰ ‘ ਸਫ਼ਾਈ ਮਿੱਤਰ ‘ ਸੁਰੱਖਿਆ ਅਤੇ ਸਿਹਤ ਕੈਂਪ ਲਗਾਇਆ ਅਗਲੀ ਖ਼ਬਰ ਮੁਫ਼ਤ ਤੀਰਥ ਯਾਤਰਾ ਲਈ ਕਮਲਜੀਤ ਸਿੰਘ ਭਾਟੀਆ ਅਤੇ ਚੰਦਨ ਭਗਤ ਨੇ ਬੱਸ ਕੀਤੀ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।