08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਪ੍ਰੀਨਿਰਵਾਣ ਦਿਵਸ ’ਤੇ ਬਸਪਾ ਆਦਮਪੁਰ ’ਚ ਕਰੇਗੀ ਵਿਸ਼ਾਲ ਰੈਲੀ-ਡਾ. ਕਰੀਮਪੁਰੀ

ਆਦਮਪੁਰ, 7 ਅਕਤੂਬਰ (ਹਰਪ੍ਰੀਤ ਸਿੰਘ)-ਬਸਪਾ ਸੰਸਥਾਪਕ ਸਾਹਿਬ ਕਾਂਸ਼ੀ ਰਾਮ ਦੇ ਪ੍ਰੀਨਿਰਵਾਣ ਦਿਵਸ ’ਤੇ 9 ਅਕਤੂਬਰ ਨੂੰ ਪਾਰਟੀ ਵਲੋਂ ਸੂਬੇ ਭਰ ’ਚ ਜ਼ੋਨ ਪੱਧਰ ’ਤੇ ਰੈਲੀਆਂ ਕੀਤੀਆਂ ਜਾਣਗੀਆਂ। ਇਸ ਦੇ ਤਹਿਤ ਹੀ ਜਲੰਧਰ ਜ਼ੋਨ ਦੀ ਰੈਲੀ ਆਦਮਪੁਰ ਦੇ ਪਿੰਡ ਉਦੇਸੀਆਂ ਨੇੜੇ ਹੋਵੇਗੀ।

ਅਜੀਤ ਡੈਸਕ 08-10-2026
ਆਦਮਪੁਰ, 7 ਅਕਤੂਬਰ (ਹਰਪ੍ਰੀਤ ਸਿੰਘ)-ਬਸਪਾ ਸੰਸਥਾਪਕ ਸਾਹਿਬ ਕਾਂਸ਼ੀ ਰਾਮ ਦੇ ਪ੍ਰੀਨਿਰਵਾਣ ਦਿਵਸ ’ਤੇ 9 ਅਕਤੂਬਰ ਨੂੰ ਪਾਰਟੀ ਵਲੋਂ ਸੂਬੇ ਭਰ ’ਚ ਜ਼ੋਨ ਪੱਧਰ ’ਤੇ ਰੈਲੀਆਂ ਕੀਤੀਆਂ ਜਾਣਗੀਆਂ। ਇਸ ਦੇ ਤਹਿਤ ਹੀ ਜਲੰਧਰ ਜ਼ੋਨ ਦੀ ਰੈਲੀ ਆਦਮਪੁਰ ਦੇ ਪਿੰਡ ਉਦੇਸੀਆਂ ਨੇੜੇ ਹੋਵੇਗੀ। ਇਸ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਉਦੇਸੀਆਂ ਪਹੁੰਚੇ ਬਸਪਾ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਆਦਮਪੁਰ ਵਿਖੇ ਹੋਣ ਵਾਲੀ ਵਿਸ਼ਾਲ ਰੈਲੀ ਇਤਿਹਾਸਕ ਸਾਬਿਤ ਹੋਵੇਗੀ। ਇਸ ਦੌਰਾਨ ਡਾ. ਕਰੀਮਪੁਰੀ ਨੇ ਕਿਹਾ ਕਿ ਬਸਪਾ ਵਲੋਂ 9 ਅਕਤੂਬਰ ਨੂੰ ਆਦਮਪੁਰ, ਗੁਰਦਾਸਪੁਰ, ਬਠਿੰਡਾ, ਪਟਿਆਲਾ ਵਿਖੇ ਜ਼ੋਨ ਪੱਧਰੀ ਰੈਲੀਆਂ ਕੀਤੀਆਂ ਜਾਣਗੀਆਂ। ਇਸੇ ਤਰ੍ਹਾਂ ਚੰਡੀਗੜ੍ਹ ਵਿਖੇ ਅਲੱਗ ਤੋਂ ਰੈਲੀ ਹੋਵੇਗੀ। ਇਹ ਰੈਲੀਆਂ 2027 ਵਿੱਚ ਬਸਪਾ ਦੇ ਪੰਜਾਬ ਦੀ ਸੱਤਾ ਪ੍ਰਾਪਤੀ ਦੇ ਟੀਚੇ ਨੂੰ ਪੂਰਾ ਕਰਨ ਲਈ ਮੀਲ ਦਾ ਪੱਥਰ ਸਾਬਿਤ ਹੋਣਗੀਆਂ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਲੋਕ ਬਦਹਾਲ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਇਸ ਵਾਰ ਬਸਪਾ ਨੂੰ ਮੌਕਾ ਦੇਣ। ਇਸ ਦੌਰਾਨ ਬਸਪਾ ਦੇ ਸੂਬਾ ਜਨਰਲ ਸਕੱਤਰ ਤੇ ਹਲਕਾ ਆਦਮਪੁਰ ਇੰਚਾਰਜ ਬਲਵਿੰਦਰ ਕੁਮਾਰ ਐਡਵੋਕੇਟ, ਬਸਪਾ ਦੇ ਸੂਬਾ ਦਫਤਰ ਸਕੱਤਰ ਇੰਜ. ਜਸਵੰਤ ਰਾਏ, ਬਸਪਾ ਆਗੂ ਬਲਦੇਵ ਸਿੰਘ ਖੋਜਕੀਪੁਰ, ਮਦਨ ਮੱਦੀ ਕੌਂਸਲਰ, ਬੂਟਾ ਸਿੰਘ ਪਤਾਰਾ, ਸੁਖਵਿੰਦਰ ਚੁਖਿਆਰਾ, ਕਾਲਾ ਚੁੰਬਰ, ਸੁੱਖਾ ਉਦੇਸੀਆਂ ਆਦਿ ਆਗੂ ਵੀ ਮੌਜੂਦ ਸਨ।
ਪਿਛਲੀ ਖ਼ਬਰ ਨਗਰ ਕੌਂਸਲ ਨਕੋਦਰ ਦੇ ਹਾਊਸ ਦੀ ਵਿਸ਼ੇਸ਼ ਬੈਠਕ ’ਚ 58 ਆਊਟਸੋਰਸ ਕਰਮਚਾਰੀਆਂ ਨੂੰ ਇਨਸੋਰਸ ਕਰਨ ਸੰਬੰਧੀ ਮੰਗਾਂ ਪ੍ਰਵਾਨ ਅਗਲੀ ਖ਼ਬਰ ਲੋਹੀਆਂ ਦੇ ਇੰਜੀ: ਮਠਾੜੂ ਨੂੰ ਮਿਲਿਆ ਚੌਥੀ ਵਾਰ ‘ਬੈਸਟ ਡਿਜ਼ਾਈਨ ਐਵਾਰਡ’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।