08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਪਿੰਡ ਗਿੱਦੜਪਿੰਡੀ ’ਚ ਚੋਰ ਵਾਲਮੀਕਿ ਮੰਦਰ ਦੀ ਗੋਲਕ ਚੁੱਕ ਕੇ ਫ਼ਰਾਰ

ਲੋਹੀਆਂ ਖਾਸ, 7 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਬਲਾਕ ਦੇ ਪਿੰਡ ਗਿੱਦੜਪਿੰਡੀ ਵਿਚ ਸਥਿਤ ਭਗਵਾਨ ਵਾਲਮੀਕਿ ਮੰਦਰ ’ਚ ਚੋਰਾਂ ਵਲੋ ਮੰਦਰ ਦੀ ਗੋਲਕ ਨੂੰ ਚੁੱਕ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ| ਲੋਹੀਆਂ ਪੁਲਿਸ ਕੋਲ ਦਿੱਤੀ ਸ਼ਿਕਾਇਤ ’ਚ ਵਾਲਮੀਕ ਮੰਦਰ ਦੇ ਪ੍ਰਧਾਨ ਸੁਖਦੇਵ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਗਿੱਦੜਪਿੰਡੀ ਨੇ ਦੱਸਿਆ ਹੈ ਕਿ ਲੰਘੀ 5 ਅਕਤੂਬਰ ਦੀ ਰਾਤ ਨੂੰ ਚੋਰਾਂ ਵਲੋਂ ਮੰਦਰ ਦਾ ਤਾਲਾ ਤੋੜ ਕੇ ਗੋਲਕ ਚੋਰੀ ਕਰ ਲਈ ਗਈ ਹੈ| ਪ੍ਰਧਾਨ ਸੁਖਦੇਵ ਸਿੰਘ, ਸੁਖਵਿੰਦਰ ਸਿੰਘ, ਮੰਗਾ ਅਤੇ ਗੁਰਵਿੰਦਰ ਸਿੰਘ ਨੇ ਕਿਹਾ ਕਿ ਚੋਰ ਰਾਤ ਨੂੰ ਆਏ ਅਤੇ ਮੰਦਰ ’ਚ ਪਈ ਗੋਲਕ ਨੂੰ ਚੋਰੀ ਕਰਕੇ ਫਰਾਰ ਹੋ ਗਏ| ਉਨ੍ਹਾਂ ਕਿਹਾ ਕਿ ਜਦੋਂ ਅਗਲੇ ਦਿਨ ਗੋਲਕ ਚੋਰੀ ਬਾਰੇ ਪਤਾ ਲੱਗਾ ਤਾਂ ਅਸੀਂ ਸੀ. ਸੀ.

ਅਜੀਤ ਡੈਸਕ 08-10-2026
ਲੋਹੀਆਂ ਖਾਸ, 7 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਬਲਾਕ ਦੇ ਪਿੰਡ ਗਿੱਦੜਪਿੰਡੀ ਵਿਚ ਸਥਿਤ ਭਗਵਾਨ ਵਾਲਮੀਕਿ ਮੰਦਰ ’ਚ ਚੋਰਾਂ ਵਲੋ ਮੰਦਰ ਦੀ ਗੋਲਕ ਨੂੰ ਚੁੱਕ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ| ਲੋਹੀਆਂ ਪੁਲਿਸ ਕੋਲ ਦਿੱਤੀ ਸ਼ਿਕਾਇਤ ’ਚ ਵਾਲਮੀਕ ਮੰਦਰ ਦੇ ਪ੍ਰਧਾਨ ਸੁਖਦੇਵ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਗਿੱਦੜਪਿੰਡੀ ਨੇ ਦੱਸਿਆ ਹੈ ਕਿ ਲੰਘੀ 5 ਅਕਤੂਬਰ ਦੀ ਰਾਤ ਨੂੰ ਚੋਰਾਂ ਵਲੋਂ ਮੰਦਰ ਦਾ ਤਾਲਾ ਤੋੜ ਕੇ ਗੋਲਕ ਚੋਰੀ ਕਰ ਲਈ ਗਈ ਹੈ| ਪ੍ਰਧਾਨ ਸੁਖਦੇਵ ਸਿੰਘ, ਸੁਖਵਿੰਦਰ ਸਿੰਘ, ਮੰਗਾ ਅਤੇ ਗੁਰਵਿੰਦਰ ਸਿੰਘ ਨੇ ਕਿਹਾ ਕਿ ਚੋਰ ਰਾਤ ਨੂੰ ਆਏ ਅਤੇ ਮੰਦਰ ’ਚ ਪਈ ਗੋਲਕ ਨੂੰ ਚੋਰੀ ਕਰਕੇ ਫਰਾਰ ਹੋ ਗਏ| ਉਨ੍ਹਾਂ ਕਿਹਾ ਕਿ ਜਦੋਂ ਅਗਲੇ ਦਿਨ ਗੋਲਕ ਚੋਰੀ ਬਾਰੇ ਪਤਾ ਲੱਗਾ ਤਾਂ ਅਸੀਂ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਚੈੱਕ ਕਰਨਾ ਚਾਹਿਆ ਤਾਂ ਦੇਖਿਆ ਕਿ ਕੈਮਰੇ ਪਹਿਲਾਂ ਹੀ ਬੰਦ ਸਨ ਅਤੇ ਉਸ ’ਚ ਚੋਰੀ ਸਬੰਧੀ ਰਿਕਾਰਡਿੰਗ ਨਹੀਂ ਸੀ| ਥਾਣਾ ਲੋਹੀਆਂ ’ਚ ਦਿੱਤੀ ਸ਼ਿਕਾਇਤ ਸਬੰਧੀ ਥਾਣਾ ਮੁਖੀ ਇੰਸਪੈਕਟਰ ਸੁਖਵਿੰਦਰ ਪਾਲ ਸਿੰਘ ਮੁਲਤਾਨੀ ਨੇ ਦੱਸਿਆ ਕਿ ਅਸੀਂ ਸ਼ਿਕਾਇਤ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ|
ਪਿਛਲੀ ਖ਼ਬਰ ਮੁੱਖ ਚੋਣ ਕਮਿਸ਼ਨਰ ਵਿਰੁੱਧ ਕਿਸਾਨਾਂ-ਮਜ਼ਦੂਰਾਂ ਵਲੋਂ ਰੋਸ ਪ੍ਰਦਰਸ਼ਨ, ਪੁਤਲਾ ਫੂਕਿਆ ਅਗਲੀ ਖ਼ਬਰ ਬੈਂਕ ਤੋਂ ਪੈਸੇ ਕਢਵਾ ਕੇ ਜਾ ਰਹੀ ਔਰਤ ਤੋਂ 20 ਹਜ਼ਾਰ ਰੁਪਏ, ਮੋਬਾਈਲ ’ਤੇ ਚਾਬੀਆਂ ਲੁੱਟ ਕੇ ਫਰਾਰ ਹੋਏ ਮੋਟਰਸਾਈਕਲ ਸਵਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।