9 ਸਾਲਾ ਐਸ਼ਲਿਨ ਕੌਰ ਨੇ ਖੇਡਾਂ ਵਤਨ ਪੰਜਾਬ ਦੀਆਂ ਸ਼ੂਟਿੰਗ ’ਚੋਂ ਜਿੱਤਿਆ ਚਾਂਦੀ ਦਾ ਤਗਮਾ
ਜਲੰਧਰ, 8 ਅਕਤੂਬਰ (ਡਾ. ਜਤਿੰਦਰ ਸਾਬੀ)-ਕੈਂਬਰਿਜ ਕੋ-ਐਡ ਸਕੂਲ, ਛੋਟੀ ਬਾਰਾਂਦਰੀ, ਜਲੰਧਰ ਦੀ 9 ਸਾਲਾ ਵਿਦਿਆਰਥਣ ਐਸ਼ਲਿਨ ਕੌਰ ਨੇ ਖੇਡਾਂ ਵਤਨ ਪੰਜਾਬ ਦੀਆਂ ਦੇ ਅੰਡਰ-14 ਵਰਗ ਦੀ ਸ਼ੂਟਿੰਗ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਆਪਣੇ ਸਕੂਲ ਅਤੇ ਸ਼ਹਿਰ ਦਾ ਨਾਂਅ ਰੌਸ਼ਨ ਕੀਤਾ ਹੈ।
ਜਲੰਧਰ, 8 ਅਕਤੂਬਰ (ਡਾ. ਜਤਿੰਦਰ ਸਾਬੀ)-ਕੈਂਬਰਿਜ ਕੋ-ਐਡ ਸਕੂਲ, ਛੋਟੀ ਬਾਰਾਂਦਰੀ, ਜਲੰਧਰ ਦੀ 9 ਸਾਲਾ ਵਿਦਿਆਰਥਣ ਐਸ਼ਲਿਨ ਕੌਰ ਨੇ ਖੇਡਾਂ ਵਤਨ ਪੰਜਾਬ ਦੀਆਂ ਦੇ ਅੰਡਰ-14 ਵਰਗ ਦੀ ਸ਼ੂਟਿੰਗ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਆਪਣੇ ਸਕੂਲ ਅਤੇ ਸ਼ਹਿਰ ਦਾ ਨਾਂਅ ਰੌਸ਼ਨ ਕੀਤਾ ਹੈ।ਐਸ਼ਲਿਨ ਨੇ ਅੰਡਰ -14 ਵਰਗ ਵਿੱਚ ਹਿੱਸਾ ਲੈਂਦਿਆਂ ਆਪਣੇ ਤੋਂ ਕਾਫ਼ੀ ਵੱਡੀ ਉਮਰ ਦੇ ਖਿਡਾਰੀਆਂ ਨਾਲ ਮੁਕਾਬਲਾ ਕੀਤਾ। ਸਿਰਫ਼ 9 ਸਾਲ ਦੀ ਉਮਰ ਵਿੱਚ ਉਸ ਨੇ ਸ਼ਾਨਦਾਰ ਆਤਮ-ਵਿਸ਼ਵਾਸ, ਇਕਾਗਰਤਾ ਅਤੇ ਸੰਯਮ ਦਾ ਪ੍ਰਦਰਸ਼ਨ ਕੀਤਾ। ਐਸ਼ਲਿਨ ਪਿਛਲੇ ਸਮੇਂ ਤੋਂ ਸ਼ੂਟਿੰਗ ਦੀ ਨਿਯਮਿਤ ਸਿਖਲਾਈ ਲੈ ਰਹੀ ਹੈ ਅਤੇ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈ ਚੁੱਕੀ ਹੈ। ਉਸ ਦੀ ਇਹ ਉਪਲਬਧੀ ਮਿਹਨਤ, ਅਨੁਸ਼ਾਸਨ ਅਤੇ ਖੇਡ ਪ੍ਰਤੀ ਸਮਰਪਣ ਦਾ ਨਤੀਜਾ ਹੈ। ਐਸ਼ਲਿਨ ਦੀ ਇਸ ਕਾਮਯਾਬੀ ਦੀ ਉਸ ਦੇ ਪਰਿਵਾਰ, ਸਕੂਲ ਅਤੇ ਕੋਚਾਂ ਵਲੋਂ ਭਰਪੂਰ ਸ਼ਲਾਘਾ ਕੀਤੀ ਗਈ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇੰਨੀ ਛੋਟੀ ਉਮਰ ਵਿੱਚ ਉਸ ਦੀ ਇਹ ਪ੍ਰਾਪਤੀ ਹੋਰ ਬੱਚਿਆਂ ਨੂੰ ਵੀ ਸ਼ੂਟਿੰਗ ਅਤੇ ਹੋਰ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕਰੇਗੀ। ਐਸ਼ਲਿਨ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਮਾਤਾ-ਪਿਤਾ, ਕੋਚਾਂ ਅਤੇ ਸਕੂਲ ਵੱਲੋਂ ਮਿਲਦੇ ਲਗਾਤਾਰ ਹੌਸਲੇ ਅਤੇ ਸਹਿਯੋਗ ਨੂੰ ਦਿੱਤਾ। ਉਹ ਭਵਿੱਖ ਵਿੱਚ ਹੋਰ ਮਿਹਨਤ ਕਰਕੇ ਰਾਜ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਦੇਸ਼ ਦੀ ਨੁਮਾਇੰਦਗੀ ਕਰਨ ਦਾ ਸੁਪਨਾ ਰੱਖਦੀ ਹੈ।