10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਗੁਰਦੁਆਰਾ ਨਿਰਮਲ ਕੁਟੀਆ ਅਰਜਨ ਨਗਰ ਵਿਖੇ ਸਮਾਗਮ ਅੱਜ

ਜਲੰਧਰ, 9 ਅਕਤੂਬਰ (ਐੱਮ. ਐੱਸ.

ਅਜੀਤ ਡੈਸਕ 10-10-2026
ਜਲੰਧਰ, 9 ਅਕਤੂਬਰ (ਐੱਮ. ਐੱਸ. ਲੋਹੀਆ)-ਅਨਹਦ ਕੀਰਤਨ ਸੁਸਾਇਟੀ ਯੂ.ਕੇ. ਅਤੇ ਬਾਬਾ ਗੁਰਵਿੰਦਰ ਪਾਲ ਸਿੰਘ ਨਿਰਮਲ ਕੁਟੀਆ, ਐੱਸ.ਡੀ.ਕਾਲਜ ਰੋਡ, ਲਾਡੋਵਾਲੀ ਰੋਡ, ਅਰਜਨ ਨਗਰ, ਜਲੰਧਰ ਵਾਲਿਆਂ ਵਲੋਂ ਬਾਬਾ ਦਰਸ਼ਨ ਸਿੰਘ ਅਤੇ ਬਾਬਾ ਬਖ਼ਸ਼ੀਸ਼ ਸਿੰਘ ਦੀ ਯਾਦ ਮਨਾਉਂਦੇ ਹੋਏ 10 ਅਕਤੂਬਰ ਦਿਨ ਸਨਿਚਰਵਾਰ, ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਵਿਸ਼ੇਸ਼ ਕੀਰਤਨ ਦਰਬਾਰ ਕਰਵਾਏ ਜਾ ਰਹੇ ਹਨ। ਇਨ੍ਹਾਂ ਸਮਾਗਮਾਂ ਦੌਰਾਨ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਅਮਨਦੀਪ ਸਿੰਘ, ਭਾਈ ਮਹਿਤਾਬ ਸਿੰਘ (ਜਲੰਧਰ ਵਾਲੇ), ਭਾਈ ਗਗਨਦੀਪ ਸਿੰਘ (ਸ੍ਰੀ ਗੰਗਾਨਗਰ ਵਾਲੇ), ਬੀਬੀ ਗੁਰਪ੍ਰੀਤ ਕੌਰ-ਭਾਈ ਗੁਰਰਾਜਨ ਸਿੰਘ ਅਤੇ ਭਾਈ ਦਿਲਬਾਗ ਸਿੰਘ (ਸੰਗਰੂਰ ਵਾਲਿਆਂ) ਦੇ ਜੱਥੇ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕਰਨਗੇ। ਪ੍ਰਬੰਧਕਾਂ ਨੇ ਸੰਗਤ ਨੂੰ ਪਰਿਵਾਰਾਂ ਸਹਿਤ ਹਾਜ਼ਰੀਆਂ ਭਰਨ ਦੀ ਬੇਨਤੀ ਕੀਤੀ ਹੈ।
ਪਿਛਲੀ ਖ਼ਬਰ ਜਲੰਧਰ ਜਿਮਖਾਨਾ ਕਲੱਬ ਵਿਖੇ ਗਾਇਕ ਰਣਜੀਤ ਬਾਵਾ ਅੱਜ ਲਾਉਣਗੇ ਸੁਰਾਂ ਦੀਆਂ ਰੌਣਕਾਂ ਅਗਲੀ ਖ਼ਬਰ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਵਿਖੇ ਕਰਵਾਏ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਸਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।