ਸ਼੍ਰੋਮਣੀ ਅਕਾਲੀ ਦਲ ਤੋਂ ਅਭਿਸ਼ੇਕ ਬਖਸ਼ੀ ਯੂਥ ਅਕਾਲੀ ਦਲ ਮੀਤ ਪ੍ਰਧਾਨ ਪੰਜਾਬ ਵੱਲੋਂ ਪ੍ਰੈੱਸ ਕਾਨਫਰੰਸ
ਲਾਂਬੜਾ, 11 ਅਕਤੂਬਰ (ਗੁਰਮੇਲ ਸਿੰਘ)-ਜਲੰਧਰ ਸ਼੍ਰੋਮਣੀ ਅਕਾਲੀ ਦਲ ਤੋਂ ਅਭਿਸ਼ੇਕ ਬਖਸ਼ੀ ਯੂਥ ਅਕਾਲੀ ਦਲ ਮੀਤ ਪ੍ਰਧਾਨ ਪੰਜਾਬ ਵੱਲੋਂ ਸੈਂਟਰ ਹਲਕੇ ਦੇ ਪੰਜਾਬ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਉਹਨਾਂ ਵੱਲੋਂ 20 ਨੌਜਵਾਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਕਰਵਾਇਆ ਗਿਆ ਜਿਨਾਂ ਦੇ ਵਿੱਚ ਸਾਹਿਲ ਮਿੱਤਲ, ਪ੍ਰਿੰਸ ਕੁਮਾਰ ,ਸਹਿਜ ਸੈਣੀ, ਲਵਪ੍ਰੀਤ ਸਿੰਘ, ਮੋਹਿਤ ਕਲਸੀ, ਦਵਿਆਂਸ਼ ਭੱਟ ,ਰਾਜਪਾਲ ਸਿੰਘ, ਜਸ਼ਨਪ੍ਰੀਤ ਸਿੰਘ, ਰਵੀ ਕੁਮਾਰ, ਜੱਗਾ ਭੁੱਲਰ, ਮੋਂਟੀ ਭਾਰਤਵਾਜ, ਰਾਹੁਲ ਸਹੋਤਾ ,ਯਸਫ ਕਲਿਆਣ, ਗਗਨਦੀਪ ,ਜਸਕੂਪ ਸਹੋਤਾ, ਆਕਾਸ਼ ਐਡਵੋਕੇਟ ,ਸਿਧਾਰਥ ਸ਼ਰਮਾ, ਵਿਸ਼ਾਲ ਭਗਤ, ਸੁਰਿੰਦਰ ਕੁਮਾਰ ਅਤੇ ਬਲਵਿੰਦਰ ਬਬਲੂ ਇਹ ਸਾਰੇ ਮੈਂਬਰ ਸ਼ਾਮਿਲ ਹੋਏ ਮੈਂਬਰਾਂ ਦਾ ਕਹਿਣਾ ਹੈ ਅਸੀਂ ਮੌਜੂਦਾ ਸਰਕਾਰ ਦੇ ਵਿੱਚ ਸੀ ਲੇਕਿਨ ਮੌਜੂਦਾ ਸਰਕਾਰ ਅਤੇ ਕਾਂਗਰਸ ਵੱਲੋਂ ਕੋਈ ਵੀ ਸਾਡਾ ਕੰਮ ਨਹੀਂ ਕੀਤਾ ਗਿਆ ਉਹ ਤਾਂ ਆਪਣੇ ਅਹੁਦੇਦਾਰਾਂ ਦਾ ਕੰਮ ਵੀ ਨਹੀਂ ਕਰਦੇ ਤਾਂ ਸਾਡਾ ਕੀ ਕੰਮ ਕਰਨਗੇ ਉਸ ਤੋਂ ਬਾਅਦ ਅਭਿਸ਼ੇਕ ਬਖਸ਼ੀ ਵੱਲੋਂ ਮੌਜੂਦਾ ਸਰਕਾਰ ਦੇ ਖਿਲਾਫ ਨਸ਼ੇ ਵਿਰੁੱਧ ਕਿਹਾ ਗਿਆ ਉਹਨਾਂ ਨੇ ਕਿਹਾ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਈ ਹੈ ਉਦੋਂ ਦਾ ਇਨਾ ਕੁ ਨਸ਼ਾ ਹੋ ਗਿਆ ਹੈ ਕੀ ਨੌਜਵਾਨ ਪੀੜੀ ਨਸ਼ੇ ਕਾਰਨ ਮਰੀ ਜਾ ਰਹੀ ਹੈ ਸਰਕਾਰ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ ਪੁਲਿਸ ਪ੍ਰਸ਼ਾਸਨ ਬਿਲਕੁਲ ਸੁੱਤਾ ਪਿਆ ਹੈ ਖੋਹ ਬਾਜੀ ਲੁੱਟ ਮਾਰ ਇੰਨੀ ਕੁ ਵੱਧ ਗਈ ਹੈ ਔਰਤਾਂ ਦਾ ਘਰੋਂ ਨਿਕਲਣਾ ਵੀ ਮੁਸ਼ਕਿਲ ਹੋ ਗਿਆ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ ਉਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਨਹੀਂ ਵਾਪਰਦੀਆਂ ਸਨ ਅਤੇ ਨਾ ਹੀ ਇਨਾ ਨਸ਼ਾ ਸੀ ਅਸੀਂ ਮੌਜੂਦਾ ਸਰਕਾਰ ਦੀ ਨਿੰਦਾ ਕਰਦੇ ਹਾਂ ਕਿਉਂਕਿ ਮੌਜੂਦਾ ਸਰਕਾਰ ਦੇ ਆਉਣ ਨਾਲ ਪੰਜਾਬ ਦਾ ਬੁਰਾ ਹਾਲ ਹੋਇਆ ਪਿਆ ਹੈ ਇਸੇ ਕਰਕੇ ਅੱਜ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਅਤੇ ਜੇਕਰ ਪਾਰਟੀ ਪ੍ਰਧਾਨ ਵੱਲੋਂ ਅਭਿਸ਼ੇਕ ਬਖਸ਼ੀ ਜੀ ਨੂੰ ਸੈਂਟਰ ਹਲਕੇ ਤੋਂ ਹਲਕਾ ਇੰਚਾਰਜ ਲਗਾਇਆ ਜਾਂਦਾ ਹੈ ਤਾਂ ਉਹਨਾਂ ਨੇ ਕਿਹਾ ਹਰ ਹਾਲਤ ਦੇ ਵਿੱਚ ਜੇਕਰ ਪਾਰਟੀ ਪ੍ਰਧਾਨ ਸੈਂਟਰ ਹਲਕੇ ਚੋਂ ਸੀਟ ਦਿੰਦੇ ਹਨ ਤਾਂ ਜਿੱਤ ਕੇ ਉਹਨਾਂ ਦੀ ਝੋਲੀ ਵਿੱਚ ਪਾਈ ਜਾਏਗੀ ਅਤੇ ਜਿੰਨੇ ਵੀ ਨਸ਼ਾ ਤਸਕਰ ਹਨ ਉਹਨਾਂ ਤੇ ਸ਼ਿਕੰਜਾ ਕੱਸਿਆ ਜਾਏਗਾ ਅਤੇ 2027 ਦੇ ਵਿੱਚ ਹਰ ਹਾਲਤ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਂਦੀ ਜਾਏਗੀ।