13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਝੋਨੇ ਦੀ ਖਰੀਦ ਨਾ ਹੋਣ ’ਤੇ ਕਿਸਾਨਾਂ ਵਲੋਂ ਜਲੰਧਰ-ਨਕੋਦਰ ਹਾਈਵੇਅ ਜਾਮ ਅਧਿਕਾਰੀਆਂ ਦੇ ਭਰੋਸੇ ਮਗਰੋਂ ਚੁੱਕਿਆ ਧਰਨਾ

ਜਲੰਧਰ, 12 ਅਕਤੂਬਰ (ਜਸਪਾਲ ਸਿੰਘ)-ਝੋਨੇ ਦੀਆਂ ਹਾਈਬ੍ਰਿਡ ਕਿਸਮਾਂ 7301 ਅਤੇ 7501 ਦੀ ਖਰੀਦ ਨਾ ਹੋਣ ਕਾਰਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਜ਼ਿਲ੍ਹਾ ਇਕਾਈ ਜਲੰਧਰ ਅਤੇ ਮੰਡੀ ਦੇ ਆੜ੍ਹਤੀਆਂ ਵਲੋਂ ਸ਼ੈਲਰ ਮਾਲਕਾਂ ਖ਼ਿਲਾਫ਼ ਪ੍ਰਤਾਪਪੁਰਾ ਮੰਡੀ ਦੇ ਸਾਹਮਣੇ ਜਲੰਧਰ-ਨਕੋਦਰ ਹਾਈਵੇਅ ’ਤੇ ਧਰਨਾ ਦੇ ਕੇ ਆਵਾਜਾਈ ਜਾਮ ਕੀਤੀ ਗਈ। ਕਿਸਾਨਾਂ ਦਾ ਦੋਸ਼ ਸੀ ਕਿ ਸਰਕਾਰ ਵਲੋਂ ਮਾਨਤਾ ਪ੍ਰਾਪਤ ਹੋਣ ਅਤੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਹੋਣ ਦੇ ਬਾਵਜੂਦ ਸ਼ੈਲਰ ਮਾਲਕ ਉਕਤ ਕਿਸਮਾਂ ਦਾ ਝੋਨਾ ਖਰੀਦਣ ਤੋਂ ਇਨਕਾਰ ਕਰ ਰਹੇ ਹਨ, ਜਿਸ ਕਾਰਨ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅਜੀਤ ਡੈਸਕ 13-10-2026
ਜਲੰਧਰ, 12 ਅਕਤੂਬਰ (ਜਸਪਾਲ ਸਿੰਘ)-ਝੋਨੇ ਦੀਆਂ ਹਾਈਬ੍ਰਿਡ ਕਿਸਮਾਂ 7301 ਅਤੇ 7501 ਦੀ ਖਰੀਦ ਨਾ ਹੋਣ ਕਾਰਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਜ਼ਿਲ੍ਹਾ ਇਕਾਈ ਜਲੰਧਰ ਅਤੇ ਮੰਡੀ ਦੇ ਆੜ੍ਹਤੀਆਂ ਵਲੋਂ ਸ਼ੈਲਰ ਮਾਲਕਾਂ ਖ਼ਿਲਾਫ਼ ਪ੍ਰਤਾਪਪੁਰਾ ਮੰਡੀ ਦੇ ਸਾਹਮਣੇ ਜਲੰਧਰ-ਨਕੋਦਰ ਹਾਈਵੇਅ ’ਤੇ ਧਰਨਾ ਦੇ ਕੇ ਆਵਾਜਾਈ ਜਾਮ ਕੀਤੀ ਗਈ। ਕਿਸਾਨਾਂ ਦਾ ਦੋਸ਼ ਸੀ ਕਿ ਸਰਕਾਰ ਵਲੋਂ ਮਾਨਤਾ ਪ੍ਰਾਪਤ ਹੋਣ ਅਤੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਹੋਣ ਦੇ ਬਾਵਜੂਦ ਸ਼ੈਲਰ ਮਾਲਕ ਉਕਤ ਕਿਸਮਾਂ ਦਾ ਝੋਨਾ ਖਰੀਦਣ ਤੋਂ ਇਨਕਾਰ ਕਰ ਰਹੇ ਹਨ, ਜਿਸ ਕਾਰਨ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਜਲੰਧਰ ਇਕਾਈ ਦੇ ਪ੍ਰਧਾਨ ਜਸਵੰਤ ਸਿੰਘ ਸਿੰਘਪੁਰਾ ਦੋਨਾ ਅਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਪਰਮਿੰਦਰ ਸਿੰਘ ਭਿੰਦਾ ਨੇ ਦੱਸਿਆ ਕਿ ਕਿਸਾਨ ਕਈ-ਕਈ ਦਿਨਾਂ ਤੋਂ ਝੋਨਾ ਲੈ ਕੇ ਮੰਡੀਆਂ ’ਚ ਬੈਠੇ ਹਨ ਪਰ ਉਨ੍ਹਾਂ ਦੀ ਫ਼ਸਲ ਦੀ ਖਰੀਦ ਨਹੀਂ ਹੋ ਰਹੀ। ਇਸ ਕਾਰਨ ਮੰਡੀ ’ਚ ਹਾਈਬ੍ਰਿਡ ਝੋਨੇ ਦੇ ਵੱਡੀ ਮਾਤਰਾ ’ਚ ਬੈਗ ਪਏ ਹਨ ਅਤੇ ਕਿਸਾਨਾਂ ਦੀ ਫ਼ਸਲ ਦੀ ਨਿਕਾਸੀ ਨਹੀਂ ਹੋ ਰਹੀ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਇਕ ਮੰਗ ਪੱਤਰ ਵੀ ਡੀ.ਐੱਫ.ਐੱਸ. ਜਲੰਧਰ ਦੇ ਨਾਂਅ ਦਿੱਤਾ ਗਿਆ। ਧਰਨੇ ਦੌਰਾਨ ਡੀ.ਐੱਮ. ਇੰਦਰਜੀਤ ਸਿੰਘ ਅਤੇ ਮੈਡਮ ਨਵਪ੍ਰੀਤ ਕੌਰ ਵਲੋਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਝੋਨੇ ਦੀ ਨਿਕਾਸੀ ਲਈ ਢੁੱਕਵੇਂ ਕਦਮ ਚੁੱਕੇ ਜਾਣਗੇ । ਡੀ.ਐੱਮ. ਵੱਲੋਂ 50 ਹਜ਼ਾਰ ਕੱਟੇ ਚੁੱਕਣ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਕਿਸਾਨਾਂ ਨੇ ਧਰਨਾ ਸਮਾਪਤ ਕਰ ਦਿੱਤਾ । ਇਸ ਮੌਕੇ ਸੁਖਪਾਲ ਸਿੰਘ ਉਦੋਪੁਰ ਸੀਨੀਅਰ ਮੀਤ ਪ੍ਰਧਾਨ, ਮਨਮੋਹਣ ਸਿੰਘ ਨਿਜਰ ਹਲਕਾ ਪ੍ਰਧਾਨ ਕਰਤਾਰਪੁਰ, ਸੁਰਿੰਦਰ ਸਿੰਘ ਸ਼ਿੰਦਾ, ਮਹਾ ਸਿੰਘ ਤਰਾੜ, ਮਨਵੀਰ ਸਿੰਘ, ਦਿਲਬਾਗ ਸਿੰਘ, ਸੁਦਾਗਰ ਖ਼ਾਨ ਬਲਾਕ ਪ੍ਰਧਾਨ ਲਾਂਬੜਾ, ਹਰਵਿੰਦਰ ਸਿੰਘ ਕੁਲਾਰ, ਗੁਰਮੀਤ ਸਿੰਘ, ਗੁਰਜੀਤ ਸਿੰਘ ਸਰਪੰਚ, ਸੰਦੀਪ ਸਿੰਘ ਚਿੱਟੀ, ਗੁਰਦਿਆਲ ਸਿੰਘ, ਪਰਮਜੀਤ ਸਿੰਘ ਚਿੱਟੀ, ਬਲਵੀਰ ਸਿੰਘ ਚਿੱਟੀ ਸਮੇਤ ਵੱਡੀ ਗਿਣਤੀ ’ਚ ਕਿਸਾਨ ਅਤੇ ਆੜ੍ਹਤੀ ਹਾਜ਼ਰ ਸਨ ।
ਪਿਛਲੀ ਖ਼ਬਰ ਏ. ਡੀ. ਸੀ. ਪੇਂਡੂ ਵਿਕਾਸ ਦੇ ਦਫ਼ਤਰ ਬਾਹਰ ਹੈ ਵਿਕਾਸ ਦੀ ਲੋੜ, ਡੂੰਘੇ ਟੋਏ ਬਣ ਰਹੇ ਪ੍ਰੇਸ਼ਾਨੀ ਦਾ ਕਾਰਨ ਰੇਨ ਵਾਟਰ ਹਾ... ਅਗਲੀ ਖ਼ਬਰ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਿਖੇ ਅਧਿਆਤਮਿਕ ਸੰਦੇਸ਼ ਨਾਲ ਨਿਹਾਲ ਹੋਈਆਂ ਸੰਗਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।