14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਪੰਜਾਬ ਸਾਹਿਤਕ ਮੰਚ ਅਤੇ ਵਿਰਸਾ ਵਿਹਾਰ ਵਲੋਂ ਅੰਤਰਰਾਸ਼ਟਰੀ ਅਧਿਆਪਕ ਦਿਵਸ ਮੌਕੇ ’ਤੇ ਅਧਿਆਪਕਾਂ ਦਾ ਸਨਮਾਨ

ਜਲੰਧਰ, 13 ਅਕਤੂਬਰ (ਐੱਮ. ਐੱਸ.

ਅਧਿਆਪਕਾਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। ਤਸਵੀਰ : ਮੁਨੀਸ਼ 14-10-2026
ਜਲੰਧਰ, 13 ਅਕਤੂਬਰ (ਐੱਮ. ਐੱਸ. ਲੋਹੀਆ)-ਪੰਜਾਬ ਸਾਹਿਤਕ ਮੰਚ ਜਲੰਧਰ ਅਤੇ ਵਿਰਸਾ ਵਿਹਾਰ ਜਲੰਧਰ ਵਲੋਂ ਅੰਤਰਰਾਸ਼ਟਰੀ ਅਧਿਆਪਕ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੌਰਾਨ ਸੇਵਾ ਮੁਕਤ ਅਧਿਆਪਕਾ ਅਤੇ ਉੱਘੇ ਸਾਹਿਤਕਾਰ ਪ੍ਰਕਾਸ਼ ਕੌਰ ਪਾਸ਼ਾਂ ਨੇ ਬਤੌਰ ਮੁੱਖ ਮਹਿਮਾਨ ਅਤੇ ਪੰਜਾਬ ਸਾਹਿਤਕ ਮੰਚ ਜਲੰਧਰ ਦੇ ਮੈਂਬਰ ਅਧਿਆਪਕ ਸੰਤੋਖ ਸਿੰਘ, ਸੇਵਾਮੁਕਤ ਅਧਿਆਪਕਾ ਅਨੀਤਾ ਸ਼ਰਮਾ, ਸੇਵਾਮੁਕਤ ਅਧਿਆਪਕ ਜੋਗਿੰਦਰ ਸਿੰਘ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ। ਪ੍ਰਧਾਨਗੀ ਮੰਡਲ ’ਚ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਦੇ ਨਾਲ-ਨਾਲ ਮੰਚ ਦੇ ਚੇਅਰਮੈਨ ਅਵਤਾਰ ਸਿੰਘ ਬੈਂਸ ਅਤੇ ਜਗਦੀਸ਼ ਰਾਣਾ ਮੀਤ ਪ੍ਰਧਾਨ ਪੰਜਾਬੀ ਕੇਂਦਰੀ ਲੇਖਕ ਸਭਾ (ਸੇਖੋਂ) ਸ਼ਾਮਿਲ ਰਹੇ। ਸਟੇਜ ਸਕੱਤਰ ਦੀ ਭੂਮਿਕਾ ਮੰਚ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਜਿੰਦੀ ਅਤੇ ਮੈਂਬਰ ਕੁਲਦੀਪ ਸਿੰਘ ਰਤਨ ਨੇ ਨਿਭਾਈ। ਮੰਚ ਦੇ ਉਪ ਪ੍ਰਧਾਨ ਸੁਖਦੇਵ ਸਿੰਘ ਗੰਢਵਾਂ ਵਲੋਂ ਸਭ ਦਾ ਸਵਾਗਤ ਕਰਦੇ ਹੋਏ ਆਪਣੇ ਗੀਤ ਨਾਲ ਹਾਜ਼ਰੀ ਲਗਾ ਕੇ ਕਵੀ ਦਰਬਾਰ ਦੀ ਆਰੰਭਤਾ ਕੀਤੀ ਗਈ। ਮੰਚ ਦੇ ਪ੍ਰਧਾਨ ਕੁਲਵਿੰਦਰ ਸਿੰਘ ਗਾਖ਼ਲ ਵਲੋਂ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਦੀਆਂ ਸਾਹਿਤਕ ਪ੍ਰਾਪਤੀਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ। ਦਮਨਪ੍ਰੀਤ ਕੌਰ, ਤਰਸੇਮ ਜਲਭੈ, ਪ੍ਰਮੋਦ ਕੁਮਾਰ ਗਾਂਧੀ, ਗੁਰਵਿੰਦਰ ਕੌਰ ਅਤੇ ਮੰਗਲਦੀਪ ਨੂੰ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮੇਂ ਵਿਰਸਾ ਵਿਹਾਰ ਦੇ ਵਾਇਸ ਚੇਅਰਮੈਨ ਸੰਗਤ ਰਾਮ, ਗੁਰਮੀਤ ਸਿੰਘ, ਰਮੇਸ਼ ਮੌਦਗਿਲ, ਪ੍ਰਕਾਸ਼ ਕੌਰ ਪਾਸ਼ਾਂ, ਸਾਹਿਬਾ ਜੀਟਨ ਕੌਰ, ਕੁਲਦੀਪ ਸਿੰਘ ਰਤਨ, ਦਲਜੀਤ ਮਹਿਮੀ, ਅਵਤਾਰ ਸਿੰਘ ਖ਼ਾਲਸਾ, ਮਿੱਤਰ ਮਨਜੀਤ, ਜਰਨੈਲ ਸਿੰਘ ਸਾਖੀ ਅਤੇ ਬਲਦੇਵ ਸਿੰਘ ਬੱਦਨ ਦਾ ਵਿਸ਼ੇਸ਼ ਸਹਿਯੋਗ ਰਿਹਾ। ਕਵੀ ਦਰਬਾਰ ’ਚ ਅਵਤਾਰ ਸਿੰਘ ਬੈਂਸ, ਕੁਲਵਿੰਦਰ ਸਿੰਘ ਗਾਖ਼ਲ, ਪ੍ਰਕਾਸ਼ ਕੌਰ ਪਾਸ਼ਾਂਂ, ਅਨੀਤਾ ਸ਼ਰਮਾ, ਸੰਤੋਖ ਸਿੰਘ, ਸੰਗਤ ਰਾਮ, ਗੁਰਮੀਤ ਸਿੰਘ, ਰਮੇਸ਼ ਮੌਦਗਿੱਲ, ਦਮਨਪ੍ਰੀਤ ਕੌਰ, ਤਰਸੇਮ ਜਲਭੈ, ਬਲਦੇਵ ਸਿੰਘ ਬੱਦਨ, ਜਗਦੀਸ਼ ਰਾਣਾ, ਮਿੱਤਰ ਮਨਜੀਤ, ਹਰਜਿੰਦਰ ਸਿੰਘ ਜਿੰਦੀ, ਸੁਖਦੇਵ ਸਿੰਘ ਗੰਢਵਾਂ, ਨਾਨਕ ਚੰਦ ਵਸ਼ਿਸ਼ਟ, ਮਨੋਜ ਫਗਵਾੜਵੀ, ਗੁਰਦੀਪ ਸਿੰਘ ਸੈਣੀ, ਕੁਲਦੀਪ ਸਿੰਘ ਰਤਨ, ਪਰਮਦਾਸ ਹੀਰ, ਹਰਜੀਤ ਕੌਰ ਮਾਵੀ ਰੋਪੜ, ਦਲਜੀਤ ਮਹਿਮੀ, ਲਾਲੀ ਕਰਤਾਰਪੁਰੀ, ਜਰਨੈਲ ਸਿੰਘ ਸਾਖੀ, ਹੀਰਾ ਲਾਲ ਮਲਹੋਤਰਾ, ਅਮਰ ਸਿੰਘ ਅਮਰ, ਪ੍ਰਮੋਦ ਕੁਮਾਰ ਗਾਂਧੀ, ਜਗਤਾਰ ਸਿੰਘ ਝੱਮਟ, ਅਜੀਤ ਸਿੰਘ ਪੁਸ਼ਪ ਆਦਿ ਨੇ ਆਪਣੀਆਂ ਰਚਨਾਵਾਂ ਰਾਹੀਂ ਹਾਜ਼ਰੀ ਲਗਵਾਈ।
ਪਿਛਲੀ ਖ਼ਬਰ 2 ਮੈਡੀਕਲ ਸਟੋਰਾਂ ’ਤੇ ਸਿਹਤ ਵਿਭਾਗ ਤੇ ਪੁਲਿਸ ਵਲੋਂ ਛਾਪੇਮਾਰੀ, ਖੁੱਲ੍ਹੀਆਂ ਗੋਲੀਆਂ ਰੱਖਣ ਵਾਲਾ ਗ੍ਰਿਫ਼ਤਾਰ ਅਗਲੀ ਖ਼ਬਰ ਪੈਟਰੋਲ ਪੰਪ ’ਤੇ ਨੌਜਵਾਨਾਂ ਨੇ ਕੀਤਾ ਇਕ ਵਿਅਕਤੀ ’ਤੇ ਜਾਨਲੇਵਾ ਹਮਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।