ਪਰਵਿੰਦਰ ਝੋਟੇ ਦੇ ਕਤਲ ਦੀ ਸਰਪੰਚ ਕਾਲਰਾ ਵਲੋਂ ਨਿੰਦਾ
ਆਦਮਪੁਰ, 15 ਅਕਤੂਬਰ (ਹਰਪ੍ਰੀਤ ਸਿੰਘ)-ਪੰਜਾਬ ਅੰਦਰ ਨਸ਼ਿਆਂ ਦੇ ਨਾਸੂਰ ਖ਼ਿਲਾਫ਼ ਡਟ ਕੇ ਲੜਨ ਵਾਲੇ ਅਤੇ ਨੌਜਵਾਨਾਂ ਦੀ ਆਵਾਜ਼ ਬਣੇ ਉੱਘੇ ਕਾਰਕੁਨ ਪਰਵਿੰਦਰ ਸਿੰਘ ਝੋਟੇ ਦਾ ਦਿਨ-ਦਾਹਾੜੇ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਨਿੰਦਣਯੋਗ ਘਟਨਾ ਸੰਬੰਧੀ ਸਰਪੰਚ ਹਰਮਿੰਦਰ ਸਿੰਘ ਕਾਲਰਾ ਨੇ ਕਿਹਾ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਡਗਮਗਾ ਚੁੱਕੀ ਹੈ, ਸੂਬੇ ਵਿੱਚ ਕਾਨੂੰਨ ਵਿਵਸਥਾ ਦਾ ਜਨਾਜ਼ਾ ਅਤੇ ਪੰਜਾਬ ਸਰਕਾਰ ਮੂਕ ਦਰਸ਼ਕ ਬਣੀ ‘ਕੁੰਭਕਰਨੀ ਨੀਂਦ’ ਸੁੱਤੀ ਹੋਈ ਹੈ। ਸਰਕਾਰ ਨੂੰ ਘੇਰਦਿਆਂ ਤਿੱਖੇ ਸਵਾਲ ਕੀਤੇ ਹਨ ਕਿ ਜੇਕਰ ਨਸ਼ਿਆਂ ਵਿਰੁੱਧ ਬੋਲਣ ਵਾਲੇ ਅਜਿਹੇ ਨਿਡਰ ਆਗੂ ਹੀ ਸੁਰੱਖਿਅਤ ਨਹੀਂ ਹਨ, ਤਾਂ ਆਮ ਜਨਤਾ ਦਾ ਕੀ ਹਾਲ ਹੋਵੇਗਾ।
ਹਰਮਿੰਦਰ ਸਿੰਘ ਕਾਲਰਾ
16-10-2026