16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ (ਬ) ਜਲੰਧਰ ਸ਼ਹਿਰੀ ਵਲੋਂ ਪ੍ਰਦਰਸ਼ਨ

ਜਲੰਧਰ, 15 ਅਕਤੂਬਰ (ਜਸਪਾਲ ਸਿੰਘ)-ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਮਾਨਸਾ ਦੇ ਸਿੱਖ ਨੌਜਵਾਨ ਤੇ ਸਮਾਜਸੇਵੀ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ (ਬ) ਜਲੰਧਰ ਸ਼ਹਿਰੀ ਵਲੋਂ ਇਕਬਾਲ ਸਿੰਘ ਢੀਂਡਸਾ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ‘ਆਪ’ ਸਰਕਾਰ ਖਿਲਾਫ ਡੱਟ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਦੇ ਅਸਤੀਫੇ, ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾ ਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦੇਣ ਅਤੇ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਸੰਬੰਧੀ ਰਾਜਪਾਲ ਪੰਜਾਬ ਦੇ ਨਾਂ ਪ੍ਰਸ਼ਾਸ਼ਨਿਕ ਅਧਿਕਾਰੀ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ।

ਅਜੀਤ ਡੈਸਕ 16-10-2026
ਜਲੰਧਰ, 15 ਅਕਤੂਬਰ (ਜਸਪਾਲ ਸਿੰਘ)-ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਮਾਨਸਾ ਦੇ ਸਿੱਖ ਨੌਜਵਾਨ ਤੇ ਸਮਾਜਸੇਵੀ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ (ਬ) ਜਲੰਧਰ ਸ਼ਹਿਰੀ ਵਲੋਂ ਇਕਬਾਲ ਸਿੰਘ ਢੀਂਡਸਾ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ‘ਆਪ’ ਸਰਕਾਰ ਖਿਲਾਫ ਡੱਟ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਦੇ ਅਸਤੀਫੇ, ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾ ਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦੇਣ ਅਤੇ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਸੰਬੰਧੀ ਰਾਜਪਾਲ ਪੰਜਾਬ ਦੇ ਨਾਂ ਪ੍ਰਸ਼ਾਸ਼ਨਿਕ ਅਧਿਕਾਰੀ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਇਕਬਾਲ ਸਿੰਘ ਢੀਂਡਸਾ ਤੇ ਐਚ. ਐਸ. ਵਾਲੀਆ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਬਚਾਉਣ ਲਈ ਪਰਵਿੰਦਰ ਸਿੰਘ ਝੋਟਾ ਵਲੋਂ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਗਈ ਹੈ । ਉਨ੍ਹਾਂ ਦੋਸ਼ੀਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਦਿਆਂ ਨਸ਼ਿਆਂ ਦੇ ਵਗ ਰਹੇ ਦਰਿਆ ਨੂੰ ਵੀ ਰੋਕਣ ਦੀ ਮੰਗ ਕੀਤੀ। ਇਸ ਮੌਕੇ ਮਨਿੰਦਰਪਾਲ ਸਿੰਘ ਗੁੰਬਰ ਸਕੱਤਰ ਜਨਰਲ ਨੇ ਲੋਕਾਂ ਨੂੰ ਵੀ ਸੱਦਾ ਦਿੱਤਾ ਕਿ ਉਹ ਨਸ਼ਿਆਂ ਖਿਲਾਫ ਡੱਟ ਕੇ ਆਵਾਜ਼ ਬੁਲੰਦ ਕਰਨ ਅਤੇ ਨਸ਼ਾ ਤਸਕਰਾਂ ਦਾ ਕਿਸੇ ਵੀ ਤਰ੍ਹਾਂ ਨਾਲ ਸਾਥ ਨਾ ਦੇਣ। ਇਸ ਮੌਕੇ ਅੰਮ੍ਰਿਤਬੀਰ ਸਿੰਘ ਪ੍ਰਧਾਨ ਯੂਥ ਅਕਾਲੀ ਦਲ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਯੂਥ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਐਡਵੋਕੇਟ ਵਿਨੋਦ ਕੌਲ ਕੁਆਰਡੀਨੇਟਰ ਹਲਕਾ ਪੱਛਮੀ, ਸੁਰਜੀਤ ਸਿੰਘ ਨੀਲਾਮਹਿਲ ਕੌਮੀ ਮੀਤ ਪ੍ਰਧਾਨ, ਮਨੀਸ਼ ਗਿੱਲ ਜਨਰਲ ਸਕੱਤਰ ਦੋਆਬਾ ਜੋਨ,ਰਵਿੰਦਰ ਸਿੰਘ ਸਵੀਟੀ ਕੌਮੀ ਮੀਤ ਪ੍ਰਧਾਨ, ਅੰਮ੍ਰਿਤ ਬੀਰ ਸਿੰਘ ਪ੍ਰਧਾਨ ਯੂਥ ਵਿੰਗ,ਸੁਖਮਿੰਦਰ ਸਿੰਘ ਰਾਜਪਾਲ, ਦਲਵਿੰਦਰ ਸਿੰਘ ਬੜਿੰਗ ਮੈਂਬਰ ਪੀਏਸੀ,ਹਰਪ੍ਰੀਤ ਸਿੰਘ ਸਚਦੇਵਾ ਮੈਂਬਰ ਪੀਏਸੀ, ਗੁਰਜੀਤ ਸਿੰਘ ਪੋਪਲੀ, ਗੁਰਮੀਤ ਸਿੰਘ ਬਿੱਟੂ,ਜਸਪ੍ਰੀਤ ਸਿੰਘ ਚੌਹਾਨ,ਪ੍ਰਮਦੀਪ ਸਿੰਘ ਗੁੰਬਰ,ਗੋਰਵ ਭਗਤ,ਗੁਰਦੇਵ ਸਿੰਘ ਹੈਪੀ, ਅਰਜਨ ਬੈਹਲ, ਗੁਰਮੀਤ ਸਿੰਘ ਬਾਵਾ,ਗੁਰਪ੍ਰੀਤ ਸਿੰਘ ਸਚਦੇਵਾ, ਮਨਬੀਰ ਸਿੰਘ ਅਕਾਲੀ, ਪ੍ਰਵਿੰਦਰ ਸਿੰਘ ਰਾਜਾ,ਪਵਿੰਦਰ ਸਿੰਘ ਪ੍ਰਿੰਸ, ਜੋਤ ਜੀਵਨ ਸਿੰਘ, ਰਿੱਕੀ ਲੁਥਰ, ਜਤਿੰਦਰ ਸਿੰਘ,ਰਾਜਨ ਸਹੋਤਾ, ਕਮਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੂਰਿਆ ਇਨਕਲੇਵ ਦੇ ਚਾਰ ਮਰਲਾ ਬਲਾਕ ਏ ਦੇ ਘਰਾਂ ’ਚ ਗੰਦੇ ਪਾਣੀ ਦੀ ਸਪਲਾਈ ਆਉਣ ਨਾਲ ਮਚੀ ਹਾਹਾਕਾਰ ਅਗਲੀ ਖ਼ਬਰ ਸਰਦਾਰ ਸੁੱਚਾ ਸਿੰਘ ਰਾਹੀ (ਯੂ. ਐਸ. ਏ.) ਨੇ ਕਰਵਾਇਆ ਚੌਥਾ ਅਕਾਦਮਿਕ ਸਕਾਲਰਸ਼ਿਪ ਵੰਡ ਅਤੇ ਅਧਿਆਪਕ ਸਨਮਾਨ ਸਮਾਰੋਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।