17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਇੰਡਸਟਰੀ ਏਰੀਆ ਚੌਕ ’ਚ ਬੇਕਾਬੂ ਸਕੂਲ ਬੱਸ ਘਰ ਦੇ ਗੇਟ ਨਾਲ ਟਕਰਾਈ, ਇਕ ਬੱਚਾ ਜ਼ਖ਼ਮੀ

ਮਕਸੂਦਾਂ 16 ਅਕਤੂਬਰ (ਸੌਰਵ ਮਹਿਤਾ)-ਇੰਡਸਟਰੀ ਏਰੀਆ ਚੌਕ ਵਿਖੇ ਸ਼ੁੱਕਰਵਾਰ ਸਵੇਰੇ ਇਕ ਨਿੱਜੀ ਸਕੂਲ ਦੀ ਬੱਸ ਬੇਕਾਬੂ ਹੋ ਕੇ ਘਰ ਦੇ ਗੇਟ ਨਾਲ ਜਾ ਟਕਰਾਈ, ਜਿਸ ਕਾਰਨ ਬੱਸ ਵਿਚ ਸਵਾਰ ਇਕ ਬੱਚਾ ਜ਼ਖ਼ਮੀ ਹੋ ਗਿਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਘਰ ਦਾ ਗੇਟ ਟੁੱਟ ਗਿਆ ਅਤੇ ਕੰਧਾਂ ਵਿਚ ਤਰੇੜਾਂ ਆ ਗਈਆਂ, ਜਦਕਿ ਬੱਸ ਦਾ ਅਗਲਾ ਸ਼ੀਸ਼ਾ ਵੀ ਚਕਨਾਚੂਰ ਹੋ ਗਿਆ।

ਅਜੀਤ ਡੈਸਕ 17-10-2026
ਮਕਸੂਦਾਂ 16 ਅਕਤੂਬਰ (ਸੌਰਵ ਮਹਿਤਾ)-ਇੰਡਸਟਰੀ ਏਰੀਆ ਚੌਕ ਵਿਖੇ ਸ਼ੁੱਕਰਵਾਰ ਸਵੇਰੇ ਇਕ ਨਿੱਜੀ ਸਕੂਲ ਦੀ ਬੱਸ ਬੇਕਾਬੂ ਹੋ ਕੇ ਘਰ ਦੇ ਗੇਟ ਨਾਲ ਜਾ ਟਕਰਾਈ, ਜਿਸ ਕਾਰਨ ਬੱਸ ਵਿਚ ਸਵਾਰ ਇਕ ਬੱਚਾ ਜ਼ਖ਼ਮੀ ਹੋ ਗਿਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਘਰ ਦਾ ਗੇਟ ਟੁੱਟ ਗਿਆ ਅਤੇ ਕੰਧਾਂ ਵਿਚ ਤਰੇੜਾਂ ਆ ਗਈਆਂ, ਜਦਕਿ ਬੱਸ ਦਾ ਅਗਲਾ ਸ਼ੀਸ਼ਾ ਵੀ ਚਕਨਾਚੂਰ ਹੋ ਗਿਆ। ਜਾਣਕਾਰੀ ਅਨੁਸਾਰ ਸਵੇਰੇ ਕਰੀਬ 8 ਵਜੇ ਬੱਸ ਲਗਭਗ 10 ਬੱਚਿਆਂ ਨੂੰ ਸਕੂਲ ਲਿਜਾ ਰਹੀ ਸੀ। ਬੱਸ ਚਾਲਕ ਸ਼ੈਲੀ ਅਨੁਸਾਰ ਚੌਕ ’ਚ ਅਚਾਨਕ ਸਾਹਮਣੇ ਟੈਂਪੂ ਆਉਣ ਕਾਰਨ ਉਸ ਨੂੰ ਬਚਾਉਣ ਦੇ ਯਤਨ ਵਿਚ ਬੱਸ ਬੇਕਾਬੂ ਹੋ ਗਈ ਅਤੇ ਘਰ ਦੇ ਗੇਟ ਨਾਲ ਟਕਰਾ ਗਈ। ਉਧਰ, ਘਰ ਦੀ ਮਾਲਕਣ ਰਾਜਵੰਤ ਕੌਰ ਨੇ ਦੱਸਿਆ ਕਿ ਹਾਦਸੇ ਤੋਂ ਮਹਿਜ਼ ਇਕ ਮਿੰਟ ਪਹਿਲਾਂ ਹੀ ਉਨ੍ਹਾਂ ਦੀ ਮਾਤਾ ਗੇਟ ਕੋਲ ਖੜ੍ਹੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਬੱਸ ਦੀ ਰਫ਼ਤਾਰ ਤੇਜ਼ ਹੋਣ ਕਾਰਨ ਇਹ ਹਾਦਸਾ ਵਾਪਰਿਆ। ਉਨ੍ਹਾਂ ਅਨੁਸਾਰ ਬੱਚਿਆਂ ਨੇ ਵੀ ਬੱਸ ਤੇਜ਼ ਚਲਾਏ ਜਾਣ ਦੀ ਗੱਲ ਕਹੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਨੰਬਰ ਇਕ ਦੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਕੁਝ ਬੱਚਿਆਂ ਦੇ ਮਾਪੇ ਮੌਕੇ ’ਤੇ ਪਹੁੰਚ ਕੇ ਉਨ੍ਹਾਂ ਨੂੰ ਨਾਲ ਲੈ ਗਏ, ਜਦਕਿ ਬਾਕੀ ਬੱਚਿਆਂ ਲਈ ਦੂਜੀ ਬੱਸ ਮੰਗਵਾਈ ਗਈ। ਰਾਜਵੰਤ ਕੌਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੌਕ ਵਿਚ ਸਪੀਡ ਬਰੇਕਰ ਬਣਾਏ ਜਾਣ ਤਾਂ ਜੋ ਭਵਿੱਖ ’ਚ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ।
ਪਿਛਲੀ ਖ਼ਬਰ ਕੋਰਟ ਕੈਂਪ ਦੌਰਾਨ ਮਾਡਰਨ ਜੇਲ੍ਹ ਦੇ 3 ਕੈਦੀਆਂ/ ਹਵਾਲਾਤੀਆਂ ਨੂੰ ਕੀਤਾ ਗਿਆ ਰਿਹਾਅ ਕੋਰਟ ਕੈਂਪ ਦਾ ਮਕਸਦ ਤੇਜ਼ੀ ਨਾਲ ਇਨ... ਅਗਲੀ ਖ਼ਬਰ ਵੱਖ -ਵੱਖ ਦਰਪੇਸ਼ ਸਮੱਸਿਆਵਾਂ ਤੋਂ ਪ੍ਰੇਸ਼ਾਨ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਦੇ ਵਸਨੀਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।