ਸਰਾਏ ਖਾਮ ਵਿਖੇ ‘ਮੇਰਾ ਘਰ, ਮੇਰੇ ਨਾਮ’ ਯੋਜਨਾ ਤਹਿਤ ਮਕਾਨਾਂ ਦੀ ਤਸਦੀਕ ਸ਼ੁਰੂ
ਮਲਸੀਆਂ, 21 ਅਕਤੂਬਰ (ਸੁਖਦੀਪ ਸਿੰਘ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ‘ਮੇਰਾ ਘਰ, ਮੇਰੇ ਨਾਮ’ ਯੋਜਨਾ ਤਹਿਤ ਪਿੰਡ ਸਰਾਏ ਖਾਮ (ਨਕੋਦਰ) ਵਿਖੇ ਮਕਾਨਾਂ ਦੀ ਤਸਦੀਕ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਪਿੰਡ ਦੇ ਬਾਬਾ ਜੰਡ ਪੀਰ ਵਿਖੇ ਸਾਂਝੀ ਜਗ੍ਹਾ ’ਤੇ ਇਕੱਠ ਕਰਕੇ ਪਟਵਾਰੀ ਮੰਗਲ ਸਿੰਘ ਅਤੇ ਨੰਬਰਦਾਰ ਬਲਵਿੰਦਰ ਸਿੰਘ ਵਲੋਂ ਕਮੇਟੀ ਮੈਂਬਰਾਂ ਦੀ ਸਹਿਮਤੀ ਨਾਲ ਮਕਾਨਾਂ ਸਬੰਧੀ ਵੇਰਵਿਆਂ ਦੀ ਤਸਦੀਕ ਕੀਤੀ ਗਈ।
ਅਜੀਤ ਡੈਸਕ
22-10-2026