ਸ਼੍ਰੋਮਣੀ ਅਕਾਲੀ ਦਲ (ਬ) ਦੇ ਆਗੂਆਂ ਨੇ ਨਵ-ਵਿਆਹੇ ਜੋੜਿਆਂ ਨੂੰ ਦਿੱਤਾ ਅਸ਼ੀਰਵਾਦ
ਜਲੰਧਰ, 22 ਅਕਤੂਬਰ (ਜਸਪਾਲ ਸਿੰਘ)-ਭਾਰਤ ਵਿਕਾਸ ਪ੍ਰੀਸ਼ਦ ਤੇ ਸ੍ਰੀ ਪੰਚਵਟੀ ਮੰਦਿਰ ਧਰਮਸ਼ਾਲਾ ਗਊਸ਼ਾਲਾ ਕਮੇਟੀ ਮੇਨ ਬਾਜ਼ਾਰ ਬਸਤੀ ਗੁਜਾਂ ਵਲੋਂ ਲੋੜਵੰਦ ਲੜਕੀਆਂ ਦੇ ਵਿਆਹ ਸ੍ਰੀ ਪੰਚਵਟੀ ਮੰਦਿਰ ਗਊਸ਼ਾਲਾ ਵਿਖੇ ਕੀਤੇ ਗਏ । ਇਨ੍ਹਾਂ ਵਿਆਹਾਂ ਦਾ ਆਯੋਜਨ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਚੰਦਰ ਮੋਹਨ ਸ਼ਰਮਾ ਤੇ ਸ੍ਰੀ ਪੰਚਵਟੀ ਮੰਦਿਰ ਗਊਸ਼ਾਲਾ ਕਮੇਟੀ ਵਲੋਂ ਲੱਕੀ ਮਲਹੋਤਰਾ ਦੀ ਅਗਵਾਈ ਹੇਠ ਕੀਤਾ ਗਿਆ।
ਅਜੀਤ ਡੈਸਕ
23-10-2026