ਨਗਰ ਨਿਗਮ ਜਲੰਧਰ ਵਲੋਂ ‘ਮੇਰੀ ਦੁਕਾਨ ਮੇਰੇ ਨਾਮ’ ਸਕੀਮ ਲਾਗੂ ਕਰਨ ਲਈ ਪਹਿਲਕਦਮੀ ਸ਼ੁਰੂ
ਮੇਅਰ ਵਨੀਤ ਧੀਰ ਅਤੇ ਕਮਿਸ਼ਨਰ ਸੁਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਯੋਗ ਲਾਭਪਾਤਰੀਆਂ ਦੇ ਮਾਮਲਿਆਂ ਦਾ ਨਿਯਮਾਂ ਅਨੁਸਾਰ ਹੋਵੇਗਾ ਨਿਪਟਾਰਾ ਜਲੰਧਰ, 23 ਅਕਤੂਬਰ (ਸ਼ਿਵ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਗਰ ਨਿਗਮ ਜਲੰਧਰ ਵਲੋਂ ‘ਮੇਰੀ ਦੁਕਾਨ ਮੇਰੇ ਨਾਮ’ ਸਕੀਮ ਨੂੰ ਲਾਗੂ ਕਰਨ ਲਈ ਕਾਰਵਾਈ ਸ਼ੁਰੂ ਕੀਤੀ ਗਈ ਹੈ। ਮੇਅਰ ਵਨੀਤ ਧੀਰ ਅਤੇ ਕਮਿਸ਼ਨਰ ਸੁਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ, ਸੰਯੁਕਤ ਕਮਿਸ਼ਨਰ ਡਾ.
ਮੇਅਰ ਵਨੀਤ ਧੀਰ ਅਤੇ ਕਮਿਸ਼ਨਰ ਸੁਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਯੋਗ ਲਾਭਪਾਤਰੀਆਂ ਦੇ ਮਾਮਲਿਆਂ ਦਾ ਨਿਯਮਾਂ ਅਨੁਸਾਰ ਹੋਵੇਗਾ ਨਿਪਟਾਰਾ ਜਲੰਧਰ, 23 ਅਕਤੂਬਰ (ਸ਼ਿਵ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਗਰ ਨਿਗਮ ਜਲੰਧਰ ਵਲੋਂ ‘ਮੇਰੀ ਦੁਕਾਨ ਮੇਰੇ ਨਾਮ’ ਸਕੀਮ ਨੂੰ ਲਾਗੂ ਕਰਨ ਲਈ ਕਾਰਵਾਈ ਸ਼ੁਰੂ ਕੀਤੀ ਗਈ ਹੈ। ਮੇਅਰ ਵਨੀਤ ਧੀਰ ਅਤੇ ਕਮਿਸ਼ਨਰ ਸੁਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ, ਸੰਯੁਕਤ ਕਮਿਸ਼ਨਰ ਡਾ. ਮਨਦੀਪ ਕੌਰ ਦੀ ਨਿਗਰਾਨੀ ਵਿਚ ਸਕੀਮ ਸਬੰਧੀ ਪ੍ਰਕਿਰਿਆ ਅੱਗੇ ਵਧਾਈ ਜਾ ਰਹੀ ਹੈ। ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਵਲੋਂ ਜਾਰੀ ਐਸ. ਓ. ਪੀ. ਅਨੁਸਾਰ, ਪੰਜਾਬ ਮੈਨੇਜਮੈਂਟ ਐਂਡ ਟਰਾਂਸਫਰ ਆਫ ਮਿਊਂਸਪਲ ਪ੍ਰਾਪਰਟੀਜ਼ ਐਕਟ, 2020 ਦੀ ਧਾਰਾ 5 ਅਧੀਨ ਯੋਗ ਕਿਰਾਏਦਾਰਾਂ ਅਤੇ ਕਾਬਜ਼ਕਾਰਾਂ ਦੇ ਮਾਮਲਿਆਂ ’ਤੇ ਵਿਚਾਰ ਕੀਤਾ ਜਾਵੇਗਾ। ਸਕੀਮ ਅਧੀਨ ਮੁੱਖ ਸ਼ਰਤਾਂ ਅਨੁਸਾਰ, ਬਿਨੈਕਾਰ ਨੂੰ 1 ਅਪ੍ਰੈਲ 2008 ਤੋਂ ਜਾਂ ਇਸ ਤੋਂ ਪਹਿਲਾਂ ਸ਼ੁਰੂ ਹੋਏ ਅਤੇ 1 ਅਪ੍ਰੈਲ 2020 ਤੱਕ ਲਗਾਤਾਰ ਰਹੇ 12 ਸਾਲਾਂ ਦੇ ਕਬਜ਼ੇ ਦਾ ਦਸਤਾਵੇਜ਼ੀ ਸਬੂਤ ਦੇਣਾ ਹੋਵੇਗਾ। ਸਿਰਫ਼ ਲੰਬੇ ਸਮੇਂ ਦਾ ਕਬਜ਼ਾ ਹੋਣ ਨਾਲ ਆਪਣੇ ਆਪ ਮਾਲਕੀ ਹੱਕ ਨਹੀਂ ਮਿਲੇਗਾ। ਬਿਨੈਕਾਰ ਦੀ ਯੋਗਤਾ, ਜਾਇਦਾਦ ਦੀ ਕਾਨੂੰਨੀ ਸਥਿਤੀ, ਆਮਦਨ ਵਰਗਾਂ ਅਤੇ 50 ਵਰਗ ਮੀਟਰ ਸਬੰਧੀ ਲਾਗੂ ਪ੍ਰਬੰਧਾਂ, ਬਕਾਇਆ ਰਕਮਾਂ ਅਤੇ ਇਮਾਰਤੀ ਨਿਯਮਾਂ ਦੀ ਜਾਂਚ ਕੀਤੀ ਜਾਵੇਗੀ। ਅਰਜ਼ੀ ਦੇ ਨਾਲ ਪਛਾਣ ਅਤੇ ਪਤੇ ਦਾ ਸਬੂਤ, ਕਬਜ਼ੇ ਦੇ ਦਸਤਾਵੇਜ਼, ਅਲਾਟਮੈਂਟ/ਲੀਜ਼ ਦੇ ਕਾਗਜ਼ਾਤ, ਜਿੱਥੇ ਉਪਲਬਧ ਹੋਣ, ਕਿਰਾਏ ਦੀਆਂ ਰਸੀਦਾਂ ਅਤੇ ਹੋਰ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਉਣੇ ਹੋਣਗੇ। ਯੋਗ ਮਾਮਲਿਆਂ ਵਿਚ ਜਨਤਕ ਨੋਟਿਸ, ਇਤਰਾਜ਼ਾਂ ਦਾ ਨਿਪਟਾਰਾ, ਕੀਮਤ ਨਿਰਧਾਰਨ ਅਤੇ ਸਰਕਾਰ ਤੇ ਨਗਰ ਨਿਗਮ ਹਾਊਸ ਦੀਆਂ ਲੋੜੀਂਦੀਆਂ ਮਨਜ਼ੂਰੀਆਂ ਤੋਂ ਬਾਅਦ ਹੀ ਮਾਲਕੀ ਤਬਦੀਲੀ ਅਤੇ ਰਜਿਸਟਰੀ ਦੀ ਕਾਰਵਾਈ ਕੀਤੀ ਜਾਵੇਗੀ।