ਜਲੰਧਰ, 23 ਅਕਤੂਬਰ (ਐੱਮ. ਐੱਸ. ਲੋਹੀਆ)-ਭਾਰਤ ਦੇ 8 ਕੇਂਦਰੀ ਸ਼ਾਸ਼ਤ ਪ੍ਰਦੇਸ਼ਾਂ ’ਚੋਂ ਮਸ਼ਹੂਰ ਪੁਡੂਚੇਰੀ ਦੀ ਮੋਨੀਟਰਿੰਗ ਲਈ ਭਾਰਤ ਸਰਕਾਰ ਨੇ ਪੰਜਾਬ ਦੇ ਪ੍ਰਸਿੱਧ ਵੈਟਨਰੀ ਡਾਕਟਰ ਜੀ.ਐੱਸ. ਬੇਦੀ ਨੂੰ ਚੁਣਿਆ ਹੈ। ਡਾ. ਬੇਦੀ ਇਸ ਤੋਂ ਪਹਿਲਾਂ ਗੋਆ, ਛੱਤੀਸਗੜ੍ਹ ਤੇ ਕਰਨਾਟਕਾ ਦੇ ਜ਼ਿਲ੍ਹਿਆਂ ਦੀਆਂ ਪਸ਼ੂ ਪਾਲਣ ਨਾਲ ਸੰਬੰਧਿਤ ਸਕੀਮਾਂ ਦੀ ਮੋਨੀਟਰਿੰਗ ਕਰ ਚੁੱਕੇ ਹਨ। ਭਾਰਤ ਸਰਕਾਰ ਦੀ ਮਨਿਸਟਰੀ ਆਫ਼ ਫਿਸ਼ਰਿਜ਼, ਐਨੀਮਲ ਹਸਬੈਂਡਰੀ ਅਤੇ ਡੇਅਰੀ ਵਲੋਂ ਇਹ ਮੋਨੀਟਰਿੰਗ ਕਰਵਾਈ ਜਾਵੇਗੀ। ਇਸ ’ਚ ਨੈਸ਼ਨਲ ਲਾਈਵਸਟਾਕ ਮਿਸ਼ਨ, ਨੈਸ਼ਨਲ ਪ੍ਰੋਜੈਕਟ ਫ਼ਾਰ ਡੇਅਰੀ ਡਿਵੈਲਪਮੈਂਟ ਅਤੇ ਲਾਈਵਸਟਾਕ ਹੈੱਲਥ ਅਤੇ ਡਿਜ਼ੀਜ਼ ਪ੍ਰੀਵੈਨਸ਼ਨ ਪ੍ਰੋਗਰਾਮ ਅਧੀਨ ਕੰਪੋਨੈਂਟਾਂ ਦੀ ਮੋਨੀਟਰਿੰਗ ਕੀਤੀ ਜਾਵੇਗੀ।