ਪਰਾਲੀ ਦੀ ਸਾਂਭ-ਸੰਭਾਲ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਖੁਦ ਲਵੇ-ਕਰੀਮਪੁਰੀ
ਗੁਰਾਇਆ 23 ਅਕਤੂਬਰ (ਚਰਨਜੀਤ ਸਿੰਘ ਦੁਸਾਂਝ)-’ਪੰਜਾਬ ਸੰਭਾਲੋ ਮੁਹਿੰਮ’ ਦੇ ਤਹਿਤ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਨੇ ਪਰਾਲੀ ਦੇ ਮਸਲੇ ’ਤੇ ਬੋਲਦਿਆਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਦੀ ਸਮੱਸਿਆ ਇੱਕ ਅਜਿਹਾ ਸੰਵੇਦਨਸ਼ੀਲ ਮੁੱਦਾ ਹੈ ਜਿਸ ਦਾ ਹੱਲ ਕਿਸਾਨਾਂ ’ਤੇ ਸਖ਼ਤੀ ਜਾਂ ਕੇਸ ਦਰਜ ਕਰਕੇ ਨਹੀਂ, ਸਗੋਂ ਹਮਦਰਦੀ ਅਤੇ ਠੋਸ ਨੀਤੀ ਨਾਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਪਰਾਲੀ ਦਾ ਧੂੰਆਂ ਜਿੱਥੇ ਆਮ ਜਨਤਾ ਦੀ ਸਿਹਤ, ਵਾਤਾਵਰਨ ਅਤੇ ਪੰਜਾਬ ਦੀ ਆਬੋ-ਹਵਾ ਲਈ ਗੰਭੀਰ ਖ਼ਤਰਾ ਬਣ ਰਿਹਾ ਹੈ, ਉੱਥੇ ਹੀ ਕਿਸਾਨ ਵੀ ਆਪਣੀ ਮਜਬੂਰੀ ਵੱਸ ਇਹ ਕਦਮ ਚੁੱਕਣ ਲਈ ਮਜਬੂਰ ਹਨ।
ਗੁਰਾਇਆ 23 ਅਕਤੂਬਰ (ਚਰਨਜੀਤ ਸਿੰਘ ਦੁਸਾਂਝ)-’ਪੰਜਾਬ ਸੰਭਾਲੋ ਮੁਹਿੰਮ’ ਦੇ ਤਹਿਤ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਨੇ ਪਰਾਲੀ ਦੇ ਮਸਲੇ ’ਤੇ ਬੋਲਦਿਆਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਦੀ ਸਮੱਸਿਆ ਇੱਕ ਅਜਿਹਾ ਸੰਵੇਦਨਸ਼ੀਲ ਮੁੱਦਾ ਹੈ ਜਿਸ ਦਾ ਹੱਲ ਕਿਸਾਨਾਂ ’ਤੇ ਸਖ਼ਤੀ ਜਾਂ ਕੇਸ ਦਰਜ ਕਰਕੇ ਨਹੀਂ, ਸਗੋਂ ਹਮਦਰਦੀ ਅਤੇ ਠੋਸ ਨੀਤੀ ਨਾਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਪਰਾਲੀ ਦਾ ਧੂੰਆਂ ਜਿੱਥੇ ਆਮ ਜਨਤਾ ਦੀ ਸਿਹਤ, ਵਾਤਾਵਰਨ ਅਤੇ ਪੰਜਾਬ ਦੀ ਆਬੋ-ਹਵਾ ਲਈ ਗੰਭੀਰ ਖ਼ਤਰਾ ਬਣ ਰਿਹਾ ਹੈ, ਉੱਥੇ ਹੀ ਕਿਸਾਨ ਵੀ ਆਪਣੀ ਮਜਬੂਰੀ ਵੱਸ ਇਹ ਕਦਮ ਚੁੱਕਣ ਲਈ ਮਜਬੂਰ ਹਨ। ਝੋਨੇ ਦੀ ਕਟਾਈ ਤੋਂ ਬਾਅਦ ਕਣਕ ਦੀ ਬੀਜਾਈ ਲਈ ਕਿਸਾਨਾਂ ਕੋਲ ਬਹੁਤ ਘੱਟ ਸਮਾਂ ਹੁੰਦਾ ਹੈ। ਪਰਾਲੀ ਦੀ ਇਨ-ਸਿਟੂ (ਖੇਤ ਵਿੱਚ ਹੀ ਸਾਂਭ-ਸੰਭਾਲ) ਜਾਂ ਐਕਸ-ਸਿਟੂ (ਖੇਤ ਤੋਂ ਬਾਹਰ ਪ੍ਰਬੰਧਨ) ਮਸ਼ੀਨਰੀ ’ਤੇ ਆਉਣ ਵਾਲਾ ਖਰਚਾ ਆਮ ਕਿਸਾਨ ਦੇ ਵੱਸ ਤੋਂ ਬਾਹਰ ਹੈ। ਡਾ. ਕਰੀਮਪੁਰੀ ਵਲੋਂ ਸਰਕਾਰ ਨੂੰ ਅਹਿਮ ਸੁਝਾਅ ਦਿੰਦਿਆਂ ਕਿਹਾ ਕਿ ਪਰਾਲੀ ਚੁੱਕਣ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਖੁਦ ਲਵੇ, ਸਰਕਾਰ ਨੂੰ ਚਾਹੀਦਾ ਹੈ ਕਿ ਉਹ ਖੇਤਾਂ ’ਚੋਂ ਪਰਾਲੀ ਦੀਆਂ ਗੱਠਾਂ ਬਣਾਉਣ, ਉਸ ਨੂੰ ਇਕੱਠਾ ਕਰਨ ਅਤੇ ਚੁੱਕਣ ਦੀ ਸਾਰੀ ਜ਼ਿੰਮੇਵਾਰੀ ਅਤੇ ਖਰਚਾ ਆਪਣੇ ਸਿਰ ਲਵੇ। ਕਿਸਾਨਾਂ ‘ਤੇ ਇਸ ਦਾ ਆਰਥਿਕ ਬੋਝ ਨਾ ਪਾਇਆ ਜਾਵੇ। ਡਾ. ਕਰੀਮਪੁਰੀ ਨੇ ਅਖੀਰ ਵਿੱਚ ਕਿਹਾ ਕਿ ਪੰਜਾਬ, ਕਿਸਾਨ ਅਤੇ ਆਮ ਜਨਤਾ ਦੀ ਸਿਹਤ ਬਚਾਉਣਾ ਸਾਡਾ ਸਭ ਦਾ ਸਾਂਝਾ ਫ਼ਰਜ਼ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਤੋਂ ਨਾ ਭੱਜੇ ਅਤੇ ਇਸ ਮਸਲੇ ਦਾ ਪੱਕਾ ਤੇ ਸਾਰਥਕ ਹੱਲ ਕੱਢੇ।