24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਮਾਮਲਾ ਸ਼ੈਂਟੀ ਚਾਵਲਾ ਵਲੋਂ ਅਚਾਨਕ ਰਾਮਲੀਲ੍ਹਾ ਦੀ ਸਟੇਜ ਛੱਡ ਕੇ ਜਾਣ ਦਾ ਰਾਵਣ ਦਾ ਕਿਰਦਾਰ ਨਿਭਾਉਣ ਵਾਲੇ ਸ਼ੈਂਟੀ ਚਾਵਲਾ ਨੇ ਪ੍ਰਬੰਧਕਾਂ ’ਤੇ ਮਨਮਾਨੀਆਂ ਤੇ ਰਾਜਨੀਤੀ ਕਰਨ ਦੇ ਲਗਾਏ ਦੋਸ਼

ਸ਼ਾਹਕੋਟ, 23 ਅਕਤੂਬਰ (ਦਲਜੀਤ ਸਿੰਘ ਸਚਦੇਵਾ)-ਸ਼ਾਹਕੋਟ ’ਚ ਪਿਛਲੇ ਲੰਮੇ ਸਮੇਂ ਤੋਂ ਰਾਵਣ ਦਾ ਕਿਰਦਾਰ ਨਿਭਾ ਕੇ ਨਾਮਣਾ ਖੱਟਣ ਵਾਲੇ ਸ਼ੈਂਟੀ ਚਾਵਲਾ ਵਲੋਂ ਰਾਮਲੀਲ੍ਹਾ ਦੀ ਆਖ਼ਰੀ ਨਾਈਟ ਮੌਕੇ ਅਚਾਨਕ ਰਾਮਲੀਲ੍ਹਾ ਦੀ ਸਟੇਜ ਛੱਡ ਕੇ ਜਾਣ ਦਾ ਮਾਮਲਾ ਗਰਮਾ ਗਿਆ ਹੈ। ਸ਼ੈਂਟੀ ਚਾਵਲਾ ਨੇ ਕਲੱਬ ਦੇ ਪ੍ਰਬੰਧਕਾਂ ’ਤੇ ਮਨਮਾਨੀਆਂ ਤੇ ਰਾਜਨੀਤੀ ਕਰਨ ਦੇ ਦੋਸ਼ ਲਗਾਏ ਹਨ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼ੈਂਟੀ ਚਾਵਲਾ। ਤਸਵੀਰ : ਸਚਦੇਵਾ 24-10-2026
ਸ਼ਾਹਕੋਟ, 23 ਅਕਤੂਬਰ (ਦਲਜੀਤ ਸਿੰਘ ਸਚਦੇਵਾ)-ਸ਼ਾਹਕੋਟ ’ਚ ਪਿਛਲੇ ਲੰਮੇ ਸਮੇਂ ਤੋਂ ਰਾਵਣ ਦਾ ਕਿਰਦਾਰ ਨਿਭਾ ਕੇ ਨਾਮਣਾ ਖੱਟਣ ਵਾਲੇ ਸ਼ੈਂਟੀ ਚਾਵਲਾ ਵਲੋਂ ਰਾਮਲੀਲ੍ਹਾ ਦੀ ਆਖ਼ਰੀ ਨਾਈਟ ਮੌਕੇ ਅਚਾਨਕ ਰਾਮਲੀਲ੍ਹਾ ਦੀ ਸਟੇਜ ਛੱਡ ਕੇ ਜਾਣ ਦਾ ਮਾਮਲਾ ਗਰਮਾ ਗਿਆ ਹੈ। ਸ਼ੈਂਟੀ ਚਾਵਲਾ ਨੇ ਕਲੱਬ ਦੇ ਪ੍ਰਬੰਧਕਾਂ ’ਤੇ ਮਨਮਾਨੀਆਂ ਤੇ ਰਾਜਨੀਤੀ ਕਰਨ ਦੇ ਦੋਸ਼ ਲਗਾਏ ਹਨ। ਜ਼ਿਕਰਯੋਗ ਹੈ ਕਿ ਸ਼ੈਂਟੀ ਚਾਵਲਾ ਵਲੋਂ ਸ਼ਹਿਰ ਦੇ ਧਾਰਮਿਕ ਤੇ ਸਮਾਜਿਕ ਕੰਮਾਂ ਵਿਚ ਵਡਮੁੱਲਾ ਯੋਗਦਾਨ ਪਾਇਆ ਜਾਂਦਾ ਹੈ। ਚਾਵਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਮਲੀਲ੍ਹਾ ਦੀ ਸਟੇਜ ਉਨ੍ਹਾਂ ਲਈ ਕਿਸੇ ਮੰਦਰ ਜਾਂ ਗੁਰਦੁਆਰੇ ਤੋਂ ਘੱਟ ਨਹੀਂ ਹੈ ਤੇ ਉਹ ਸਾਲ 2014 ਤੋਂ ਇਸ ਕਲੱਬ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਕਲੱਬ ਲਈ ਮਿਹਨਤ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਬਣਦਾ ਮਾਣ-ਸਨਮਾਨ ਨਹੀਂ ਦਿੱਤਾ ਗਿਆ ਤੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਕਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰਾਮਲੀਲ੍ਹਾ ਦੌਰਾਨ ਉਨ੍ਹਾਂ ਨੂੰ 3-4 ਨੌਜਵਾਨ ਰਾਵਣ ਦੇ ਕਿਰਦਾਰ ਲਈ ਤਿਆਰ ਕਰਦੇ ਹਨ। ਉਨ੍ਹਾਂ ਨੇ ਉਕਤ ਨੌਜਵਾਨਾਂ ਵਲੋਂ ਕੀਤੀ ਸੇਵਾ ਕਾਰਨ ਉਨ੍ਹਾਂ ਦਾ ਵੱਖਰੇ ਤੌਰ ’ਤੇ ਸਨਮਾਨ ਕਰਨਾ ਸੀ, ਜਿਸ ਸੰਬੰਧੀ ਉਨ੍ਹਾਂ ਦੀ ਕਲੱਬ ਦੇ ਪ੍ਰਬੰਧਕਾਂ ਨਾਲ ਗੱਲ ਵੀ ਹੋਈ ਸੀ। ਰਾਮਲੀਲ੍ਹਾ ਦੀ ਆਖ਼ਰੀ ਨਾਈਟ ਮੌਕੇ ਉਹ ਸਟੇਜ ’ਤੇ ਨੌਜਵਾਨਾਂ ਵਲੋਂ ਕੀਤੀ ਸੇਵਾ ਬਾਰੇ ਦੋ ਸ਼ਬਦ ਬੋਲਣਾ ਚਾਹੁੰਦੇ ਸਨ, ਪਰ ਪ੍ਰਬੰਧਕਾਂ ਵਲੋਂ ਉਨ੍ਹਾਂ ਨੂੰ ਮਾਈਕ ’ਤੇ ਬੋਲਣ ਦੀ ਇਜਾਜ਼ਤ ਨਾ ਦੇ ਕੇ ਉਨ੍ਹਾਂ ਨੂੰ ਬੇਇੱਜ਼ਤ ਕੀਤਾ ਗਿਆ। ਇਸ ਤੋਂ ਦੁਖੀ ਹੋ ਕੇ ਉਹ ਬਿਨਾਂ ਕਿਸੇ ਵਿਵਾਦ ਦੇ ਘਰ ਵਾਪਸ ਆ ਗਏ। ਉਨ੍ਹਾਂ ਕਿਹਾ ਕਿ ਰਾਮਲੀਲ੍ਹਾ ਕਮੇਟੀ ਦੇ ਪ੍ਰਬੰਧਕ ਆਪਣੀਆਂ ਮਨਮਾਨੀਆਂ ਕਰਦੇ ਹਨ ਤੇ ਇਸ ਧਾਰਮਿਕ ਸਟੇਜ ’ਤੇ ਰਾਜਨੀਤੀ ਕੀਤੀ ਜਾਂਦੀ ਹੈ। ਇਸ ਮਾਮਲੇ ਸੰਬੰਧੀ ਕਲੱਬ ਦੇ ਇਕ ਪ੍ਰਮੁੱਖ ਆਗੂ ਨੇ ਕਿਹਾ ਕਿ ਇਸ ਮਸਲੇ ਨੂੰ ਲੈ ਕੇ ਕਲੱਬ ਵਲੋਂ ਵੱਖਰੇ ਤੌਰ ’ਤੇ ਪ੍ਰੈੱਸ ਕਾਨਫਰੰਸ ਕਰਕੇ ਸਾਰੀ ਗੱਲ ਮੀਡੀਆ ਸਾਹਮਣੇ ਰੱਖੀ ਜਾਵੇਗੀ।
ਪਿਛਲੀ ਖ਼ਬਰ ਭਾਰਤ ਨੇ ਜ਼ਿੰਬਾਬਵੇ ਨੂੰ 9 ਵਿਕਟਾਂ ਨਾਲ ਹਰਾਇਆ ਪ੍ਰਤਿਕਾ ਦਾ ਅਜੇਤੂ ਸੈਂਕੜਾ, ਸ੍ਰੀ ਚਰਨੀ ਨੂੰ 4 ਵਿਕਟਾਂ ਅਗਲੀ ਖ਼ਬਰ ਸਵੱਛ ਭਾਰਤ ਦੇ ਤੀਜੇ ਪੜਾਅ ਦੇ ਸਰਵੇ ਤਹਿਤ ‘ਸੀਚੇਵਾਲ ਮਾਡਲ’ ਦਾ ਨਿਰੀਖਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।