ਜਲੰਧਰ, 24 ਅਕਤੂਬਰ (ਅ.ਬ.)-ਐਮ.ਯੂ.ਐਨ. ਇੱਕ ਸਹਿ-ਵਿੱਦਿਅਕ ਗਤੀਵਿਧੀ ਹੈ, ਜਿਸ ਵਿੱਚ ਵਿਦਿਆਰਥੀ ਸੰਯੁਕਤ ਰਾਸ਼ਟਰ ਦੇ ਪ੍ਰਤੀਨਿਧੀਆਂ ਦੀ ਭੂਮਿਕਾ ਨਿਭਾਉਂਦੇ ਹਨ। ਇਸ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਵਿਸ਼ਵ ਕੂਟਨੀਤੀ, ਅੰਤਰਰਾਸ਼ਟਰੀ ਸੰਬੰਧਾਂ ਅਤੇ ਵਿਸ਼ਵ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਉਣਾ ਹੈ। ਐਮ.ਯੂ.ਐਨ. (ਮਾਡਲ ਯੂਨਾਈਟਿਡ ਨੇਸ਼ਨਜ਼) ਚੈਪਟਰ ਅੱਠਵੇਂ ਦਾ ਉਦਘਾਟਨ ਸਮਾਰੋਹ (ਓਪਨਿੰਗ ਸੈਰੇਮਨੀ) ਪੁਲਿਸ ਡੀ.ਏ.ਵੀ. ਪਬਲਿਕ ਸਕੂਲ, ਪੀ.ਏ.ਪੀ. ਕੈਂਪਸ, ਜਲੰਧਰ ਕੈਂਟ ਵਿਖੇ ਹੋਇਆ। ਤਿੰਨ ਰੋਜ਼ਾ ਐਮ.ਯੂ.ਐਨ. ਦਾ ਉਦੇਸ਼ ਹੱਲ ਤੱਕ ਪਹੁੰਚਣ ਲਈ ਵੱਖ-ਵੱਖ ਕਮੇਟੀਆਂ ਅਧੀਨ ਵਿਸ਼ਵਿਕ ਪ੍ਰਸੰਗਿਕਤਾ ਦੇ ਮੁੱਦਿਆਂ ‘ਤੇ ਚਰਚਾ ਕਰਨਾ ਹੈ। ਇਸ ਮੌਕੇ ‘ਤੇ ਸ੍ਰੀਮਤੀ ਮਨਜੀਤ ਕੌਰ ਏ.ਆਈ.ਜੀ. ਇੰਟੈਲੀਜੈਂਸ, ਜਲੰਧਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਿਨ੍ਹਾਂ ਦਾ ਸਵਾਗਤ ਪ੍ਰਿੰਸੀਪਲ ਡਾ. ਆਰ.ਐਸ. ਕੰਗ ਨੇ ਕੀਤਾ। ਸਕੂਲ ਦੇ ਸਕਾਊਟਸ, ਗਾਈਡਸ ਤੇ ਐਨ.ਸੀ.ਸੀ. ਕੈਡਿਟਸ ਮੁੱਖ ਮਹਿਮਾਨ ਨੂੰ ਮੰਚ ਤੱਕ ਸਨਮਾਨ ਸਹਿਤ ਲੈ ਕੇ ਆਏ। ਇਸ ਮੌਕੇ ‘ਤੇ ਪੀ.ਡੀ.ਏ.ਵੀ. ਐਮ.ਯੂ.ਐਨ. ਕੋਆਰਡੀਨੇਟਰਜ਼ - ਬਲਵਿੰਦਰ ਸਿੰਘ, ਡਾ.ਮਨੋਜ ਦੱਤਾ, ਸੀਮਾ ਸ਼ਰਮਾ, ਪ੍ਰੀਤੀ ਖਹਿਰਾ ਵੀ ਮੌਜੂਦ ਸਨ। ਪ੍ਰੋਗਰਾਮ ਦੀ ਸ਼ੁਰੂਆਤ ‘ਦੀਪ ਜੋਤੀ’ ਸ਼ਲੋਕ ਦੀ ਧੁਨ ’ਤੇ ਮੁੱਖ ਮਹਿਮਾਨ ਦੁਆਰਾ ਸ਼ਮ੍ਹਾ ਰੌਸ਼ਨ ਕਰਕੇ ਹੋਈ। ਪ੍ਰਿੰਸੀਪਲ ਵਲੋਂ ਮੁੱਖ ਮਹਿਮਾਨ ਤੇ ਹੋਰ ਸਕੂਲਾਂ ਦੇ ਪ੍ਰਿੰਸੀਪਲਾਂ - ਬਲਜਿੰਦਰ ਸਿੰਘ, ਵਿਨੋਦ ਕੁਮਾਰ, ਸੰਧਿਆ ਦੀਵਾਨ, ਰਜਨੀ ਗੁਪਤਾ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ ਗਏ। ‘ਯਾ ਦੇਵੀ ਸਰਵਭੂਤੇਸ਼ੁ’ ‘ਤੇ ਆਧਾਰਿਤ ਸ਼ਾਸਤਰੀ ਨ੍ਰਿਤ ਰਾਹੀਂ ਨ੍ਰਿਤ ਵਿਭਾਗ ਵਲੋਂ ਤਿਆਰ ਕਰਵਾਈ ਗਈ ਪ੍ਰਸਤੁਤੀ ’ਚ ਮਾਂ ਸਰਸਵਤੀ ਦਾ ਆਹਵਾਨ ਅਤੇ ਵੰਦਨਾ ਨੇ ਦਰਸ਼ਕਾਂ ਨੂੰ ਮੰਤਰ-ਮੁਗਧ ਕਰ ਦਿੱਤਾ। ਮੁੱਖ ਮਹਿਮਾਨ ਵਲੋਂ ਇੱਕ ਗਲੋਬ ’ਤੇ ਹਸਤਾਖਰ ਕੀਤੇ ਗਏ। ਇਸ ਮੌਕੇ ਉਨ੍ਹਾਂ ਦੇ ਨਾਲ ਪ੍ਰਿੰਸੀਪਲ ਡਾ. ਆਰ.ਐਸ. ਕੰਗ, ਦੂਜੇ ਸਕੂਲਾਂ ਦੇ ਪ੍ਰਿੰਸੀਪਲ ਬਲਜਿੰਦਰ ਸਿੰਘ, ਸ਼੍ਰੀ ਵਿਨੋਦ ਕੁਮਾਰ, ਸ਼੍ਰੀਮਤੀ ਸੰਧਿਆ ਦੀਵਾਨ, ਸ਼੍ਰੀਮਤੀ ਰਜਨੀ ਗੁਪਤਾ ਤੇ ਪੀ.ਡੀ.ਏ.ਵੀ. ਐਮ.ਯੂ.ਐਨ. ਦੇ ਕੋਆਰਡੀਨੇਟਰਜ਼ - ਡਾ.ਮਨੋਜ ਦੱਤਾ, ਸੑ.ਬਲਵਿੰਦਰ ਸਿੰਘ, ਸ਼੍ਰੀਮਤੀ ਸੀਮਾ ਸ਼ਰਮਾ, ਐਮ.ਯੂ.ਐਨ. ਸੈਕਟਰੀ ਜਨਰਲ ਤਨਵੀਰ ਸਿੰਘ ਅਤੇ ਐਮ.ਯੂ.ਐਨ. ਡਿਪਟੀ ਸੈਕਟਰੀ ਜਨਰਲ ਤਨਵੀਰ ਕੌਰ ਵੀ ਮੌਜੂਦ ਸਨ। ਪ੍ਰਿੰਸੀਪਲ ਡਾ. ਆਰ ਐੱਸ ਕੰਗ ਨੇ ਸਾਰੇ ਮੌਜੂਦ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ।