27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਥਾਣਾ 5 ਦੇ ਨਾਲ ਦੀ ਇਮਾਰਤ ’ਚ ਤਬਦੀਲ ਹੋਇਆ ਏ.ਸੀ.ਪੀ. ਪੱਛਮੀ ਦਾ ਦਫ਼ਤਰ

ਜਲੰਧਰ, 26 ਅਕਤੂਬਰ (ਐੱਮ. ਐੱਸ.

ਅਜੀਤ ਡੈਸਕ 27-10-2026
ਜਲੰਧਰ, 26 ਅਕਤੂਬਰ (ਐੱਮ. ਐੱਸ. ਲੋਹੀਆ)-ਕਮਿਸ਼ਨਰੇਟ ਪੁਲਿਸ ਤਹਿਤ ਆਉਂਦੀ ਪੱਛਮੀ ਸਬ-ਡਵੀਜ਼ਨ ਦਾ ਏ.ਸੀ.ਪੀ. ਦਫ਼ਤਰ ਥਾਣਾ ਡਵੀਜ਼ਨ ਨੰਬਰ 5 ਦੇ ਨਾਲ ਲੱਗਦੇ ਅਪਰਾਧ ਸ਼ਾਖਾ ਦੇ ਪੁਰਾਣੇ ਦਫ਼ਤਰ ਦੀ ਇਮਾਰਤ ’ਚ ਤਬਦੀਲ ਕਰ ਦਿੱਤਾ ਗਿਆ ਹੈ। ਪਹਿਲਾਂ ਇਹ ਦਫ਼ਤਰ ਥਾਣਾ ਬਸਤੀ ਬਾਵਾ ਖੇਲ ਦੀ ਪਹਿਲੀ ਮੰਜ਼ਿਲ ’ਤੇ ਸਥਿਤ ਸੀ। ਏ.ਸੀ.ਪੀ. (ਪੱਛਮੀ) ਆਤਿਸ਼ ਭਾਟੀਆ ਨੇ ਜਾਣਕਾਰੀ ਦਿੱਤੀ ਕਿ ਇਹ ਤਬਦੀਲੀ ਆਮ ਜਨਤਾ ਦੀ ਸਹੂਲਤ ਲਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਨਵਾਂ ਦਫ਼ਤਰ ਪੱਛਮੀ ਸਬ-ਡਵੀਜ਼ਨ ਦੇ ਕੇਂਦਰ ’ਚ ਸਥਿਤ ਹੋਣ ਕਰਕੇ ਇਸ ਜਗ੍ਹਾ ’ਤੇ ਆਮ ਜਨਤਾ ਦੀ ਪਹੁੰਚ ਅਸਾਨ ਹੈ। ਅੱਜ ਨਵੇਂ ਦਫ਼ਤਰ ’ਚ ਆਪਣਾ ਕੰਮ-ਕਾਜ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਸਾਰੇ ਮੁਲਾਜ਼ਮਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਅਤੇ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ ਦੀ ਪ੍ਰੇਰਣਾ ਦਿੱਤੀ।
ਪਿਛਲੀ ਖ਼ਬਰ 9 ਸਾਲਾ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਹੇਠ ਮੁਕੱਦਮਾ ਦਰਜ ਅਗਲੀ ਖ਼ਬਰ ਡਾ. ਸਤਪਾਲ ਗੁਪਤਾ ਨੂੰ ‘ਗੋਸੀਕੋਨ 2026’ ਅੰਤਰਰਾਸ਼ਟਰੀ ਕਾਨਫਰੰਸ ’ਚ ਸਨਮਾਨਿਤ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।