29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਫੋਰਟਿਸ ਜਲੰਧਰ ਨੇ ਸਟ੍ਰੋਕ ਦੇ ਲੱਛਣਾਂ ਦੀ ਜਲਦੀ ਪਛਾਣ ਲਈ ਲੋਕਾਂ ਨੂੰ ਕੀਤਾ ਜਾਗਰੂਕ

ਜਲੰਧਰ, 28 ਅਕਤੂਬਰ (ਐੱਮ. ਐੱਸ.

ਡਾ. ਅੰਕੁਸ਼ ਮਹਿਤਾ, ਡਾ. ਤ੍ਰਿਮਾਨ ਸਿੰਘ ਸਿਕੰਦ, ਡਾ. ਅਨਮੋਲ ਸਿੰਘ ਰਾਏ, ਡਾ. ਤੁਸ਼ਾਰ ਅਰੋੜਾ, ਡਾ. ਸੰਦੀਪ ਕੁਮਾਰ ਕੁੰਡਲ, ਡਾ. ਵਿਸ਼ਵ ਭਾਰਤੀ ਗਾਂਵਕਰ, ਡਾ. ਅਰਮਾਨਦੀਪ ਸਿੰਘ ਔਲਖ ਅਤੇ ਡਾ. ਰਾਧਿਕਾ ਧਵਨ। ਤਸਵੀਰ : ਮੁਨੀਸ਼ 29-10-2026
ਜਲੰਧਰ, 28 ਅਕਤੂਬਰ (ਐੱਮ. ਐੱਸ. ਲੋਹੀਆ)-ਫੋਰਟਿਸ ਹਸਪਤਾਲ, ਜਲੰਧਰ ਨੇ ਵਿਸ਼ਵ ਸਟ੍ਰੋਕ ਦਿਵਸ (29 ਅਕਤੂਬਰ) ਤੋਂ ਪਹਿਲਾਂ ਇਕ ਜਾਗਰੂਕਤਾ ਸੈਸ਼ਨ ਕਰਵਾਇਆ । ਇਸ ਸੈਸ਼ਨ ’ਚ ਡਾ. ਤ੍ਰਿਮਾਨ ਸਿੰਘ ਸਿਕੰਦ, ਇੰਟਰਵੈਂਸ਼ਨਲ ਨਿਊਰੋਲੋਜੀ; ਡਾ. ਅਨਮੋਲ ਸਿੰਘ ਰਾਏ, ਕੰਸਲਟੈਂਟ ਨਿਊਰੋਲੋਜੀ; ਡਾ. ਤੁਸ਼ਾਰ ਅਰੋੜਾ, ਸੀਨੀਅਰ ਕੰਸਲਟੈਂਟ ਨਿਊਰੋਸਰਜਰੀ; ਡਾ. ਸੰਦੀਪ ਕੁਮਾਰ ਕੁੰਡਲ, ਕੰਸਲਟੈਂਟ ਨਿਊਰੋਸਰਜਰੀ; ਡਾ. ਵਿਸ਼ਵ ਭਾਰਤੀ ਗਾਂਵਕਰ, ਕੰਸਲਟੈਂਟ ਫੰਕਸ਼ਨਲ ਨਿਊਰੋਸਰਜਰੀ; ਡਾ. ਅਰਮਾਨਦੀਪ ਸਿੰਘ ਔਲਖ, ਐਸੋਸੀਏਟ ਕੰਸਲਟੈਂਟ ਇੰਟਰਵੈਂਸ਼ਨਲ ਰੇਡੀਓਲੋਜੀ; ਡਾ. ਰਾਧਿਕਾ ਧਵਨ, ਸੀਨੀਅਰ ਕੰਸਲਟੈਂਟ ਕ੍ਰਿਟੀਕਲ ਕੇਅਰ ਅਤੇ ਡਾ. ਸ਼ੁਭਾ ਸ਼ਰਮਾ, ਸੀਨੀਅਰ ਡਾਇਰੈਕਟਰ ਐਨੇਸਥੀਸੀਓਲੋਜੀ, ਫੋਰਟਿਸ ਹਸਪਤਾਲ, ਜਲੰਧਰ ਮੌਜੂਦ ਰਹੇ। ਸਾਰੇ ਹੀ ਮਾਹਿਰ ਡਾਕਟਰਾਂ ਨੇ ਸਟ੍ਰੋਕ ਦੇ ਲੱਛਣਾਂ ਦੀ ਜਲਦੀ ਪਛਾਣ ਅਤੇ ਸਮੇਂ ਸਿਰ ਇਲਾਜ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਸਟ੍ਰੋਕ ਦੇ ਮਾਮਲੇ ’ਚ ਹਰ ਮਿੰਟ ਮਹੱਤਵਪੂਰਨ ਹੁੰਦਾ ਹੈ। ਇਸ ਮੌਕੇ ਡਾ. ਅਨਮੋਲ ਸਿੰਘ ਰਾਏ ਨੇ ਸਟ੍ਰੋਕ ਦੇ ਸ਼ੁਰੂਆਤੀ ਚਿਤਾਵਨੀ ਸੰਕੇਤਾਂ ਅਤੇ ਤੁਰੰਤ ਐਮਰਜੈਂਸੀ ਡਾਕਟਰੀ ਸਹਾਇਤਾ ਲੈਣ ਦੀ ਲੋੜ ਬਾਰੇ ਜਾਗਰੂਕ ਕਰਦੇ ਹੋਏ ਕਿਹਾ ਕਿ ਤੇਜ਼ੀ ਨਾਲ ਜਾਂਚ ਅਤੇ ਮਾਹਿਰਾਂ ਦੀ ਨਿਗਰਾਨੀ ਹੇਠ ਇਲਾਜ ਨਾਲ ਮਰੀਜ਼ ਦੇ ਠੀਕ ਹੋਣ ਦੀਆਂ ਸੰਭਾਵਨਾਵਾਂ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ ਅਤੇ ਇਸ ਤਰ੍ਹਾਂ ਲੰਮੇਂ ਸਮੇਂ ਤੱਕ ਰਹਿਣ ਵਾਲੀ ਅਪੰਗਤਾ ਦੇ ਖ਼ਤਰੇ ਨੂੰ ਘਟਾਉਣ ’ਚ ਮਦਦ ਮਿਲ ਸਕਦੀ ਹੈ। ਫੋਰਟਿਸ ਜਲੰਧਰ ਦੇ ਨਿਊਰੋਲੋਜਿਸਟਾਂ ਦੀ ਟੀਮ ਨੇ ਦੱਸਿਆ ਕਿ ਸਟ੍ਰੋਕ ਉਦੋਂ ਹੁੰਦਾ ਹੈ, ਜਦੋਂ ਦਿਮਾਗ ਦੇ ਕਿਸੇ ਹਿੱਸੇ ’ਚ ਖ਼ੂਨ ਦੀ ਸਪਲਾਈ ਰੁਕ ਜਾਂਦੀ ਹੈ ਜਾਂ ਦਿਮਾਗ ਦੀ ਕੋਈ ਖ਼ੂਨ ਦੀ ਨਾੜੀ ਫਟ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਟ੍ਰੋਕ ਦੇ ਮੁੱਖ ਜੋਖਮ ਕਾਰਕਾਂ ’ਚ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਕੋਲੈਸਟ੍ਰੋਲ ਦਾ ਵਧਿਆ ਹੋਇਆ ਪੱਧਰ, ਸਿਗਰਟਨੋਸ਼ੀ ਅਤੇ ਤੰਬਾਕੂ ਦਾ ਸੇਵਨ, ਮੋਟਾਪਾ, ਸਰੀਰਕ ਗਤੀਵਿਧੀਆਂ ਦੀ ਘਾਟ ਅਤੇ ਦਿਲ ਦੀਆਂ ਕੁਝ ਬਿਮਾਰੀਆਂ ਸ਼ਾਮਿਲ ਹਨ, ਜਿਨ੍ਹਾਂ ’ਚ ਐਟਰੀਅਲ ਫਿਬ੍ਰਿਲੇਸ਼ਨ ਵੀ ਸ਼ਾਮਿਲ ਹੈ। ਡਾ. ਰਾਏ ਨੇ ਕਿਹਾ ਕਿ ਲੋਕਾਂ ਨੂੰ ਸਟ੍ਰੋਕ ਦੇ ਚਿਤਾਵਨੀ ਸੰਕੇਤਾਂ ਦੀ ਪਛਾਣ ਕਰਨ ’ਚ ਮਦਦ ਲਈ ਡਾਕਟਰਾਂ ਨੇ ‘ਬੀ ਫਾਸਟ’ ਤਰੀਕਾ ਅਪਣਾਉਣ ਦੀ ਸਲਾਹ ਦਿੱਤੀ ਹੈ। ਇਸ ਤਹਿਤ ਬੀ. - ਬੈਲੈਂਸ (ਸੰਤੁਲਨ) : ਅਚਾਨਕ ਸੰਤੁਲਨ ਵਿਗੜ ਜਾਣਾ ਜਾਂ ਸਰੀਰ ਦੇ ਤਾਲਮੇਲ ’ਚ ਮੁਸ਼ਕਿਲ ਆਉਣਾ। ਈ- ਆਈਜ਼ (ਅੱਖਾਂ) : ਅਚਾਨਕ ਦੇਖਣ ਦੀ ਸਮਰੱਥਾ ’ਚ ਬਦਲਾਅ ਆਉਣਾ। ਐੱਫ਼ - ਫੇਸ (ਚਿਹਰਾ) : ਚਿਹਰੇ ਦਾ ਇਕ ਪਾਸੇ ਵੱਲ ਝੁਕ ਜਾਣਾ। ਏ- ਆਰਮਜ਼ (ਬਾਹਾਂ) : ਬਾਂਹ ’ਚ ਅਚਾਨਕ ਕਮਜ਼ੋਰੀ ਆਉਣਾ ਜਾਂ ਸੁੰਨਪਣ ਮਹਿਸੂਸ ਹੋਣਾ। ਐੱਸ. - ਸਪੀਚ (ਬੋਲਣਾ) : ਅਸਪੱਸ਼ਟ ਬੋਲਣਾ ਜਾਂ ਗੱਲ ਕਰਦੇ ਸਮੇਂ ਉਲਝਣ ਦੀ ਸਥਿਤੀ ਹੋਣਾ। ਟੀ- ਟਾਈਮ (ਸਮਾਂ) : ਤੁਰੰਤ ਐਂਬੂਲੈਂਸ ਬੁਲਾਓ ਅਤੇ ਐਮਰਜੈਂਸੀ ਡਾਕਟਰੀ ਸਹਾਇਤਾ ਲਵੋ। ਡਾ. ਤ੍ਰਿਮਾਨ ਸਿੰਘ ਸਕੰਦ ਨੇ ਕਿਹਾ ਕਿ ਅਜਿਹੇ ਲੱਛਣ ਟ੍ਰਾਂਜ਼ੀਐਂਟ ਇਸਕੀਮਿਕ ਅਟੈਕ (ਟੀ.ਆਈ.ਏ.) ਜਾਂ ਕਿਸੇ ਹੋਰ ਗੰਭੀਰ ਸਥਿਤੀ ਦਾ ਸੰਕੇਤ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਲੱਛਣਾਂ ਦੇ ਆਪਣੇ ਆਪ ਠੀਕ ਹੋਣ ਦੀ ਉਡੀਕ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਘਰੇਲੂ ਇਲਾਜ ’ਤੇ ਨਿਰਭਰ ਰਹਿਣਾ ਚਾਹੀਦਾ ਹੈ।” ਡਾ. ਤ੍ਰਿਮਾਨ ਸਿੰਘ ਸਿਕੰਦ ਨੇ ਕਿਹਾ ਕਿ “ਸਟ੍ਰੋਕ ਤੋਂ ਬਚਾਅ ਵੀ ਉਨਾ ਹੀ ਮਹੱਤਵਪੂਰਨ ਹੈ। ਇਸ ਲਈ ਨਿਯਮਿਤ ਤੌਰ ‘ਤੇ ਬਲੱਡ ਪ੍ਰੈਸ਼ਰ ਦੀ ਜਾਂਚ ਕਰਵਾਉਣਾ, ਸ਼ੂਗਰ ਅਤੇ ਕੋਲੈਸਟ੍ਰੋਲ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਾਬੂ ’ਚ ਰੱਖਣਾ, ਨਮਕ ਦੀ ਵਰਤੋਂ ਘਟਾਉਣਾ, ਸਰੀਰਕ ਤੌਰ ’ਤੇ ਸਰਗਰਮ ਰਹਿਣਾ ਅਤੇ ਤੰਬਾਕੂ ਤੋਂ ਦੂਰ ਰਹਿਣਾ ਸਟ੍ਰੋਕ ਦਾ ਖ਼ਤਰਾ ਘਟਾਉਣ ’ਚ ਮਦਦ ਕਰ ਸਕਦਾ ਹੈ। ਡਾ. ਅੰਕੁਸ਼ ਮਹਿਤਾ, ਫੈਸਿਲਿਟੀ ਡਾਇਰੈਕਟਰ, ਫੋਰਟਿਸ ਹਸਪਤਾਲ, ਜਲੰਧਰ ਨੇ ਕਿਹਾ, “ਸਟ੍ਰੋਕ ਤੋਂ ਪ੍ਰਭਾਵਿਤ ਲੋਕਾਂ ਦੇ ਇਲਾਜ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ’ਚ ਭਾਈਚਾਰੇ ਦੀ ਜਾਗਰੂਕਤਾ ਅਹਿਮ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਕਿਹਾ ਕਿ ਫੋਰਟਿਸ ਹਸਪਤਾਲ, ਜਲੰਧਰ ’ਚ ਸਾਡੀਆਂ ਵੱਖ-ਵੱਖ ਮਾਹਿਰਤਾਵਾਂ ਵਾਲੀਆਂ ਟੀਮਾਂ ਮਰੀਜ਼ਾਂ ਨੂੰ ਤਾਲਮੇਲ ਨਾਲ ਇਲਾਜ ਮੁਹੱਈਆ ਕਰਵਾਉਣ ਅਤੇ ਇਲਾਜ ਦੀ ਪੂਰੀ ਪ੍ਰਕਿਰਿਆ ਦੌਰਾਨ ਉਨ੍ਹਾਂ ਦੀ ਮਦਦ ਕਰਨ ਲਈ ਵਚਨਬੱਧ ਹਨ।”
ਪਿਛਲੀ ਖ਼ਬਰ ਜ਼ਿਲ੍ਹੇ ’ਚ ਪਰਾਲੀ ਦੀ ਰਹਿੰਦ-ਖੂੰਹਦ ਸਾੜਨ ਦੇ ਮਾਮਲੇ ਵਧਣ ਲੱਗੇ, ਅੱਗ ਰੋਕਣ ਲਈ ਗਠਿਤ ਪਰਾਲੀ ਟਾਸਕ ਫੋਰਸ ਨਾਦਾਰਦ ਅਗਲੀ ਖ਼ਬਰ ਅਨਾਜ ਪੋਰਟਲ ’ਤੇ ਪੰਜੀਕ੍ਰਿਤ ਕਿਸਾਨਾਂ ਨੂੰ ਸਬਸਿਡੀ ’ਤੇ ਦਿੱਤਾ ਜਾਵੇਗਾ ਕਣਕ ਦਾ ਬੀਜ-ਜ਼ਿਲ੍ਹਾ ਮੁੱਖ ਖੇਤੀਬਾੜੀ ਅਫਸਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।