30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਵਿਆਹੁਤਾ ਦੇ ਬਿਆਨਾਂ ਦੀ ਉਡੀਕ, ਸੀ.ਸੀ.ਟੀ.ਵੀ. ਫੁਟੇਜ ਖੋਲ੍ਹੇਗੀ ਵਿਵਾਦ ਦੀਆਂ ਪਰਤਾਂ

ਮਕਸੂਦਾਂ, 29 ਅਕਤੂਬਰ (ਸੌਰਵ ਮਹਿਤਾ)-ਨਿਊ ਆਨੰਦ ਨਗਰ ਵਿਚ ਸਹੁਰਾ ਪਰਿਵਾਰ ਤੋਂ ਕਥਿਤ ਤੌਰ ’ਤੇ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਦਵਾਈ ਨਿਗਲਣ ਵਾਲੀ ਵਿਆਹੁਤਾ ਮਨਦੀਪ ਕੌਰ ਦੇ ਵੀਰਵਾਰ ਨੂੰ ਵੀ ਪੁਲਿਸ ਬਿਆਨ ਦਰਜ ਨਹੀਂ ਕਰ ਸਕੀ। ਡਾਕਟਰਾਂ ਵਲੋਂ ਉਸ ਨੂੰ ਬਿਆਨ ਦੇਣ ਲਈ ਅਨਫਿੱਟ ਕਰਾਰ ਦਿੱਤੇ ਜਾਣ ਕਾਰਨ ਹੁਣ ਸ਼ੁੱਕਰਵਾਰ ਨੂੰ ਥਾਣਾ ਨੰਬਰ ਇਕ ਦੀ ਪੁਲਿਸ ਜੌਹਲ ਹਸਪਤਾਲ ਪਹੁੰਚ ਕੇ ਉਸ ਦੇ ਬਿਆਨ ਦਰਜ ਕਰਨ ਦੀ ਕੋਸ਼ਿਸ਼ ਕਰੇਗੀ।

ਅਜੀਤ ਡੈਸਕ 30-10-2026
ਮਕਸੂਦਾਂ, 29 ਅਕਤੂਬਰ (ਸੌਰਵ ਮਹਿਤਾ)-ਨਿਊ ਆਨੰਦ ਨਗਰ ਵਿਚ ਸਹੁਰਾ ਪਰਿਵਾਰ ਤੋਂ ਕਥਿਤ ਤੌਰ ’ਤੇ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਦਵਾਈ ਨਿਗਲਣ ਵਾਲੀ ਵਿਆਹੁਤਾ ਮਨਦੀਪ ਕੌਰ ਦੇ ਵੀਰਵਾਰ ਨੂੰ ਵੀ ਪੁਲਿਸ ਬਿਆਨ ਦਰਜ ਨਹੀਂ ਕਰ ਸਕੀ। ਡਾਕਟਰਾਂ ਵਲੋਂ ਉਸ ਨੂੰ ਬਿਆਨ ਦੇਣ ਲਈ ਅਨਫਿੱਟ ਕਰਾਰ ਦਿੱਤੇ ਜਾਣ ਕਾਰਨ ਹੁਣ ਸ਼ੁੱਕਰਵਾਰ ਨੂੰ ਥਾਣਾ ਨੰਬਰ ਇਕ ਦੀ ਪੁਲਿਸ ਜੌਹਲ ਹਸਪਤਾਲ ਪਹੁੰਚ ਕੇ ਉਸ ਦੇ ਬਿਆਨ ਦਰਜ ਕਰਨ ਦੀ ਕੋਸ਼ਿਸ਼ ਕਰੇਗੀ। ਦੂਜੇ ਪਾਸੇ, ਪੁਲਿਸ ਨੇ ਮਨਦੀਪ ਕੌਰ ਦੇ ਘਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦਾ ਡੀ.ਵੀ.ਆਰ. ਆਪਣੇ ਕਬਜ਼ੇ ਵਿਚ ਲੈ ਲਿਆ ਹੈ, ਜਿਸ ਦੀ ਫੁਟੇਜ ਇਸ ਵਿਵਾਦ ਦੀ ਜਾਂਚ ਵਿਚ ਅਹਿਮ ਸਬੂਤ ਬਣ ਸਕਦੀ ਹੈ। ਮਨਦੀਪ ਕੌਰ ਦੇ ਭਰਾ ਜਗਜੀਤ ਸਿੰਘ ਨੇ ਮੰਗ ਕੀਤੀ ਕਿ ਡੀ.ਵੀ.ਆਰ. ਵਿਚੋਂ ਵਿਵਾਦ ਨਾਲ ਸਬੰਧਤ ਫੁਟੇਜ ਕੱਢ ਕੇ ਜਨਤਕ ਕੀਤੀ ਜਾਵੇ, ਤਾਂ ਜੋ ਸੱਚਾਈ ਸਾਹਮਣੇ ਆ ਸਕੇ। ਉਸ ਨੇ ਦੋਸ਼ ਲਾਇਆ ਕਿ ਮਨਦੀਪ ਦਾ ਸਹੁਰਾ ਕੰਧ ਟੱਪ ਕੇ ਘਰ ਅੰਦਰ ਦਾਖ਼ਲ ਹੋਇਆ ਅਤੇ ਕੈਮਰਿਆਂ ਦੀਆਂ ਤਾਰਾਂ ਕੱਟਣ ਦੇ ਨਾਲ ਗਾਲੀ-ਗਲੋਚ ਵੀ ਕੀਤੀ। ਉਸ ਨੇ ਘਰ ’ਤੇ ਕਬਜ਼ਾ ਕਰਨ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਕੋਲ ਘਰ ਦੇ ਸਾਰੇ ਕਮਰਿਆਂ ਦੀਆਂ ਚਾਬੀਆਂ ਵੀ ਨਹੀਂ ਹਨ। ਉੱਧਰ, ਸਹੁਰਾ ਪਰਿਵਾਰ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਸਾਬਕਾ ਸੀ. ਆਰ. ਪੀ. ਐੱਫ. ਅਧਿਕਾਰੀ ਵਲੋਂ ਕਿਸੇ ਨਾਲ ਕੁੱਟਮਾਰ ਨਹੀਂ ਕੀਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਸੱਤ ਮਹੀਨਿਆਂ ਬਾਅਦ ਘਰ ਪਰਤਣ ‘ਤੇ ਦਰਵਾਜ਼ਾ ਨਾ ਖੁੱਲ੍ਹਣ ਦੌਰਾਨ ਮਨਦੀਪ ਨੇ ਦਵਾਈ ਪੀਣ ਦੀ ਗੱਲ ਕਹੀ ਸੀ ਅਤੇ ਉਸ ਨੂੰ ਖ਼ੁਦ ਗੱਡੀ ਵਿਚ ਹਸਪਤਾਲ ਪਹੁੰਚਾ ਕੇ ਇਲਾਜ ਲਈ ਪੈਸੇ ਵੀ ਜਮ੍ਹਾਂ ਕਰਵਾਏ ਗਏ। ਥਾਣਾ ਨੰਬਰ ਇਕ ਦੇ ਮੁਖੀ ਜਸਪਾਲ ਸਿੰਘ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਬਿਆਨ ਦਰਜ ਹੋਣ ਦੀ ਉਮੀਦ ਹੈ, ਜਿਸ ਤੋਂ ਬਾਅਦ ਤੱਥਾਂ ਦੇ ਆਧਾਰ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ 90 ਹਜ਼ਾਰ ਲੋਕਾਂ ਨੇ ਜਮ੍ਹਾਂ ਕਰਵਾਇਆ ਟੈਕਸ - 70 ਹਜ਼ਾਰ ਦਾ ਸਰਵੇ ਪੂਰਾ ਅਗਲੀ ਖ਼ਬਰ ਕੀਰਤਨ ਦਰਬਾਰ ਲਈ ਵੱਖ-ਵੱਖ ਸੇਵਾ ਸੁਸਾਇਟੀਆਂ ਦੀ ਬੈਠਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।