ਯਾਦਗਾਰੀ ਹੋ ਨਿੱਬੜੀ 32ਵੀਂ ਮਦਨ ਮੋਹਨ ਨਾਈਟ ‘ਤੇਰੀ ਯਾਦ’, ਡਾ. ਬਰਜਿੰਦਰ ਸਿੰਘ ਹਮਦਰਦ, ਦੀਪਕ ਬਾਲੀ ਤੇ ਨਿਤਿਨ ਕੋਹਲੀ ਸਮੇਤ ਪ੍ਰਮੁੱਖ ਸ਼ਖਸੀਅਤਾਂ ਹੋਈਆਂ ਸ਼ਾਮਿਲ
ਜਲੰਧਰ, 31 ਅਕਤੂਬਰ (ਜਸਪਾਲ ਸਿੰਘ)-ਸੰਗੀਤਕਾਰ ਮਦਨ ਮੋਹਨ ਯਾਦਗਾਰ ਸਭਾ (ਰਜਿ.) ਜਲੰਧਰ ਵੱਲੋਂ ਜਲੰਧਰ ਜਿਮਖਾਨਾ ਕਲੱਬ ਦੇ ਸਹਿਯੋਗ ਨਾਲ 32ਵੀਂ ਸਾਲਾਨਾ ਮਦਨ ਮੋਹਨ ਨਾਈਟ ‘ਤੇਰੀ ਯਾਦ’ ਜਿਮਖਾਨਾ ਕਲੱਬ ਦੇ ਲਾਅਨਜ਼ ਵਿਖੇ ਕਰਵਾਈ ਗਈ।
ਪ
ਪ੍ਰੋਗਰਾਮ ਪੇਸ਼ ਕਰਦੇ ਹੋਏ ਵੱਖ-ਵੱਖ ਕਲਾਕਾਰ। ਤਸਵੀਰਾਂ ਜੀ. ਪੀ. ਸਿੰਘ
01-11-2026
ਜਲੰਧਰ, 31 ਅਕਤੂਬਰ (ਜਸਪਾਲ ਸਿੰਘ)-ਸੰਗੀਤਕਾਰ ਮਦਨ ਮੋਹਨ ਯਾਦਗਾਰ ਸਭਾ (ਰਜਿ.) ਜਲੰਧਰ ਵੱਲੋਂ ਜਲੰਧਰ ਜਿਮਖਾਨਾ ਕਲੱਬ ਦੇ ਸਹਿਯੋਗ ਨਾਲ 32ਵੀਂ ਸਾਲਾਨਾ ਮਦਨ ਮੋਹਨ ਨਾਈਟ ‘ਤੇਰੀ ਯਾਦ’ ਜਿਮਖਾਨਾ ਕਲੱਬ ਦੇ ਲਾਅਨਜ਼ ਵਿਖੇ ਕਰਵਾਈ ਗਈ। ਬਾਲੀਵੁੱਡ ਦੇ ਸੁਨਹਿਰੀ ਦੌਰ ਦੇ ਮਹਾਨ ਸੰਗੀਤਕਾਰਾਂ ਨੂੰ ਸਮਰਪਿਤ ਇਸ ਸੰਗੀਤਕ ਸ਼ਾਮ ਦੌਰਾਨ ਪ੍ਰਸਿੱਧ ਪੁਰਾਣੇ ਹਿੰਦੀ ਫ਼ਿਲਮੀ ਗੀਤਾਂ ਦੀਆਂ ਪੇਸ਼ਕਾਰੀਆਂ ਨੇ ਸਰੋਤਿਆਂ ਨੂੰ ਸੰਗੀਤ ਦੇ ਸੁਨਹਿਰੀ ਦੌਰ ਦੀਆਂ ਯਾਦਾਂ ਤਾਜ਼ਾ ਕਰਵਾਈਆਂ। ਸਮਾਗਮ ਵਿੱਚ ਡਾ. ਬਰਜਿੰਦਰ ਸਿੰਘ ਹਮਦਰਦ, ਮੁੱਖ ਸੰਪਾਦਕ ਅਜੀਤ ਪ੍ਰਕਾਸ਼ਨ ਸਮੂਹ, ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਇਸ ਮੌਕੇ ਪੰਜਾਬ ਸਰਕਾਰ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਜਲੰਧਰ ਸੈਂਟਰਲ ਦੇ ਹਲਕਾ ਇੰਚਾਰਜ ਨਿਤਿਨ ਕੋਹਲੀ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਸ਼ਹਿਰ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਸੰਗੀਤਕ ਸ਼ਾਮ ਦੌਰਾਨ ਨਰੇਸ਼ ਧੀਮਾਨ, ਐੱਸ. ਲਤਾ, ਕ੍ਰਿਤਿਕਾ, ਮਹਿਕ, ਜਿੰਮੀ, ਭੁਵਨੇਸ਼ ਅਤੇ ਜੋਤਿਸ਼ਾ, ਆਈ. ਪੀ. ਐੱਸ. ਇੰਦਰਬੀਰ ਸਿੰਘ ਸਮੇਤ ਹੋਰ ਕਲਾਕਾਰਾਂ ਨੇ ਆਪਣੀ ਗਾਇਕੀ ਰਾਹੀਂ ਸਰੋਤਿਆਂ ਦਾ ਮਨ ਮੋਹਿਆ। ਇਸ ਮੌਕੇ ‘ਤੇਰੀ ਉਮੀਦ ਤੇਰਾ ਇੰਤਜ਼ਾਰ ਕਰਤੇ ਹੈਂ,,,’ ‘ਓਮ ਸ਼ਾਂਤੀ ਓਮ’, ‘ਬੇਤਾਬ ਦਿਲ ਕੀ’, ‘ਪਰਦਾ ਹੈ ਪਰਦਾ’, ‘ਸੋਚੇਂਗੇ ਤੁਮਹੇ ਪਿਆਰ’ ਅਤੇ ‘ਐੱਸੀ ਦੀਵਾਨਗੀ’ ਵਰਗੇ ਪ੍ਰਸਿੱਧ ਗੀਤਾਂ ਦੀ ਪੇਸ਼ਕਾਰੀ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਸਾਲ ਦੀ ਮਦਨ ਮੋਹਨ ਨਾਈਟ ਸਵਰਗੀ ਅਰੁਣ ਕਪੂਰ ਦੀ ਯਾਦ ਨੂੰ ਸਮਰਪਿਤ ਸੀ। ਪ੍ਰੋਗਰਾਮ ਰਾਹੀਂ ਬਾਲੀਵੁੱਡ ਦੇ ਸੁਨਹਿਰੀ ਦੌਰ ਦੇ ਮਹਾਨ ਸੰਗੀਤਕਾਰਾਂ ਅਤੇ ਉਨ੍ਹਾਂ ਦੀ ਸੰਗੀਤਕ ਵਿਰਾਸਤ ਨੂੰ ਯਾਦ ਕੀਤਾ ਗਿਆ। ਇਸ ਮੌਕੇ ਜਿਮਖਾਨਾ ਕਲੱਬ ਦੇ ਸਕੱਤਰ ਅਮਿਤ ਕੁਕਰੇਜਾ, ਜੂਨੀਅਰ ਮੀਤ ਪ੍ਰਧਾਨ ਧੀਰਜ ਸੇਠ, ਜੁਆਇੰਟ ਸਕੱਤਰ ਹਰਪ੍ਰੀਤ ਸਿੰਘ ਗੋਲਡੀ, ਖ਼ਜ਼ਾਨਚੀ ਸੌਰਭ ਖੁੱਲਰ ਅਤੇ ਐਂਟਰਟੇਨਮੈਂਟ ਕਮੇਟੀ ਦੇ ਚੇਅਰਮੈਨ ਪ੍ਰੋ. ਵਿਪਨ ਝਾਂਜੀ ਸਮੇਤ ਕਾਰਜਕਾਰਨੀ ਕਮੇਟੀ ਦੇ ਮੈਂਬਰ ਹਾਜ਼ਰ ਸਨ। ਮਦਨ ਮੋਹਨ ਯਾਦਗਾਰ ਸਭਾ ਦੇ ਅਹੁਦੇਦਾਰਾਂ ਐੱਸ. ਐੱਸ. ਅਜੀਮਲ, ਨਿਤਿਨ ਕਪੂਰ, ਚੰਦਰ ਮੋਹਨ, ਰਾਕੇਸ਼ ਝਾਂਜੀ, ਸ਼ਾਹੀਨ ਸ਼ਰਮਾ, ਤੇਜਿੰਦਰ ਸਿੰਘ ਭਸੀਨ, ਕੇ. ਵੀ. ਐੱਸ. ਸੋਢੀ, ਦਵਿੰਦਰ ਚੋਪੜਾ, ਸ਼ਿਵ ਗੁਪਤਾ, ਵਿਜੇ ਚੌਥਰੀ, ਸੁਧੀਰ ਸ਼ਰਮਾ, ਨਰੇਸ਼ ਧੀਮਾਨ ਅਤੇ ਜਿਮਖਾਨਾ ਕਲੱਬ ਦੀ ਪ੍ਰਬੰਧਕੀ ਟੀਮ ਵੱਲੋਂ ਸਮਾਗਮ ਨੂੰ ਸਫ਼ਲ ਬਣਾਉਣ ਲਈ ਸਹਿਯੋਗ ਦੇਣ ਵਾਲੀਆਂ ਸਾਰੀਆਂ ਸ਼ਖ਼ਸੀਅਤਾਂ ਅਤੇ ਸੰਸਥਾਵਾਂ ਦਾ ਧੰਨਵਾਦ ਕੀਤਾ ਗਿਆ।