01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਗੁਰਦੁਆਰਾ ਮਾਡਲ ਟਾਊਨ ਵਿਖੇ ਕਰਵਾਇਆ ਵਿਸ਼ੇਸ਼ ਗੁਰਮਤਿ ਸਮਾਗਮ

ਜਲੰਧਰ, 31 ਅਕਤੂਬਰ (ਐੱਮ. ਐੱਸ.

ਭਾਈ ਗੁਰਪ੍ਰੀਤ ਸਿੰਘ (ਸ਼ਿਮਲਾ ਵਾਲੇ) ਦੇ ਜਥੇ ਦਾ ਸਨਮਾਨ ਕਰਦੇ ਹੋਏ ਜਸਪ੍ਰੀਤ ਸਿੰਘ ਸੇਠੀ, ਕੰਵਲਜੀਤ ਸਿੰਘ ਕੋਛੜ, ਡਾ. ਐੱਚ.ਐੱਮ. ਹੂਰੀਆ, ਜੁਗਿੰਦਰ ਸਿੰਘ ਗੁੰਬਰ ਅਤੇ ਹੋਰ। ਤਸਵੀਰ : ਮੁਨੀਸ਼ 01-11-2026
ਜਲੰਧਰ, 31 ਅਕਤੂਬਰ (ਐੱਮ. ਐੱਸ. ਲੋਹੀਆ) - ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ, ਜਲੰਧਰ ਵਿਖੇ ਵਿਸ਼ੇਸ਼ ਮਹੀਨਾਵਾਰੀ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਭਾਈ ਗੁਰਪ੍ਰੀਤ ਸਿੰਘ (ਸ਼ਿਮਲੇ ਵਾਲੇ) ਨੇ ਗੁਰਬਾਣੀ ਕੀਰਤਨ ਦੀ ਛਹਿਬਰ ਲਗਾ ਕੇ ਸੰਗਤ ਨੂੰ ਨਿਹਾਲ ਕੀਤਾ। ਭਾਈ ਗੁਰਦੇਵ ਸਿੰਘ (ਹਜ਼ੂਰੀ ਰਾਗੀ, ਗੁਰਦੁਆਰਾ ਸਾਹਿਬ) ਦੇ ਜਥੇ ਨੇ ਵੀ ਕੀਰਤਨ ਦੀ ਹਾਜ਼ਰੀ ਭਰੀ। ਕਥਾਵਾਚਕ ਭਾਈ ਪਰਮਜੀਤ ਸਿੰਘ ਨੇ ਲੜੀਵਾਰ ਕਥਾ ਸੰਬੰਧੀ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਇਸ ਮੌਕੇ ਪ੍ਰਧਾਨ ਮਹਿੰਦਰਜੀਤ ਸਿੰਘ, ਜਸਪ੍ਰੀਤ ਸਿੰਘ ਸੇਠੀ, ਕੰਵਲਜੀਤ ਸਿੰਘ ਕੋਛੜ, ਡਾ. ਐੱਚ.ਐੱਮ. ਹੂਰੀਆ, ਪਰਮਿੰਦਰ ਸਿੰਘ (ਕਪੂਰਥਲਾ ਗਰੁੱਪ), ਜੁਗਿੰਦਰ ਸਿੰਘ ਗੁੰਬਰ, ਕੁਲਤਾਰਨ ਸਿੰਘ ਅਨੰਦ, ਐੱਚ.ਐੱਸ. ਭਸੀਨ, ਤੇਜਦੀਪ ਸਿੰਘ ਸੇਠੀ, ਐੱਚ. ਐੱਸ. ਕਾਕਾ, ਗਗਨਦੀਪ ਸਿੰਘ ਸੇਠੀ, ਕੈਪਟਨ ਸਤਿੰਦਰਪਾਲ ਸਿੰਘ, ਪੀ. ਐੱਸ. ਓਬਰਾਏ, ਲਖਬੀਰ ਸਿੰਘ ਛਾਬੜਾ, ਡਾ. ਅਮਨਦੀਪ ਸਿੰਘ, ਸੀ. ਏ. ਨਰਿੰਦਰ ਸਿੰਘ ਅਤੇ ਸ਼ਹਿਰ ਦੀਆਂ ਹੋਰ ਨਾਮਵਰ ਹਸਤੀਆਂ ਨੇ ਗੁਰੂ ਘਰ ਵਿਖੇ ਆਪਣੀ ਹਾਜ਼ਰੀ ਲਗਵਾਈ।
ਪਿਛਲੀ ਖ਼ਬਰ ਨਗਰ ਨਿਗਮ ਤੇ ਇੰਪਰੂਵਮੈਂਟ ਟਰੱਸਟ ਦੇ ਰੇੜਕੇ ਵਿਚ... ਅਗਲੀ ਖ਼ਬਰ ਡਾ. ਅਸ਼ੋਕ ਮਿੱਤਲ ਵਲੋਂ ‘ਸੇਵਾ ਸੰਕਲਪ’ ਮਿਸ਼ਨ ਤਹਿਤ ਵੱਖ-ਵੱਖ ਸਰਗਰਮੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।