01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਜਾਮ ਦੇ ਸ਼ਹਿਰ ਜਲੰਧਰ ’ਚ ਤੁਹਾਡਾ ਸਵਾਗਤ ਹੈ!

ਮਕਸੂਦਾਂ, 31 ਅਕਤੂਬਰ (ਸੌਰਵ ਮਹਿਤਾ) : ਜੰਮੂ-ਪਠਾਨਕੋਟ ਵੱਲੋਂ ਜਲੰਧਰ ਸ਼ਹਿਰ ਵਿੱਚ ਦਾਖ਼ਲ ਹੋਣ ਵਾਲੇ ਮੁੱਖ ਰਸਤੇ ਰੇਰੂ ਚੌਕ ਤੋਂ ਪਠਾਨਕੋਟ ਚੌਕ ਤੱਕ ਪਹੁੰਚਦਿਆਂ ਹੀ ਸ਼ਹਿਰ ਦੇ ਟ੍ਰੈਫਿਕ ਪ੍ਰਬੰਧਾਂ ਦੀ ਅਸਲ ਤਸਵੀਰ ਸਾਹਮਣੇ ਆ ਜਾਂਦੀ ਹੈ। ਸ਼ਹਿਰ ਦੇ ਮੁੱਖ ਐਂਟਰੀ ਪੁਆਇੰਟ ਰੇਰੂ ਚੁੰਗੀ ‘ਤੇ ਲੱਗਣ ਵਾਲੇ ਲੰਬੇ ਜਾਮ ਨੂੰ ਦੇਖ ਕੇ ਇੰਝ ਜਾਪਦਾ ਹੈ ਜਿਵੇਂ ਸ਼ਹਿਰ ਵਿੱਚ ਆਉਣ ਵਾਲਿਆਂ ਦਾ ‘ਜਾਮ ਦੇ ਸ਼ਹਿਰ ਜਲੰਧਰ’ ਵਿੱਚ ਸਵਾਗਤ ਕੀਤਾ ਜਾ ਰਿਹਾ ਹੋਵੇ।

ਰੇਰੂ ਚੁੰਗੀ ਤੋਂ ਫੋਰਟਿਸ ਹਸਪਤਾਲ ਤੱਕ ਲੱਗਾ ਲੰਬਾ ਜਾਮ 01-11-2026
ਮਕਸੂਦਾਂ, 31 ਅਕਤੂਬਰ (ਸੌਰਵ ਮਹਿਤਾ) : ਜੰਮੂ-ਪਠਾਨਕੋਟ ਵੱਲੋਂ ਜਲੰਧਰ ਸ਼ਹਿਰ ਵਿੱਚ ਦਾਖ਼ਲ ਹੋਣ ਵਾਲੇ ਮੁੱਖ ਰਸਤੇ ਰੇਰੂ ਚੌਕ ਤੋਂ ਪਠਾਨਕੋਟ ਚੌਕ ਤੱਕ ਪਹੁੰਚਦਿਆਂ ਹੀ ਸ਼ਹਿਰ ਦੇ ਟ੍ਰੈਫਿਕ ਪ੍ਰਬੰਧਾਂ ਦੀ ਅਸਲ ਤਸਵੀਰ ਸਾਹਮਣੇ ਆ ਜਾਂਦੀ ਹੈ। ਸ਼ਹਿਰ ਦੇ ਮੁੱਖ ਐਂਟਰੀ ਪੁਆਇੰਟ ਰੇਰੂ ਚੁੰਗੀ ‘ਤੇ ਲੱਗਣ ਵਾਲੇ ਲੰਬੇ ਜਾਮ ਨੂੰ ਦੇਖ ਕੇ ਇੰਝ ਜਾਪਦਾ ਹੈ ਜਿਵੇਂ ਸ਼ਹਿਰ ਵਿੱਚ ਆਉਣ ਵਾਲਿਆਂ ਦਾ ‘ਜਾਮ ਦੇ ਸ਼ਹਿਰ ਜਲੰਧਰ’ ਵਿੱਚ ਸਵਾਗਤ ਕੀਤਾ ਜਾ ਰਿਹਾ ਹੋਵੇ। ਇੱਥੇ ਰੇਹੜੀ ਚਾਲਕਾਂ ਅਤੇ ਆਟੋ ਚਾਲਕਾਂ ਵੱਲੋਂ ਸੜਕ ਕਿਨਾਰੇ ਅਤੇ ਕਈ ਵਾਰ ਸੜਕ ਦੇ ਵਿਚਕਾਰ ਕੀਤੇ ਜਾਂਦੇ ਕਬਜ਼ਿਆਂ ਕਾਰਨ ਹਰ ਰੋਜ਼ ਆਵਾਜਾਈ ਪ੍ਰਭਾਵਿਤ ਹੁੰਦੀ ਹੈ। ਹਾਲਾਤ ਇਹ ਹਨ ਕਿ ਜਾਮ ਵਿੱਚ ਫਸ ਕੇ ਪ੍ਰੇਸ਼ਾਨ ਹੋਏ ਲੋਕਾਂ ਨੂੰ ਆਖ਼ਰਕਾਰ ਪੁਲਿਸ ਕੰਟਰੋਲ ਰੂਮ ਵਿੱਚ ਫੋਨ ਕਰਨਾ ਪੈਂਦਾ ਹੈ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮ ਮੌਕੇ ‘ਤੇ ਪਹੁੰਚ ਕੇ ਜਾਮ ਖੁਲ੍ਹਵਾਉਂਦੇ ਹਨ, ਪਰ ਕੁਝ ਸਮੇਂ ਬਾਅਦ ਮੁੜ ਉਹੀ ਸਥਿਤੀ ਬਣ ਜਾਂਦੀ ਹੈ। ਸਵਾਲ ਇਹ ਹੈ ਕਿ ਕੀ ਸ਼ਹਿਰ ਦੇ ਮੁੱਖ ਪ੍ਰਵੇਸ਼ ਦੁਆਰ ‘ਤੇ ਟ੍ਰੈਫਿਕ ਪ੍ਰਬੰਧਾਂ ਨੂੰ ਸਿਰਫ਼ ਫੋਨ ਆਉਣ ਤੋਂ ਬਾਅਦ ਹੀ ਸੁਧਾਰਿਆ ਜਾਵੇਗਾ? ਇਸੇ ਸੜਕ ‘ਤੇ ਜਲੰਧਰ ਦੇ ਵੱਡੇ ਮਲਟੀਸਪੈਸ਼ਲਿਟੀ ਹਸਪਤਾਲ ਵੀ ਸਥਿਤ ਹਨ। ਅਜਿਹੇ ਵਿੱਚ ਜੇਕਰ ਕਿਸੇ ਮਰੀਜ਼ ਨੂੰ ਐਮਰਜੈਂਸੀ ਵਿੱਚ ਹਸਪਤਾਲ ਲਿਜਾਣਾ ਪੈ ਜਾਵੇ ਤਾਂ ਜਾਮ ਕਾਰਨ ਐਂਬੂਲੈਂਸ ਸਮੇਤ ਹੋਰ ਵਾਹਨਾਂ ਨੂੰ ਰਸਤਾ ਮਿਲਣਾ ਵੀ ਮੁਸ਼ਕਲ ਹੋ ਸਕਦਾ ਹੈ। ਆਉਣ ਵਾਲੇ ਦਿਨਾਂ ਵਿੱਚ ਦੀਵਾਲੀ ਮੌਕੇ ਰਾਓਵਾਲੀ ਵਿਖੇ ਪਟਾਕਾ ਮਾਰਕੀਟ ਲੱਗਣ ਜਾ ਰਹੀ ਹੈ। ਅਜਿਹੇ ਵਿੱਚ ਪਟਾਕੇ ਖਰੀਦਣ ਲਈ ਸ਼ਹਿਰ ਭਰ ਤੋਂ ਲੋਕਾਂ ਦੀ ਇਸੇ ਰਸਤੇ ਰਾਹੀਂ ਆਵਾਜਾਈ ਵਧਣ ਨਾਲ ਟ੍ਰੈਫਿਕ ਦੀ ਸਮੱਸਿਆ ਹੋਰ ਗੰਭੀਰ ਹੋਣ ਦਾ ਖ਼ਦਸ਼ਾ ਹੈ। ਸੜਕਾਂ ‘ਤੇ ਬੇਤਰਤੀਬ ਖੜ੍ਹੇ ਆਟੋ, ਰੇਹੜੀਆਂ, ਨੋ-ਪਾਰਕਿੰਗ ਵਾਲੀਆਂ ਥਾਵਾਂ ‘ਤੇ ਖੜ੍ਹੇ ਵਾਹਨ ਅਤੇ ਗਲਤ ਪਾਰਕਿੰਗ ਜਾਮ ਦੇ ਮੁੱਖ ਕਾਰਨ ਬਣ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਪਠਾਨਕੋਟ ਚੌਕ ਵਿਖੇ ਟ੍ਰੈਫਿਕ ਪੁਲਿਸ ਦੀ ਮੌਜੂਦਗੀ ਦੇ ਬਾਵਜੂਦ ਰੌਂਗ ਪਾਰਕਿੰਗ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਚਲਾਨ ਕੱਟਣ ਦੀ ਮੁਹਿੰਮ ਕਿਉਂ ਨਹੀਂ ਚਲਾਈ ਜਾਂਦੀ? ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸਿਰਫ਼ ਜਾਮ ਖੁੱਲ੍ਹਵਾਉਣ ਦੀ ਰਸਮ ਅਦਾ ਕਰਨ ਦੀ ਬਜਾਏ ਇਸ ਸਮੱਸਿਆ ਦਾ ਪੱਕਾ ਹੱਲ ਕੱਢਿਆ ਜਾਵੇ, ਤਾਂ ਜੋ ਸ਼ਹਿਰ ਵਿੱਚ ਦਾਖ਼ਲ ਹੋਣ ਵਾਲਿਆਂ ਨੂੰ ਜਾਮ ਨਹੀਂ, ਸਗੋਂ ਸੁਚੱਜੇ ਟ੍ਰੈਫਿਕ ਪ੍ਰਬੰਧਾਂ ਦਾ ਅਹਿਸਾਸ ਹੋਵੇ। 31 ਮਕਸੂਦਾਂ02 ਲੋਕਲ ਰੇਰੂ ਚੁੰਗੀ ਨੇੜੇ ਸੜਕ ਦੇ ਵਿਚਕਾਰ ਬੇਤਰਤੀਬ ਖੜ੍ਹੇ ਆਟੋ, ਜੋ ਟ੍ਰੈਫਿਕ ਜਾਮ ਦਾ ਕਾਰਨ ਬਣ ਰਹੇ ਹਨ
ਪਿਛਲੀ ਖ਼ਬਰ ਏ.ਪੀ.ਜੇ. ਸਕੂਲ ਮਾਡਲ ਟਾਊਨ ਵਿਖੇ ਸ਼ਾਨੋ-ਸ਼ੌਕਤ ਨਾਲ ਕਰਵਾਇਆ ਸਾਲਾਨਾ ਸਮਾਗਮ “ਸੰਪੂਰਨਾ” ਅਗਲੀ ਖ਼ਬਰ ਪੰਜਾਬ ਸਰਕਾਰ ਦੀਆਂ ਨੀਤੀਆ ਨੇ ਕਿਸਾਨਾਂ ਲਈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।