70ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ
ਕੁਰਾਸ਼ ਮੁਕਾਬਲਿਆਂ ਦੇ ਪਹਿਲੇ ਦਿਨ ਜਲੰਧਰ ਦੀਆਂ ਖਿਡਾਰਨਾਂ ਨੇ ਮਾਰੀ ਬਾਜ਼ੀ
ਜਲੰਧਰ, 3 ਨਵੰਬਰ (ਡਾ ਜਤਿੰਦਰ ਸਾਬੀ)-70ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਤਹਿਤ ਅੰਡਰ-14, ਅੰਡਰ-17 ਅਤੇ ਅੰਡਰ-19 ਸਾਲ ਵਰਗ ਦੀਆਂ ਲੜਕੀਆਂ ਦੇ ਕੁਰਾਸ਼ ਮੁਕਾਬਲੇ ਸਕੂਲ ਆਫ਼ ਐਮੀਨੈਂਸ, ਲਾਡੋਵਾਲੀ ਰੋਡ, ਜਲੰਧਰ ਵਿਖੇ ਸ਼ੁਰੂ ਹੋਰੇ ਮੁਕਾਬਲੇ ਕਨਵੀਨਰ ਪ੍ਰਿੰਸੀਪਲ ਯੋਗੇਸ਼ ਕੁਮਾਰ ਤੇ ਸਹਾਇਕ ਕਨਵੀਨਰ ਸੁਰਿੰਦਰ ਕੁਮਾਰ ਲੈਕਚਰਾਰ ਸਰੀਰਕ ਸਿੱਖਿਆ ਤੇ ਅੰਤਰਰਾਸ਼ਟਰੀ ਜੂਡੋ ਰੈਫਰੀ ਦੀ ਦੇਖ-ਰੇਖ ਹੇਠ ਕਰਵਾਏ ਜਾ ਰਹੇ ਹਨ। ਮੁਕਾਬਲਿਆਂ ਦੇ ਉਦਘਾਟਨ ਅਮਨਦੀਪ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਲੰਧਰ ਨੇ ਕੀਤਾ ਤੇ ਪ੍ਰਿੰਸੀਪਲ ਯੋਗੇਸ਼ ਕੁਮਾਰ ਵਿਸ਼ੇਸ਼ ਤੌਰ ’ਤੇ ਪਹੁੰਚੇ।
7
70ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਕੁਰਾਸ਼ ਮੁਕਾਬਲਿਆਂ ਦਾ ਉਦਘਾਟਨ ਕਰਦੇ ਹੋਏ ਮੁੱਖ ਮਹਿਮਾਨ ਤੇ ਪ੍ਰਬੰਧਕ। ਤਸਵੀਰ-ਮੁਨੀਸ਼
04-11-2026
ਜਲੰਧਰ, 3 ਨਵੰਬਰ (ਡਾ ਜਤਿੰਦਰ ਸਾਬੀ)-70ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਤਹਿਤ ਅੰਡਰ-14, ਅੰਡਰ-17 ਅਤੇ ਅੰਡਰ-19 ਸਾਲ ਵਰਗ ਦੀਆਂ ਲੜਕੀਆਂ ਦੇ ਕੁਰਾਸ਼ ਮੁਕਾਬਲੇ ਸਕੂਲ ਆਫ਼ ਐਮੀਨੈਂਸ, ਲਾਡੋਵਾਲੀ ਰੋਡ, ਜਲੰਧਰ ਵਿਖੇ ਸ਼ੁਰੂ ਹੋਰੇ ਮੁਕਾਬਲੇ ਕਨਵੀਨਰ ਪ੍ਰਿੰਸੀਪਲ ਯੋਗੇਸ਼ ਕੁਮਾਰ ਤੇ ਸਹਾਇਕ ਕਨਵੀਨਰ ਸੁਰਿੰਦਰ ਕੁਮਾਰ ਲੈਕਚਰਾਰ ਸਰੀਰਕ ਸਿੱਖਿਆ ਤੇ ਅੰਤਰਰਾਸ਼ਟਰੀ ਜੂਡੋ ਰੈਫਰੀ ਦੀ ਦੇਖ-ਰੇਖ ਹੇਠ ਕਰਵਾਏ ਜਾ ਰਹੇ ਹਨ। ਮੁਕਾਬਲਿਆਂ ਦੇ ਉਦਘਾਟਨ ਅਮਨਦੀਪ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਲੰਧਰ ਨੇ ਕੀਤਾ ਤੇ ਪ੍ਰਿੰਸੀਪਲ ਯੋਗੇਸ਼ ਕੁਮਾਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਦੋ ਭਾਰ ਵਰਗਾਂ ’ਚ ਪਹਿਲਾ ਤੇ ਇੱਕ ਭਾਰ ਵਰਗ ਵਿੱਚ ਦੂਸਰਾ ਸਥਾਨ ਹਾਸਲ ਕਰਕੇ ਆਪਣੀ ਖੇ ਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪਹਿਲੇ ਦਿਨ ਦੇ ਮੁਕਾਬਲਿਆਂ ਦੇ ਨਤੀਜੇ ਇਸ ਤਰ੍ਹਾਂ ਰਹੇ, ਅੰਡਰ-14 ਸਾਲ ਲੜਕੀਆਂ ਦੇ 24 ਕਿਲੋ ਭਾਰ ਵਰਗ ਵਿੱਚ ਪਹਿਲਾ ਸਥਾਨ , ਖੁਸ਼ਬੂ ਪਾਲ (ਜਲੰਧਰ) ਦੂਸਰਾ ਸਥਾਨ , ਵੀਰੋਨਿਕਾ (ਹੁਸ਼ਿਆਰਪੁਰ) ਤੀਸਰਾ ਸਥਾਨ, ਸੰਧਿਆ (ਅੰਮ੍ਰਿਤਸਰ) ਤੇ ਪਵਨਦੀਪ (ਫਰੀਦਕੋਟ) ਨੇ ਹਾਸਲ ਕੀਤਾ। 28 ਕਿਲੋ ਭਾਰ ਵਰਗ ਵਿੱਚ ਪਹਿਲਾ ਸਥਾਨ ਰਿਧੀਮਾ (ਪਠਾਨਕੋਟ), ਦੂਸਰਾ ਸਥਾਨ ਨੂਰ ਸ਼ਹਾਨਾ (ਜਲੰਧਰ),ਤੀਸਰਾ ਸਥਾਨ ਰੋਮੀਲਾ (ਫਾਜ਼ਿਲਕਾ) ਤੇ ਨੀਤੂ (ਪਟਿਆਲਾ) ਨੇ ਹਾਸਲ ਕੀਤਾ। 36 ਕਿਲੋ ਭਾਰ ਵਰਗ ਵਿੱਚ ਪਹਿਲਾ ਸਥਾਨ ਅਜੀਤਾ (ਜਲੰਧਰ), ਦੂਸਰਾ ਸਥਾਨ ਸੁਨੈਨਾ (ਪਟਿਆਲਾ) , ਤੀਸਰਾ ਸਥਾਨ ਗੁਰਕੀਰਤ (ਸੰਗਰੂਰ) ਅਤੇ ਰੋਸ਼ਨਪ੍ਰੀਤ (ਫਰੀਦਕੋਟ) ਨੇ ਹਾਸਲ ਕੀਤਾ। ਇਨ੍ਹਾਂ ਮੁਕਾਬਲਿਆਂ ਦੌਰਾਨ ਰੈਫਰੀ ਦੀ ਭੂਮਿਕਾ ਸੁਰਜੀਤ ਵਾਲੀਆ ਪਟਿਆਲਾ, ਰਜਨੀ ਠਾਕੁਰ, ਦੀਪਿਕਾ, ਰਾਕੇਸ਼ ਕੁਮਾਰ, ਪਵਨ ਕੁਮਾਰ, ਸੰਦੀਪ, ਨਰੇਸ਼ ਕੁਮਾਰ, ਆਸ਼ਾ ਰਾਣੀ, ਪਵਨ, ਨਿਸ਼ਾ ਰਾਣੀ, ਸੁਲਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਵਲੋਂ ਬਾਖੂਬੀ ਨਿਭਾਈ ਜਾ ਰਹੀ ਹੈ। ਇਸ ਮੌਕੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਕੋਚ ਸਾਹਿਬਾਨ, ਮੈਨੇਜਰ ਸਾਹਿਬਾਨ ਤੇ ਖੇਡ ਪ੍ਰੇਮੀ ਵੀ ਹਾਜ਼ਰ ਸਨ।