ਗੌਤਮ ਲੂੁਥਰ , ਰਿਸ਼ੀ ਸਹੋਤਾ , ਮੋਹਿਤ ਤਲਵਾਰ ਭਾਰਤੀ ਜਨਤਾ ਪਾਰਟੀ ’ ਚ ਸ਼ਾਮਿਲ
ਜਲੰਧਰ, 4 ਨਵੰਬਰ (ਸ਼ਿਵ) -ਨੌਜਵਾਨ ਆਗੂ ਗੌਤਮ ਲੂਥਰ, ਰਿਸ਼ੀ ਸਹੋਤਾ ਤੇ ਹਿੰਦੂ ਆਗੂ ਮੋਹਿਤ ਤਲਵਾਰ ਅੱਜ ਜਲੰਧਰ ਭਾਜਪਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਅਗਵਾਈ ’ਚ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਏ। ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੇ ਜਲੰਧਰ ਭਾਜਪਾ ਦੇ ਸਹਿ-ਇੰਚਾਰਜ ਹਰਜੀਤ ਸਿੰਘ ਸੰਧੂ ਦੀ ਅਗਵਾਈ ਵਿੱਚ, ਇਹ ਆਗੂ ਪਾਰਟੀ ਦੀ ਵਿਚਾਰਧਾਰਾ ਤੇ ਨੀਤੀਆਂ ’ਚ ਵਿਸ਼ਵਾਸ ਪ੍ਰਗਟ ਕਰਦੇ ਹੋਏ ਭਾਜਪਾ ਵਿਚ ਸ਼ਾਮਲ ਹੋਏ।
ਜਲੰਧਰ, 4 ਨਵੰਬਰ (ਸ਼ਿਵ) -ਨੌਜਵਾਨ ਆਗੂ ਗੌਤਮ ਲੂਥਰ, ਰਿਸ਼ੀ ਸਹੋਤਾ ਤੇ ਹਿੰਦੂ ਆਗੂ ਮੋਹਿਤ ਤਲਵਾਰ ਅੱਜ ਜਲੰਧਰ ਭਾਜਪਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਅਗਵਾਈ ’ਚ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਏ। ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੇ ਜਲੰਧਰ ਭਾਜਪਾ ਦੇ ਸਹਿ-ਇੰਚਾਰਜ ਹਰਜੀਤ ਸਿੰਘ ਸੰਧੂ ਦੀ ਅਗਵਾਈ ਵਿੱਚ, ਇਹ ਆਗੂ ਪਾਰਟੀ ਦੀ ਵਿਚਾਰਧਾਰਾ ਤੇ ਨੀਤੀਆਂ ’ਚ ਵਿਸ਼ਵਾਸ ਪ੍ਰਗਟ ਕਰਦੇ ਹੋਏ ਭਾਜਪਾ ਵਿਚ ਸ਼ਾਮਲ ਹੋਏ। ਇਸ ਮੌਕੇ ‘ਤੇ ਸੂਬਾ ਉਪ ਪ੍ਰਧਾਨ ਰਾਕੇਸ਼ ਰਾਠੌਰ, ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਕੇ.ਡੀ. ਭੰਡਾਰੀ, ਦਿਨੇਸ਼ ਢੱਲ, ਅਮਰਜੀਤ ਸਿੰਘ ਅਮਰੀ, ਅਮਿਤ ਤਨੇਜਾ, ਮਨਜੀਤ ਸਿੰਘ ਟੀਟੂ, ਸਾਬਕਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ, ਰਮਨ ਪੱਬੀ, ਵਿਨੋਦ ਸ਼ਰਮਾ, ਸੁਭਾਸ਼ ਸੂਦ, ਜਨਰਲ ਸਕੱਤਰ ਯੋਗੇਸ਼ ਧੀਰ, ਦਵਿੰਦਰ ਭਾਰਦਵਾਜ, ਦੀਪਕ ਤੇਲੂ, ਯੁਵਾ ਮੋਰਚਾ ਪ੍ਰਧਾਨ ਸਾਹਿਲ ਸ਼ਰਮਾ ਤੇ ਮਹਿਲਾ ਮੋਰਚਾ ਸ਼ੈਲੀ ਖੰਨਾ ਦੀ ਅਗਵਾਈ ਹੇਠ ਭਾਜਪਾ ਪਰਿਵਾਰ ’ਚ ਨਵੇਂ ਮੈਂਬਰਾਂ ਦਾ ਸਵਾਗਤ ਕੀਤਾ ਗਿਆ। ਭਾਜਪਾ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ’ਚ ਕੀਤੇ ਜਾ ਰਹੇ ਵਿਕਾਸ ਕਾਰਜਾਂ, ਰਾਸ਼ਟਰੀ ਨੀਤੀਆਂ ਤੇ ਭਾਜਪਾ ਦੀ ਲੋਕ ਭਲਾਈ ਵਿਚਾਰਧਾਰਾ ਤੋਂ ਪ੍ਰੇਰਿਤ ਹੋ ਕੇ ਵੱਖ-ਵੱਖ ਖੇਤਰਾਂ ਦੇ ਨੌਜਵਾਨ ਅਤੇ ਆਗੂ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਇਸ ਮੌਕੇ ਗੌਤਮ ਲੂਥਰ, ਰਿਸ਼ੀ ਸਹੋਤਾ, ਸਾਜਨ ਲੂਥਰ, ਗੌਤਮ ਗਿੱਲ, ਲਕਸ਼ ਗਿੱਲ, ਰਾਹੁਲ, ਗਗਨ, ਹਰਸ਼, ਨਮਿਸ਼, ਨਮਿਤ, ਸਾਜਨ, ਲੱਕੀ, ਤਨਿਸ਼, ਵਰੁਣ, ਅਵਿਨਾਸ਼, ਰਿਸ਼ੀ, ਪੁਨੀਤ, ਲਲਿਤ, ਵੰਸ਼, ਕਰਨ, ਕਾਸਰ ਸੰਧੂ ਅਤੇ ਅਧੂ ਥਾਪਰ ਪਾਰਟੀ ਵਿਚ ਸ਼ਾਮਿਲ ਹੋਏ।