08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਬੱਸ ਸੜਕ ਹਾਦਸੇ ’ਚ ਵਰਨਾ ਕਾਰ ਬੁਰੀ ਤਰ੍ਹਾਂ ਨੁਕਸਾਨੀ

ਗੁਰਾਇਆ, 6 ਨਵੰਬਰ (ਚਰਨਜੀਤ ਸਿੰਘ ਦੁਸਾਂਝ)-ਗੁਰਾਇਆ ਫਿਲੌਰ ਵਿਚਕਾਰ ਆਈ. ਐਮ.

ਅਜੀਤ ਡੈਸਕ 07-11-2026
ਗੁਰਾਇਆ, 6 ਨਵੰਬਰ (ਚਰਨਜੀਤ ਸਿੰਘ ਦੁਸਾਂਝ)-ਗੁਰਾਇਆ ਫਿਲੌਰ ਵਿਚਕਾਰ ਆਈ.ਐਮ.ਟੀ. ਦੇ ਸਾਹਮਣੇ ਬੱਸ ਕਾਰ ਦੇ ਇੱਕ ਹਾਦਸੇ ’ਚ ਇੱਕ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਦੀ ਜਾਣਕਾਰੀ ਦਿੰਦੇ ਕਾਰ ਮਾਲਕ ਗੁਰਸ਼ਰਨ ਸਿੰਘ ਪੁੱਤਰ ਹਰਨਾਮ ਸਿੰਘ ਨੇ ਦੱਸਿਆ ਕਿ ਉਹ ਚੱਕ ਗੁਰੂ ਬੰਗਾ ਤੋਂ ਆਪਣੀ ਪਤਨੀ ਨਾਲ ਆ ਰਿਹਾ ਸੀ ਤੇ ਭੁੱਚੋ ਮੰਡੀ ਜਾਣਾ ਸੀ। ਗੁਰਾਇਆ ਤੇ ਫਿਲੌਰ ਵਿਚਕਾਰ ਚਾਰ ਪੰਜ ਵਿਅਕਤੀ ਇੱਕ ਦਮ ਭੱਜ ਕੇ ਸੜਕ ਤੋਂ ਸਾਈਡ ’ਤੇ ਖੜ੍ਹੇ ਇੱਕ ਦਮ ਕਾਰ ਦੇ ਅੱਗੇ ਆਏ ਤਾਂ ਉਸ ਨੇ ਬਰੇਕ ਲਗਾ ਕੇ ਉਨ੍ਹਾਂ ਦਾ ਬਚਾਅ ਕੀਤਾ। ਇਸ ਦੌਰਾਨ ਪਿਛੋਂ ਆ ਰਹੀ ਪਟਿਆਲਾ ਹਾਈਵੇ ਦੀ ਬੱਸ ਜੋ ਜਲੰਧਰ ਤੋਂ ਪਟਿਆਲਾ ਜਾ ਰਹੀ ਸੀ, ਬੱਸ ਨੰਬਰ ਪੀਬੀ 11 ਸੀਵੀ 0235 ਨੇ ਉਸ ਦੀ ਕਾਰ ਨੰਬਰ ਪੀਬੀ 03 6488 ਨੂੰ ਟੱਕਰ ਮਾਰੀ ਜਿਸ ਨਾਲ ਉਸ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਵਰਨਾ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ।
ਪਿਛਲੀ ਖ਼ਬਰ ਦੀਵਾਲੀ ਤੇ ਛੱਠ ਦੇ ਤਿਉਹਾਰ ਦੌਰਾਨ ਯਾਤਰੀਆਂ ਦੀ ਸਹੂਲਤ ਲਈ ਉੱਤਰੀ ਰੇਲਵੇ ਫਿਰੋਜ਼ਪੁਰ ਡਵੀਜ਼ਨ ਵਲੋਂ ਕੀਤੀਆਂ ਤਿਆਰੀਆਂ ਅਗਲੀ ਖ਼ਬਰ ‘ਨੀਮਾ’ ਨੇ ਯੱਗ ਕਰ ਕੇ ਮਨਾਇਆ ਧਨਵੰਤਰੀ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।